ਸਰੀ, (ਏਕਜੋਤ ਸਿੰਘ) : ਮੈਨੀਟੋਬਾ ਦੀ ਅਦਾਲਤ ਨੇ 2022 ਵਿੱਚ ਮੈਨੀਟੋਬਾ-ਅਮਰੀਕਾ ਸਰਹੱਦ ‘ਤੇ ਹੋਈ ਚਾਰ ਭਾਰਤੀ ਪਰਿਵਾਸੀਆਂ ਦੀ ਮੌਤ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਹੈ। ਸਟੀਵ ਸ਼ੈਂਡ ਅਤੇ ਹਰਸ਼ਕੁਮਾਰ ਪਟੇਲ ਨੂੰ ਚਾਰ ਮੁੱਖ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ, ਜਿਨ੍ਹਾਂ ਵਿੱਚ ਵਿਦੇਸ਼ੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਂਦਾ ਅਤੇ ਸਰਹੱਦ ਪਾਰ ਕਰਵਾਉਣ ਦੀ ਸਾਜ਼ਿਸ਼ ਸ਼ਾਮਲ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਦੋਵੇਂ ਵਿਅਕਤੀ ਇੱਕ ਅਜਿਹੇ ਗਿਰੋਹ ਦੇ ਸਦੱਸ ਸਨ, ਜੋ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਲਿਆ ਕੇ ਉਨ੍ਹਾਂ ਨੂੰ ਪੈਦਲ ਅਮਰੀਕਾ ਵੱਲ ਭੇਜ ਦਿੰਦੇ ਸਨ। ਦਸੰਬਰ 2021 ਤੋਂ ਜਨਵਰੀ 2022 ਤੱਕ ਉਨ੍ਹਾਂ ਨੇ ਕਈ ਤਸਕਰੀ ਦਾਅਵਾਂ ਅੰਜਾਮ ਦਿੱਤੇ।
ਜਨਵਰੀ 2022 ਵਿੱਚ -35 ਡਿਗਰੀ ਤਾਪਮਾਨ ਅਤੇ ਸਖ਼ਤ ਠੰਡ ਦੌਰਾਨ, ਮੈਨੀਟੋਬਾ ਵਿੱਚ ਅਮਰੀਕਾ ਸਰਹੱਦ ਦੇ ਨਜ਼ਦੀਕ ਖੁੱਲ੍ਹੇ ਮੈਦਾਨ ਵਿੱਚ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ (37), 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦਾ ਧਾਰਮਿਕ ਮਰੇ ਹੋਏ ਮਿਲੇ। ਇਹ ਪਰਿਵਾਰ ਕੈਨੇਡਾ ਰਾਹੀਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਪ੍ਰਵੇਸ਼ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਦੇ ਮੁਤਾਬਕ, ਪਟੇਲ ਮਜ਼ਦੂਰਾਂ ਨੂੰ ਕੈਨੇਡਾ ਲਿਆਉਣ ਦਾ ਪ੍ਰਬੰਧ ਕਰਦਾ ਸੀ, ਜਦਕਿ ਸ਼ੈਂਡ ਉਨ੍ਹਾਂ ਨੂੰ ਵਾਹਨਾਂ ਵਿੱਚ ਬਿਠਾ ਕੇ ਅਮਰੀਕਾ ਦੇ ਸ਼ਹਿਰਾਂ ਵਿੱਚ ਲਿਜਾਣ ਦਾ ਪ੍ਰਬੰਧ ਕਰਦਾ ਸੀ। ਸ਼ੈਂਡ ਨੂੰ 19 ਜਨਵਰੀ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਉਸ ਦੀ ਵੈਨ ਵਿੱਚ ਦੋ ਹੋਰ ਪ੍ਰਵਾਸੀ ਮਿਲੇ ਸਨ।
ਅਦਾਲਤ ਵਿੱਚ ਪੇਸ਼ ਕੀਤੇ ਗਏ ਮੈਸੇਜਾਂ ਅਤੇ ਕਾਲ ਰਿਕਾਰਡਾਂ ਦੌਰਾਨ ਇਹ ਸਪੱਸ਼ਟ ਹੋਇਆ ਕਿ ਗਿਰੋਹ ਨੇ ਸਰਹੱਦ ਦੇ ਵਿਸ਼ੇਸ਼ ਖੇਤਰਾਂ ਦੀ ਚੋਣ ਕੀਤੀ, ਜਿੱਥੇ ਪ੍ਰਵਾਸੀ ਬਰਫੀਲੇ ਹਾਲਾਤ ਵਿੱਚ ਅਮਰੀਕਾ ਵਿੱਚ ਦਾਖ਼ਲ ਹੋ ਸਕਦੇ ਸਨ। ਕਈ ਮੈਸੇਜਾਂ ਵਿੱਚ ਪ੍ਰਵਾਸੀਆਂ ਨੂੰ ਲਿਜਾਣ ਦੀ ਕੀਮਤ ਅਤੇ ਵਾਹਨਾਂ ਦੇ ਪ੍ਰਬੰਧ ਦੀ ਜਾਣਕਾਰੀ ਮਿਲੀ। ਯੂਐਸ ਅਟਾਰਨੀ ਐਂਡਰੂ ਲੂਗਰ ਨੇ ਕਿਹਾ, “ਇਸ ਮੁਕੱਦਮੇ ਨੇ ਮਨੁੱਖੀ ਤਸਕਰੀ ਦੀ ਨਿਰਦਈ ਹਕੀਕਤ ਨੂੰ ਬੇਨਕਾਬ ਕੀਤਾ ਹੈ। ਇਹ ਅਪਰਾਧਿਕ ਸੰਗਠਨ ਲਾਭ ਅਤੇ ਲਾਲਚ ਨੂੰ ਮਨੁੱਖੀ ਜ਼ਿੰਦਗੀ ਤੋਂ ਉਪਰ ਰੱਖਦੇ ਹਨ।”
ਇਹ ਕੇਸ ਮਨੁੱਖੀ ਤਸਕਰੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਵਿੱਚ ਜ਼ਿੰਦਗੀ ਦੇ ਖਤਰੇ ਬਾਰੇ ਚੇਤਾਵਨੀ ਹੈ, ਜਿਸ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.