Friday, April 4, 2025
12.4 C
Vancouver

ਕੁੱਝ ਨਹੀਂ ਕਹਿਣਾ

 

ਮੈਂ ਤੈਨੂੰ ਸੱਚੀ ਕੁੱਝ ਨੀ ਕਹਿਣਾ,
ਅੱਖੀਆਂ ਵਿੱਚ ਡੁੱਬ ਨੀ ਕਹਿਣਾ।
ਆਪੇ ਹੀ ਜਵਾਬ ਪਰਖੀਂ ਜਾਵੀਂ,
ਮੈਂ ਤੈਨੂੰ ਗੱਲ ਬੁੱਝ ਨੀ ਕਹਿਣਾ।
ਮੈਂ ਤੈਨੂੰ…..
ਪਿਆਰ ਤੈਨੂੰ ਜੇ ਕਰ ਲਿਆ ਹੈ,
ਤੇਰੇ ਪਿੱਛੇ ਸੱਭ ਹਰ ਲਿਆ ਹੈ।
ਦੁੱਖ ਸੁੱਖ ਜੋ ਵੀ ਆਇਆ ਹਿੱਸੇ,
ਹੱਸਕੇ ਸਾਰਾ ਜਰ ਲਿਆ ਹੈ।
ਦਿਲ ਨੂੰ ਹੁੰਦੇ ਰਾਹ ਦਿਲਾਂ ਦੇ,
ਮੈਂ ਦਿਲ ਦੇ ਵਿਹੜੇ ਪੁੱਜ ਨੀ ਕਹਿਣਾ।
ਮੈਂ ਤੈਨੂੰ….
ਤਾਹਨੇ ਮਿਹਣੇ ਵਰ੍ਹਾਈ ਜਾਵੇਂ,
ਨਿੱਤ ਨਵੇਂ ਬਹਾਨੇ ਲਾਈ ਜਾਵੇਂ।
ਕੱਢ ਕੱਢ ਨੁਕਸ ਕੰਮਾਂ ਦੇ ਵਿੱਚ,
ਸਿਰ ਉੱਤੇ ਨੂੰ ਆਈ ਜਾਵੇਂ।
ਆਪਣੀ ਆਪ ‘ਚ ਵਿਅਸਤ ਏਂ,
ਮੈਂ ਮੇਰੇ ਨਾਲ ਰੁੱਝ ਨੀ ਕਹਿਣਾ।
ਮੈਂ ਤੈਨੂੰ ਸੱਚੀ ਕੁੱਝ ਨੀ ਕਹਿਣਾ।
ਲਿਖਤ : ਮਨਜੀਤ ਕੌਰ ਧੀਮਾਨ,
ਸੰਪਰਕ : 9464633059