Thursday, April 3, 2025
10 C
Vancouver

ਅਮਰੀਕਾ ਵਿੱਚ ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕਜੁੱਟ ਕਰਨ ਲਈ ਬਿੱਲ ਪੇਸ਼

ਵਾਸ਼ਿੰਗਟਨ ਅਮਰੀਕਾ ਵਿੱਚ ਦੋ ਡੈਮੋਕ੍ਰੇਟਿਕ ਸੈਨੇਟਰਾਂ ਨੇ ਬੁੱਧਵਾਰ ਨੂੰ ਪ੍ਰਵਾਸੀ ਪਰਿਵਾਰਾਂ ਨੂੰ ਮੁੜ ਇਕਜੁੱਟ ਕਰਨ ਅਤੇ ਪ੍ਰਤੀ-ਦੇਸ਼ ਪਰਿਵਾਰ-ਆਧਾਰਿਤ ਇਮੀਗ੍ਰੇਸ਼ਨ ਸੀਮਾ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਬਿੱਲ ਪੇਸ਼ ਕੀਤਾ, ਜਿਸ ਨਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿਚ ਜਾਣ ਲਈ ਵਧੇਰੇ ਵੀਜ਼ਾ ਦੀ ਇਜਾਜ਼ਤ ਮਿਲ ਸਕੇ। ਸੈਨੇਟ ਜੁਡੀਸ਼ਰੀ ਕਮੇਟੀ ਦੇ ਮੈਂਬਰ ਸੈਨੇਟਰ ਮੇਜੀ ਕੇ. ਹਿਰੋਨੋ ਅਤੇ ਟੈਮੀ ਡਕਵਰਥ ਦੁਆਰਾ ਪੇਸ਼ ਕੀਤਾ ਗਿਆ ‘ਰੀਯੂਨਾਈਟਿੰਗ ਫੈਮਿਲੀਜ਼ ਐਕਟ’ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਰਿਵਾਰਾਂ ਨੂੰ ਇੱਕਜੁੱਟ ਕਰੇਗਾ, ਪਰਿਵਾਰ-ਆਧਾਰਿਤ ਇਮੀਗ੍ਰੇਸ਼ਨ ਸਬੰਧੀ ਪੈਂਡਿੰਗ ਮਾਮਲਿਆਂ ਨੂੰ ਘਟਾਏਗਾ ਅਤੇ ਕਾਨੂੰਨਾਂ ਨੂੰ ਅਪਡੇਟ ਕਰੇਗਾ, ਤਾਂ ਕਿ ਇਹ ਪਤਾ ਲੱਗ ਸਕੇ ਕਿ ਪਰਿਵਾਰ ਕਿਵੇਂ ਅਮਰੀਕਾ ਵਿਚ ਪ੍ਰਵਾਸ ਕਰਦੇ ਹਨ।
ਬਿੱਲ ਵਿੱਚ ਸੈਨੇਟਰ ਹੀਰੋਨੋ ਦਾ ‘ਫਿਲੀਪੀਨੋ ਵੈਟਰਨਜ਼ ਫੈਮਿਲੀ ਰੀਯੂਨੀਫਿਕੇਸ਼ਨ ਐਕਟ’ ਵੀ ਸ਼ਾਮਲ ਹੈ, ਜੋ ਦੂਜੇ ਵਿਸ਼ਵ ਯੁੱਧ ਵਿੱਚ ਸੇਵਾ ਕਰਨ ਵਾਲੇ ਫਿਲੀਪੀਨੀ ਸਾਬਕਾ ਫੌਜੀਆਂ ਦੇ ਬੱਚਿਆਂ ਲਈ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਵੇਗਾ। ਹਿਰੋਨੋ ਨੇ ਕਿਹਾ, ”ਇਸ ਸਮੇਂ ਅਮਰੀਕੀ ਸੀਨੇਟ ਵਿੱਚ ਸੇਵਾ ਕਰ ਰਹੇ ਇਕਲੌਤੇ ਪ੍ਰਵਾਸੀ ਹੋਣ ਦੇ ਨਾਤੇ, ਮੈਨੂੰ ਸਾਡੇ ਦੇਸ਼ ਦੀ ਪਰਿਵਾਰਕ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅਪਡੇਟ ਕਰਨ ਅਤੇ ਪਰਿਵਾਰਾਂ ਨੂੰ ਮੁੜ ਇਕਜੁੱਟ ਕਰਨ ਸਬੰਧੀ ‘ਰੀਯੂਨਾਈਟਿੰਗ ਫੈਮਿਲੀਜ਼ ਐਕਟ’ ਨੂੰ ਪੇਸ਼ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ।’
ਉਨ੍ਹਾਂ ਕਿਹਾ, “ਪਰਿਵਾਰ-ਅਧਾਰਤ ਇਮੀਗ੍ਰੇਸ਼ਨ ਵੀਜ਼ਿਆਂ ਦੇ ਪੈਂਡਿੰਗ ਮਾਮਲਿਆਂ ਨੂੰ ਘਟਾਉਣ ਲਈ, ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀਜ਼ਾ ਸੀਮਾਵਾਂ ਤੋਂ ਛੋਟ ਦੇਣ ਅਤੇ ਲ਼ਘਭਠਥ + ਪਰਿਵਾਰਾਂ ਦੇ ਵੱਖ ਹੋਣ ਤੋਂ ਰੋਕਣ ਲਈ ਤਬਦੀਲੀਆਂ ਨੂੰ ਲਾਗੂ ਕਰਕੇ, ਇਹ ਬਿੱਲ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਰਿਵਾਰਕ ਏਕਤਾ ਨੂੰ ਬਿਹਤਰ ਤਰੀਕੇ ਨਾਲ ਤਰਜੀਹ ਦੇਵੇਗਾ।” ਉਨ੍ਹਾਂ ਕਿਹਾ, “ਸਾਨੂੰ ਵਿਆਪਕ ਇਮੀਗ੍ਰੇਸ਼ਨ ਸੁਧਾਰਾਂ ਦੀ ਸਖ਼ਤ ਲੋੜ ਹੈ। ਅਜਿਹੇ ਵਿਚ ਫੈਮਿਲੀ ਰੀਯੂਨੀਫਿਕੇਸ਼ਨ ਐਕਟ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ ਜੋ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਪਰਿਵਾਰਾਂ ਨੂੰ ਮੁੜ ਜੋੜਨ ਜਾਂ ਇਕੱਠੇ ਰੱਖਣ ਵਿੱਚ ਮਦਦ ਕਰੇਗਾ।” ਡਕਵਰਥ ਨੇ ਕਿਹਾ, “ਇਹ ਕਾਨੂੰਨ ਪਰਿਵਾਰ-ਅਧਾਰਿਤ ਪੈਂਡਿੰਗ ਮਾਮਲਿਆਂ ਨੂੰ ਖਤਮ ਕਰਨ, ਗ੍ਰੀਨ ਕਾਰਡ ਦੀਆਂ ਬਕਾਇਆ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਵਿਚ ਮਦਦ ਕਰਕੇ ਵਿਹਾਰਕ ਸੁਧਾਰਾਂ ਨੂੰ ਲਾਗੂ ਕਰੇਗਾ ਅਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਕੱਠੇ ਲਿਆਏਗਾ।”