ਨਿਊਯਾਰਕ, (ਰਾਜ ਗੋਗਨਾ): ਅਮਰੀਕਾ ਦੇ ਸ਼ਿਕਾਗੋ ਦੇ ਇਕ ਪੈਟਰੋਲ ਪੰਪ ‘ਤੇ ਭਾਰਤੀ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਬਾਰੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਸ਼ਿਕਾਗੋ ਵਿੱਚ ਆਪਣੀ ਪੜਾਈ ਦਾ ਖ਼ਰਚਾ ਚਲਾੳਣ ਲਈ ਕੰਮ ਕਰ ਰਹੇ ਇਸ ਭਾਰਤੀ ਵਿਦਿਆਰਥੀ ਦੀ ਦੋ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਪੰਪ (ਗੈਸ ਸਟੇਸ਼ਨ) ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਭਾਰਤੀ ਵਿਦਿਆਰਥੀ ਭਾਰਤ ਦੇ ਤੇਲੰਗਾਨਾ ਰਾਜ ਦਾ ਰਹਿਣ ਵਾਲਾ ਸੀ। ਅਤੇ ਉਸ ਸੀ ਉਮਰ 22 ਸਾਲ ਦੀ ਸੀ ਅਤੇ ਇੱਥੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰ ਰਿਹਾ ਸੀ। ਦੂਜੇ ਪਾਸੇ ਉਹ ਗੈਸ ਸਟੇਸ਼ਨ ‘ਤੇ ਪਾਰਟ ਟਾਈਮ ਕੰਮ ਕਰਕੇ ਵੀ ਆਪਣਾ ਰੋਜ਼ਾਨਾ ਦਾ ਖਰਚਾ ਚਲਾ ਰਿਹਾ ਸੀ। ਇਸ ਦੌਰਾਨ ਭਾਰਤੀ ਦੂਤਘਰ ਨੇ ਵੀ ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ।ਮ੍ਰਿਤਕ ਦੀ ਪਛਾਣ ਤੇਜਾ ਨੁਕਾਰਪੂ ਦੇ ਨਾਂ ਨਾਲ ਹੋਈ। ਇਸ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੇ ਬਾਰੇ ਭਾਰਤੀ ਦੂਤਾਵਾਸ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤੀ ਵਿਦਿਆਰਥੀ ਦੀ ਹੱਤਿਆ ਦੀ ਖਬਰ ‘ਤੇ ਪ੍ਰਤੀਕਿਰਿਆ ਦਿੱਤੀ ਹੈ।ਮ੍ਰਿਤਕ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।ਰਿਪੋਰਟਾਂ ਮੁਤਾਬਕ ਸਾਈ ਤੇਜਾ ਨੁਕਾਰਪੂ ਮੂਲ ਰੂਪ ਵਿੱਚ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਅਮਰੀਕਾ ਵਿੱਚ ਪਾਰਟ ਟਾਈਮ ਨੌਕਰੀ ਕਰ ਰਿਹਾ ਸੀ। ਖਬਰਾਂ ਮੁਤਾਬਕ ਘਟਨਾ ਦੇ ਸਮੇਂ ਭਾਰਤੀ ਵਿਦਿਆਰਥੀ ਆਪਣੇ ਦੋਸਤ ਦੀ ਮਦਦ ਲਈ ਪੈਟਰੋਲ ਪੰਪ ‘ਤੇ ਕੰਮ ਕਰ ਰਿਹਾ ਸੀ। ਮ੍ਰਿਤਕ ਭਾਰਤੀ ਵਿਦਿਆਰਥੀ ਨੇ ਭਾਰਤ ਤੋਂ ਬੀ.ਬੀ.ਏ ਕੀਤੀ ਸੀ। ਅਤੇ ਐਮ.ਬੀ.ਏ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ।