Friday, April 4, 2025
12.4 C
Vancouver

ਨਾਮੀ ਗੀਤਕਾਰ ਜਸਬੀਰ ਗੁਣਾਚੌਰੀਆ ਵੱਲੋਂ ਲਿਖੀ ਫਿਲਮ “ਵੱਡਾ ਘਰ”13 ਦਸੰਬਰ ਨੂੰ ਵਰਲਡ ਵਾਈਜ਼ ਰਿਲੀਜ਼ ਹੋਵੇਗੀ

 

ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਪੰਜਾਬੀ ਗੀਤਾਂ ਦਾ ਨਾਮਵਾਰ ਲੇਖਕ ਜਸਵੀਰ ਗੁਣਾਚੌਰੀਆ ਹੁਣ ਫਿਲਮ ਲੇਖਕ ਤੇ ਫਿਲਮਸਾਜ਼ ਬਣ ਚੁੱਕਾ ਹੈ। ਜਿਸ ਵੱਲੋਂ ਲਿਖੀ ਫਿਲਮ “ਵੱਡਾ ਘਰ” 13 ਦਸੰਬਰ ਨੂੰ ਸੰਸਾਰ ਪੱਧਰ ਤੇ ਰਿਲੀਜ਼ ਹੋਣ ਜਾ ਰਹੀ। ਬੀਤੇ ਦਿਨੀ ਪੰਜਾਬ ਬੇਂਕੁਟ ਹਾਲ ਵਿੱਚ ਇੱਕ ਭਰਵੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੇਰੇ ਸਾਥੀ ਪ੍ਰੋਡਿਊਸਰ ਸੰਦੀਪ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਤੇ ਫਿਲਮ ਨਿਰਦੇਸ਼ਕ ਕਮਲਜੀਤ ਸਿੰਘ ਤੇ ਗੋਲਡੀ ਢਿੱਲੋਂ ਵੱਲੋਂ ਬਹੁਤ ਮਿਹਨਤ ਤੇ ਤਨਦੇਹੀ ਨਾਲ ਇਹ ਫਿਲਮ ਨਿਰਦੇਸ਼ਿਤ ਕੀਤੀ ਗਈ ਹੈ। ਜੋ ਕਿ ਪੰਜਾਬੀਆਂ ਦੇ ਪ੍ਰਵਾਸ ਦੀ ਸੱਚੀ ਕਹਾਣੀ ਨੂੰ ਪਰਦੇ ਤੇ ਹੂਬਹੂ ਬਿਆਨ ਕਰੇਗੀ। ਇਹ ਪੰਜਾਬ ਦਾ ਬਹੁਤ ਹੀ ਸੰਜੀਦਾ ਵਿਸ਼ਾ ਹੈ।
ਫਿਲਮ ਵਿੱਚ ਜੋਬਨਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ, ਜੋਤੀ ਅਰੋੜਾ, ਸੁਖਵਿੰਦਰ ਰੋਡੇ ਤੇ ਬਾਲ ਕਲਾਕਾਰ ਗਰਵਾਜ ਸੰਧੂ ਨੇ ਅਦਾਕਾਰੀ ਕੀਤੀ ਹੈ। ਫਿਲਮ ਦੇ ਗਾਣੇ ਖੁਦ ਜਸਬੀਰ ਗੁਣਾ ਚੌਰੀਆ ਨੇ ਲਿਖੇ ਹਨ ਤੇ ਇਹਨਾਂ ਨੂੰ ਨਛੱਤਰ ਗਿੱਲ, ਸੋਨੂ ਕੱਕੜ , ਮਾਸਟਰ ਸਲੀਮ, ਕੰਵਰ ਗਰੇਵਾਲ, ਗੁਰਸਬਦ, ਸੁਨਿਧੀ ਚੌਹਾਨ, ਜੀ ਖਾਨ ਤੇ ਅਫਸਾਨਾ ਖਾਨ ਨੇ ਪਲੇਬੈਕ ਸਿੰਗਰ ਦੇ ਤੌਰ ਤੇ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ । ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ ਗੁਰਬਾਜ ਇੰਟਰਟੇਨਮੈਂਟ ਵੱਲੋਂ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ “ਵੱਡਾ ਘਰ” ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਤ ਹੋਵੇਗੀ