Saturday, January 25, 2025
5.6 C
Vancouver

2 ਬਿਲੀਅਨ ਰੁੱਖ ਲਗਾਉਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਫੈਡਰਲ ਸਰਕਾਰ

 

ਸਰੀ, (ਏਕਜੋਤ ਸਿੰਘ) : ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ 2 ਬਿਲੀਅਨ ਰੁੱਖ ਲਗਾਉਣ ਦੇ ਵਚਨ ਨੂੰ ਪੂਰਾ ਕਰਨ ਵਿੱਚ ਮਸ਼ਕਲਾਂ ਆ ਰਹੀਆਂ ਹਨ। ਨੈਚਰਲ ਰਿਸੋਰਸੇਜ਼ ਕੈਨੇਡਾ ਦੇ ਅੰਕੜੇ ਦਰਸਾਉਂਦੇ ਹਨ ਕਿ 2023-24 ਦੇ ਸੀਜ਼ਨ ਦੌਰਾਨ ਸਰਕਾਰ ਆਪਣਾ ਟੀਚਾ ਪੂਰਾ ਨਹੀਂ ਕਰ ਸਕੀ। ਇਸ ਸੀਜ਼ਨ ਵਿੱਚ 60 ਮਿਲੀਅਨ ਰੁੱਖ ਲਗਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਸਿਰਫ਼ 46.6 ਮਿਲੀਅਨ ਰੁੱਖ ਹੀ ਲਗਾਏ ਗਏ।
ਕੈਨੇਡਾ ਦੇ ਕੁਦਰਤੀ ਸਰੋਤ ਮੰਤਰੀ ਜੌਨਾਥਨ ਵਿਲਕਿਨਸਨ ਦੇ ਦਫਤਰ ਨੇ ਹਾਲਾਤ ਬਾਵਜੂਦ ਟੀਚੇ ਨੂੰ ਪੂਰਾ ਕਰਨ ਦਾ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਦੀ ਪ੍ਰੈੱਸ ਸਕੱਤਰ ਸਿੰਡੀ ਕੈਟਿਊਰੋ ਨੇ ਕਿਹਾ, “ਅਸੀਂ 2 ਬਿਲੀਅਨ ਰੁੱਖ ਲਗਾਉਣ ਦੇ ਰਾਹ ‘ਤੇ ਹਾਂ। ਇਹ ਯੋਜਨਾ ਜਲਵਾਯੂ ਤਬਦੀਲੀ ਨਾਲ ਲੜਨ, ਬਾਇਓਡਾਇਵਰਸਿਟੀ ਨੂੰ ਵਧਾਉਣ ਅਤੇ ਨੌਕਰੀਆਂ ਪੈਦਾ ਕਰਨ ਦਾ ਮਹੱਤਵਪੂਰਨ ਹਿੱਸਾ ਹੈ।”
ਸਿੰਡੀ ਨੇ ਇਹ ਵੀ ਕਿਹਾ ਕਿ ਰੁੱਖ ਲਗਾਉਣ ਦੀ ਯੋਜਨਾ ਪੇਚੀਦਾ ਹੈ, ਜਿਸ ਵਿਚ ਬੀਜਾਂ ਇਕੱਠੇ ਕਰਨਾ, ਨਰਸਰੀਆਂ ਦਾ ਸੈੱਟਅਪ, ਅਤੇ ਸਾਈਟਾਂ ਦੀ ਤਿਆਰੀ ਜਿਵੇਂ ਚੋਣਾਂ ਸ਼ਾਮਲ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸੀਜ਼ਨਾਂ ਵਿੱਚ ਪ੍ਰੋਗਰਾਮ ਦੀ ਰਫ਼ਤਾਰ ਤੇਜ਼ ਹੋਵੇਗੀ।
ਫੈਡਰਲ ਸਰਕਾਰ ਮੁੱਖ ਤੌਰ ‘ਤੇ ਮਹਾਂਮਾਰੀ ਕਾਰਨ ਆਉਣ ਵਾਲੀਆਂ ਸਪਲਾਈ ਚੇਨ ਰੁਕਾਵਟਾਂ ਅਤੇ ਟ੍ਰੈਵਲ ਪਾਬੰਦੀਆਂ ਨੂੰ ਇਸ ਦੇ ਧੀਮੇ ਹੋਣ ਦਾ ਕਾਰਨ ਮੰਨ ਰਹੀ ਹੈ। ਫਿਰ ਵੀ 2021 ਤੋਂ ਲੈ ਕੇ ਹੁਣ ਤੱਕ 157.6 ਮਿਲੀਅਨ ਰੁੱਖ ਲਗਾਏ ਜਾ ਚੁੱਕੇ ਹਨ, ਜੋ ਕਿ ਨਿਰਧਾਰਤ ਟੀਚੇ 150 ਮਿਲੀਅਨ ਤੋਂ ਵੱਧ ਹਨ।
ਰੁੱਖ ਲਗਾਉਣ ਲਈ ਨਿਰਧਾਰਤ ਕੀਤੇ ਗਏ ਬਜਟ ਦੇ ਨਾਲੋਂ ਘੱਟ ਰਾਸ਼ੀ ਖਰਚੀ ਜਾ ਰਹੀ ਹੈ। 2023-24 ਵਿੱਚ $285 ਮਿਲੀਅਨ ਬਜਟ ਦੇ ਮੋਕੇ ‘ਤੇ ਸਿਰਫ਼ $117.5 ਮਿਲੀਅਨ ਹੀ ਵਰਤੇ ਗਏ। ਇਹ ਪ੍ਰੋਗਰਾਮ ਜ਼ਿਆਦਾਤਰ ਸੂਬਿਆਂ, ਪ੍ਰਦੇਸ਼ਾਂ, ਮੂਲਨਿਵਾਸੀ ਭਾਈਚਾਰਿਆਂ, ਅਤੇ ਗੈਰ-ਲਾਭਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਅੱਗੇ ਵੱਧ ਰਿਹਾ ਹੈ।
2019 ਦੇ ਚੋਣ ਪ੍ਰਚਾਰ ਦੌਰਾਨ, ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਯੋਜਨਾ ਦਾ ਐਲਾਨ ਕੀਤਾ ਸੀ। ਇਹ 10 ਸਾਲਾਂ ਵਿੱਚ $3.2 ਬਿਲੀਅਨ ਦੀ ਰਾਸ਼ੀ ਨਾਲ ਸਹਿਯੋਗਤ ਹੈ। ਸਰਕਾਰ ਨੇ 716 ਮਿਲੀਅਨ ਹੋਰ ਰੁੱਖਾਂ ਦੀ ਪਲਾਂਟਿੰਗ ਲਈ ਸਮਝੌਤੇ ਕਰ ਲਏ ਹਨ।
2 ਬਿਲੀਅਨ ਦਾ ਟੀਚਾ ਹਾਸਲ ਕਰਨ ਲਈ ਸਰਕਾਰ ਕੋਲ ਹੁਣ ਸਿਰਫ਼ 7 ਸੀਜ਼ਨ ਬਾਕੀ ਹਨ। ਪ੍ਰੋਗਰਾਮ ਵਿੱਚ ਮੌਜੂਦਾ ਪ੍ਰਗਤੀ ਨੂੰ ਦੇਖਦੇ ਹੋਏ, ਅਗਲੇ ਕੁਝ ਸਾਲਾਂ ਵਿੱਚ ਰਫ਼ਤਾਰ ਨੂੰ ਤੇਜ਼ ਕਰਨਾ ਸਰਕਾਰ ਲਈ ਜ਼ਰੂਰੀ ਹੋਵੇਗਾ।
ਇਸ ਪ੍ਰੋਗਰਾਮ ਦਾ ਸਫਲ ਹੋਣਾ ਕੈਨੇਡਾ ਲਈ ਜਲਵਾਯੂ ਤਬਦੀਲੀ ਅਤੇ ਬਾਇਓਡਾਇਵਰਸਿਟੀ ਸੁਰੱਖਿਆ ਲਈ ਬਹੁਤ ਅਹਿਮ ਹੈ। ਹਾਲਾਂਕਿ, ਰੁਕਾਵਟਾਂ ਦੇ ਬਾਵਜੂਦ, ਸਰਕਾਰ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.