ਬਠਿੰਡਾ, (ਵੀਰਪਾਲ ਭਗਤਾ): ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਲੋਕ ਗਾਇਕ ਸਵ. ਕੁਲਦੀਪ ਮਾਣਕ ਦੀ 13 ਵੀ ਬਰਸੀ ਉਹਨਾ ਦੇ ਜੱਦੀ ਪਿੰਡ ਜਲਾਲ ਵਿਖੇ ਮਨਾਈ ਗਈ। ਇਸ ਮੌਕੇ ਸਵ. ਮਾਣਕ ਦਾ ਪ੍ਰੀਵਾਰ ਪਿੰਡ ਜਲਾਲ ਵਿਖੇ ਉਨ੍ਹਾਂ ਦੀ ਸਮਾਧੀ ਤੇ ਵਿਸ਼ੇਸ਼ ਤੌਰ ਤੇ ਪਹੁੰਚਿਆ। ਇਸ ਮੌਕੇ ਕੁਲਦੀਪ ਮਾਣਕ ਦੇ ਪਰਿਵਾਰ ਅਤੇ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਆੜਤੀਆਂ ਨੇ ਉਨ੍ਹਾਂ ਦੀ ਕਬਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਧਾਰਮਿਕ ਦੁਆ ਤੋਂ ਬਾਅਦ ਪੰਤਵੰਤਿਆ ਨੇ ਆਪ ਆਗੂ ਬੂਟਾ ਸਿੰਘ ਜਲਾਲ ਦੀ ਅਗਵਾਈ ਵਿਚ ਹਾਜਰ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਦਿਲਬਾਗ ਬਾਗੀ ਨੇ ਸਵ. ਮਾਣਕ ਦੇ ਜੀਵਨ ਬਾਰੇ ਅਤੇ ਉਹਨਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੀਤੀ ਵਡਮੁੱਲੀ ਸੇਵਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇਂ ਆਪ ਆਗੂ ਬੂਟਾ ਸਿੰਘ ਜਲਾਲ ਨੇ ਕਿਹਾ ਕਿ ਲੋਕ ਗਾਇਕ ਸਵ. ਮਾਣਕ ਲੰਮਾ ਸਮਾਂ ਪੰਜਾਬੀਆਂ ਦੇ ਦਿਲ ਤੇ ਰਾਜ ਕਰਕੇ ਇਸ ਦੁਨੀਆ ਤੋਂ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਸਵ. ਮਾਣਕ ਨੇ ਸਾਡੇ ਪਿੰਡ ਜਲਾਲ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰਕੇ ਸਵ. ਮਾਣਕ ਆਪਣੀ ਗਾਇਕੀ ਨਾਲ ਅਮਰ ਹੋ ਗਏ ਹਨ ਅਤੇ ਪਿੰਡ ਜਲਾਲ ਦਾ ਨਾਮ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖ ਗਏ ਹਨ। ਜਿਸ ਕਰਕੇ ਓਨ੍ਹਾਂ ਦੀ ਯਾਦ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਜਿੰਦਾ ਰਹੇਗੀ।
ਇਸ ਮੌਕੇ ਬੂਟਾ ਸਿੰਘ ਜਲਾਲ ਵਲੋਂ ਸਵ. ਮਾਣਕ ਦੇ ਸਪੁੱਤਰ ਯੁੱਧਵੀਰ ਮਾਣਕ ਨੂੰ ਸਨਮਾਨ ਨਿਸਾਨੀ ਭੇਂਟ ਕੀਤੀ ਗਈ। ਇਸ ਸਮੇਂ ਸਰਬਜੀਤ ਮਾਣਕ, ਸੋਨੂੰ ਮਾਣਕ, ਭੋਦਾ ਕਲਕੱਤਾ, ਮਾਣਕ ਸੁਰਜੀਤ, ਹੈਰੀ ਮਾਣਕ, ਮਾਤਾ ਨਰਿੰਦਰ ਕੌਰ, ਦੀਪਾ ਯੂਕੇ, ਸਰਪੰਚ ਸ਼ਿੰਦਰਪਾਲ ਸਿੰਘ, ਗੁਰਮੀਤ ਸਿੰਘ ਮੈਂਬਰ, ਸੋਹਣ ਸਿੰਘ ਮੈਂਬਰ, ਜੱਸਾ ਸਿੰਘ ਸੰਧੂ ਪੰਚ, ਸਨੀ ਮੈਂਬਰ, ਗੋਰਾ ਸਿੰਘ ਮੈਂਬਰ, ਭੋਲੂ ਸਿੰਘ ਮੈਂਬਰ, ਨਿਰਮਲ ਸਿੰਘ ਨਿੰਮਾ ਮੈਂਬਰ, ਮਹਿੰਦਰ ਸਿੰਘ ਮੈਂਬਰ, ਸੁਰਜੀਤ ਸਿੰਘ ਸੀਤਾ ਮੈਂਬਰ, ਗੁਰਜੀਤ ਸਿੰਘ ਸੋਸਾਇਟੀ ਪ੍ਰਧਾਨ, ਜਗਜੀਤ ਸਿੰਘ, ਸਿਕੰਦਰ ਸਿੰਘ , ਗੁਰਜੰਟ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਮੋਤੀ ਜਲਾਲ, ਮੁਸ਼ਤਾਕ ਅਲੀ, ਮਾਸਟਰ ਜਰਨੈਲ ਸਿੰਘ ਆਦਿ ਹਾਜਰ ਸਨ।