ਭਗਤਾ ਭਾਈਕਾ (ਵੀਰਪਾਲ ਭਗਤਾ): ਮਰਹੂਮ ਲੋਕ ਗਾਇਕ ਸੱਜਣ ਸੰਦੀਲਾ ਦੇ ਹੋਣਹਾਰ ਸਪੁੱਤਰ ਲੋਕ ਗਾਇਕ ਏਵੀ ਅਟਵਾਲ ਆਪਣੇ ਸਰੋਤਿਆਂ ਦੀ ਕਚਹਿਰੀ ਵਿੱਚ ਆਪਣਾ ਸਿੰਗਲ ਟਰੈਕ “ਚਾਨਣ ਬਾਬੇ ਨਾਨਕ ਵੰਡਿਆ” ਲੈਕੇ ਹਾਜ਼ਰ ਹੋਇਆ ਹੈ।
ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਏਵੀ ਅਟਵਾਲ ਨੇ ਦੱਸਿਆ ਕੇ ਇਸ ਗੀਤ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਨੂੰ ਸੱਚ ਦਾ ਚਾਨਣ ਵੰਡਣ ਦਾ ਹੋਕਾ ਦੇ ਰਹੇ ਹਨ। ਉਹਨਾਂ ਦਸਿਆ ਇਸ ਧਾਰਮਿਕ ਸਿੰਗਲ ਟਰੈਕ ਨੂੰ ਗੀਤਕਾਰ ਤੇ ਪੇਸਕਾਰ “ਰਾਜੂ ਦੀਨਾ” ਨੇ ਬੁਹਤ ਖੂਬ ਸ਼ਬਦਾਂ ਨਾਲ ਪਰੋਇਆ ਹੈ।ਇਸ ਨੂੰ ਸੰਗੀਤ ਦੀਆਂ ਧੁਨਾਂ “ਆਰ ਬੀਟ”ਵੱਲੋ ਤਿਆਰ ਕੀਤਾ ਗਿਆ ਜੋ ਕੀ “ਨਵ ਪ੍ਰੋਡਕਸ਼ਨ” ਯੂ ਟਿਊਬ ਚੈਨਲ ਤੇ ਸੰਗਤਾ ਵੱਲੋ ਖੂਬ ਪਿਆਰ ਮਿਲ ਰਿਹਾ ਹੈ।