ਸਰੀ: ਬ੍ਰਿਟਿਸ਼ ਕੋਲੰਬੀਆ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਇੰਟਰਨੈਸ਼ਨਲ ਗਰੈਜੂਏਟ ਸਟ੍ਰੀਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। 26 ਨਵੰਬਰ ਨੂੰ ਇਸ ਸਟ੍ਰੀਮ ਦਾ ਇਸ ਸਾਲ ਦਾ ਆਖ਼ਰੀ ਡਰਾਅ ਕੱਢਿਆ ਗਿਆ।
ਇਮੀਗ੍ਰੇਸ਼ਨ ਮਾਹਰਾਂ ਦੇ ਅਨੁਸਾਰ, ਇਹ ਸਟ੍ਰੀਮ ਬੰਦ ਕਰਨ ਦਾ ਕਾਰਨ ਨਵੇਂ ਸਾਲ ਤੋਂ ਨਵੀਆਂ ਸਟ੍ਰੀਮਜ਼ ਦੀ ਸ਼ੁਰੂਆਤ ਹੈ। ਨਵੰਬਰ ਮਹੀਨੇ ਦੇ ਆਖ਼ਰੀ ਇਨਵੀਟੇਸ਼ਨ ਭੇਜੇ ਜਾਣ ਦਾ ਭਾਵ ਹੈ ਕਿ ਇਸ ਸਾਲ ਲਈ ਅਰਜ਼ੀਆਂ ਦਾ ਨਿਪਟਾਰਾ ਹੋ ਜਾਵੇਗਾ।
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਗਰੈਜੂਏਟ ਸਟ੍ਰੀਮ ਦੇ ਬੰਦ ਹੋਣ ਨਾਲ ਤਤਕਾਲ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਜਨਵਰੀ ਵਿੱਚ ਨਵੇਂ ਨਿਯਮਾਂ ਨਾਲ ਡਰਾਅ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਸਟ੍ਰੀਮ ਵਿੱਚ ਉਹ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਕੈਨੇਡਾ ਵਿੱਚ ਆਪਣਾ ਕੋਰਸ ਪੂਰਾ ਕੀਤਾ ਹੈ ਅਤੇ ਉਹ ਪੀ ਆਰ ਲਈ ਅਰਜ਼ੀ ਦੇਣਾ ਚਾਹੁੰਦੇ ਹਨ।
ਬਿਨੈਕਾਰਾਂ ਨੂੰ ਕਿਸੇ ਰੋਜ਼ਗਾਰਦਾਤੇ ਤੋਂ ਟੀਅਰ 1, 2 ਜਾਂ 3 ਦੀ ਨੌਕਰੀ ਲਈ ਜੌਬ ਆਫ਼ਰ ਹੋਣਾ ਜਰੂਰੀ ਹੈ, ਅਤੇ ਤਜਰਬੇ, ਤਨਖ਼ਾਹ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਨੌਕਰੀ ਦੀ ਜਗ੍ਹਾ ਦੇ ਆਧਾਰ ‘ਤੇ ਅਰਜ਼ੀ ਦੇਣ ਵਾਲਿਆਂ ਨੂੰ ਪੁਆਇੰਟ ਮਿਲਦੇ ਹਨ।
2025 ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਨਵੀਆਂ ਸਟ੍ਰੀਮਜ਼ ਦੀ ਸ਼ੁਰੂਆਤ ਕੀਤੀ ਜਾਵੇਗੀ:
ਬੈਚਲਰ ਡਿਗਰੀ ਸਟ੍ਰੀਮ, ਮਾਸਟਰ ਡਿਗਰੀ ਸਟ੍ਰੀਮ, ਡਾਕਟਰੇਟ ਸਟ੍ਰੀਮ, ਜੋ ਵਿਦਿਆਰਥੀ ਬੈਚਲਰ, ਮਾਸਟਰ ਜਾਂ ਪੀ ਐਚ ਡੀ ਦੀ ਡਿਗਰੀ ਲਈ ਪੀ ਆਰ ਦੀ ਅਰਜ਼ੀ ਦੇਣਾ ਚਾਹੁੰਦੇ ਹਨ, ਉਹਨਾਂ ਨੂੰ ਨਵੇਂ ਸਟ੍ਰੀਮਾਂ ਤਹਿਤ ਅਰਜ਼ੀ ਦੇਣ ਲਈ ਜੌਬ ਆਫ਼ਰ ਦੀ ਜ਼ਰੂਰਤ ਪਵੇਗੀ। ਬ੍ਰਿਟਿਸ਼ ਕੋਲੰਬੀਆ ਨੇ 2018 ਤੋਂ 2021 ਤੱਕ 25,570 ਵਿਦਿਆਰਥੀਆਂ ਨੂੰ ਪੀ ਆਰ ਲਈ ਨੋਮੀਨੇਟ ਕੀਤਾ, ਅਤੇ ਪਿਛਲੇ 4 ਸਾਲਾਂ ਵਿੱਚ 27,000 ਤੋਂ ਵੱਧ ਵਿਦਿਆਰਥੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ। ਇਹ ਪ੍ਰੋਗਰਾਮ ਬ੍ਰਿਟਿਸ਼ ਕੋਲੰਬੀਆ ਦੀ ਆਗੇ ਜਾ ਕੇ ਅਰਜ਼ੀਆਂ ਪ੍ਰਕਿਰਿਆ ਨੂੰ ਹੋਰ ਸੁਧਾਰ ਕਰਨ ਦਾ ਮਕਸਦ ਰੱਖਦਾ ਹੈ, ਅਤੇ ਨਵੇਂ ਸਟ੍ਰੀਮਾਂ ਦੀ ਸ਼ੁਰੂਆਤ ਨਾਲ ਵਿਦਿਆਰਥੀਆਂ ਲਈ ਨਵੀਆਂ ਦਵਾਰ ਖੁਲਣ ਦੀ ਉਮੀਦ ਹੈ।