ਲਿਖਤ : ਫਰਨੈਂਡੋ ਦੁਆਰਤੇ
29 ਨਵੰਬਰ ਨੂੰ ਆ ਰਹੇ ਬਲੈਕ ਫ੍ਰਾਈਡੇ ਬਾਰੇ ਬਹੁਤ ਸਾਰੇ ਲੋਕ ਪਹਿਲਾ ਹੀ ਜਾਣੂ ਹਨ ਭਾਵੇਂ ਕਿ ਉਨ੍ਹਾਂ ਨੇ ਕੋਈ ਖ਼ਰੀਦਦਾਰੀ ਕਰਨੀ ਹੋਵੇ ਜਾ ਨਹੀਂ। ਦੁਕਾਨਾਂ ਅਤੇ ਮਾਲਾਂ ਦੀਆਂ ਖਿੜਕੀਆਂ ਅਤੇ ਮੇਲ ਇਨਬਾਕਸ ਹੁਣੇ ਖ਼ਰੀਦੋ, ਮੌਕਾ ਨਾ ਖੁੰਝੇ ਵਰਗੇ ਬੈਨਰਾਂ, ਸੁਨੇਹਿਆਂ ਨਾਲ ਭਰੇ ਹਨ। ਇਸ ਸਮੇਂ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਵੱਲੋਂ ਲੋਕਾਂ ਨੂੰ ਖਰੀਦਦਾਰੀ ਲਈ ਉਤਸ਼ਾਹਤ ਕਰਨ ਲਈ ਅਸਥਾਈ ਤੌਰ ‘ਤੇ ਛੋਟਾਂ ਰੱਖੀਆਂ ਹੁੰਦੀਆਂ ਹਨ।
ਲੰਬੇ ਸਮੇਂ ਤੋਂ ਚੱਲੀ ਆ ਰਹੀ ਇਹ ਰਵਾਇਤ ਹੁਣ ਵਿਸ਼ਵ ਪੱਧਰ ‘ਤੇ ਫੈਲ ਗਈ ਹੈ। ਪਰ ਕਿਉਂ ਜ਼ਿਆਦਤਰ ਗਾਹਕ ਬਲੈਕ ਫ੍ਰਾਈਡੇ ਵਾਲੇ ਦਿਨ ਹੀ ਖਰੀਦਦਾਰੀ ਕਰਨਾ ਚਾਹੁੰਦੇ ਹਨ ਅਤੇ ਇਹ ਵਰਤਾਰਾ ਖਰੀਦਦਾਰਾਂ ਲਈ ਚੰਗੀ ਖ਼ਬਰ ਕਿਉਂ ਨਹੀਂ ਹੈ।
ਬਲੈਕ ਫ੍ਰਾਈਡੇ ਕਦੋਂ ਹੈ ਅਤੇ ਇਸਦਾ ਮੂਲ ਕੀ ਹੈ?
ਬਲੈਕ ਫ੍ਰਾਈਡੇ ਥੈਂਕਸਗਿਵਿੰਗ ਤੋਂ ਅਗਲੇ ਫ੍ਰਾਈਡੇ ਹੁੰਦਾ ਹੈ, ਨਵੰਬਰ ਦੇ ਚੌਥੇ ਹਫ਼ਤੇ ਵਿੱਚ ਆਉਂਦਾ ਹੈ। ਇਸ ਦਿਨ ਅਮਰੀਕਾ ਵਿੱਚ ਜਨਤਕ ਛੁੱਟੀ ਹੁੰਦੀ ਹੈ। ‘ਬਲੈਕ ਫ੍ਰਾਇਡੇ’ ਸ਼ਬਦ ਨੂੰ ਅਮਰੀਕਾ ਦੇ ਫਿਲਡੈਲਫੀਆ ਦੀ ਪੁਲਿਸ ਨੇ 1960 ਵਿੱਚ ਪਹਿਲੀ ਵਾਰ ਵਰਤਿਆ ਸੀ। ਦਰਅਸਲ ਪੁਲਿਸ ਨੇ ‘ਥੈਕਸ ਗਿੰਵਿੰਗ’ ਤੋਂ ਬਾਅਦ ਛੁੱਟੀਆਂ ਦੌਰਾਨ ਸ਼ੌਪਿੰਗ ਕਰਦੀ ਭੀੜ ਨੂੰ ਦਰਸਾਉਣ ਲਈ ਕੀਤੀ ਸੀ। ਇਸ ਦਾ ਪਿਛੋਕੜ ਥਲ-ਜਲ ਸੈਨਾ ਦੇ ਸਲਾਨਾ ਫੁੱਟਬਾਲ ਮੈਚ ਨਾਲ ਵੀ ਜੋੜਿਆ ਗਿਆ ਸੀ। ਸ਼ੁਰੂ ਵਿੱਚ ਇਸ ਸ਼ਬਦ ਨੂੰ ਨਾਂਹਪੱਖੀ ਵਰਤਾਰੇ ਦੇ ਤੌਰ ਉੱਤੇ ਵਰਤਿਆ ਜਾਂਦਾ ਸੀ। 20ਵੀਂ ਸਦੀ ਦੇ ਅੱਧ ਵਿੱਚ ਲੋਕ ਖਰੀਦਦਾਰੀ ਤੋਂ ਸੰਕੋਚ ਕਰ ਰਹੇ ਸਨ।
ਪਰ 1980ਵਿਆਂ ਵਿੱਚ ਪ੍ਰਚੂਨ ਦੁਕਾਨਦਾਰਾਂ ਨੇ ਇਸ ਸ਼ਬਦ ਨੂੰ ਲਾਭ ਨਾਲ ਜੋੜ ਕੇ ਇਸਦੀ ਮੁੜ ਕੇ ਪਰਿਭਾਸ਼ਾ ਘੜੀ। ਇਸ ਦਾ ਅਰਥ ਇਹ ਹੈ ਕਿ ਇਸ ਦਿਨ ਸਾਰੇ ਸਾਲ ਦੀਆਂ ਲਾਲ ਲਾਇਨਾਂ ( ਘਾਟੇ) ਕਾਲੀਆਂ ( ਮੁਨਾਫੇ) ਵਿੱਚ ਬਦਲ ਜਾਂਦੀਆਂ ਹਨ। ਥੈਕਸਗਿਵਿੰਗ ਤੋਂ ਬਾਅਦ ਹੋਣ ਵਾਲੀ ਖਰੀਦਦਾਰੀ ਲਾਭਕਾਰੀ ਬਣ ਜਾਂਦੀ ਹੈ। 1980 ਦੇ ਦਹਾਕੇ ਵਿੱਚ ਪ੍ਰਚੂਨ ਵਿਕਰੇਤਾਵਾਂ ਦੁਆਰਾ ਇਸ ਸ਼ਬਦ ਨੂੰ ਕੁਝ ਸਕਾਰਾਤਮਕ ਰੂਪ ਦਿੱਤਾ ਗਿਆ।
ਇਹ ਤਰੀਕ ਸੀ ਜਦੋਂ ਉਨ੍ਹਾਂ ਨੇ ਮੁਨਾਫ਼ਾ ਕਮਾਉਣਾ ਸ਼ੁਰੂ ਕੀਤਾ। ਲੇਖੇ ਦੇ ਰੂਪ ਵਿੱਚ ਦੇਖੀਏ ਤਾਂ ਜਦੋਂ ਉਨ੍ਹਾਂ ਦੀਆਂ ਵਿੱਤੀ ਲਕੀਰਾਂ ਲਾਲ ਤੋਂ ਕਾਲੇ ਵਿੱਚ ਚਲੀਆਂ ਗਈਆਂ। ਇਹ ਫਿਰ ਅਮਰੀਕਾ ਵਿੱਚ ਖਰੀਦਦਾਰੀ ਲਈ ਵੱਡੀਆਂ ਛੋਟਾਂ ਅਤੇ ਲੋਕਾਂ ਦੀ ਬਜ਼ਾਰਾਂ ਵੱਲ ਵੱਡੀ ਭੀੜ ਦਾ ਸਮਾਨਾਰਥੀ ਬਣ ਗਿਆ। ਬਲੈਕ ਫ੍ਰਾਈਡੇ ਤੋਂ ਬਾਅਦ ਸੋਮਵਾਰ ਨੂੰ ਆਨਲਾਈਨ ਖਰੀਦਦਾਰੀ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਸਾਈਬਰ ਸੋਮਵਾਰ ਵਾਕਾਂਸ਼ ਤਿਆਰ ਕੀਤਾ ਗਿਆ ਹੈ।
ਬਲੈਕ ਫ੍ਰਾਈਡੇ ਖ਼ਾਸ ਕਰਕੇ ਇੰਟਰਨੈਂਟ ਦੇ ਪ੍ਰਭਾਵ ਕਾਰਨ ਦੁਨੀਆ ਭਰ ਦੇ ਦੇਸ਼ਾਂ ਅਤੇ ਮਹਾਂਦੀਪਾਂ ਵਿੱਚ ਫੈਲ ਗਿਆ ਹੈ।
ਬਲੈਕ ਫ੍ਰਾਈਡੇ ਕਿੰਨਾ ਵੱਡਾ ਹੈ?
ਅਮਰੀਕੀ ਸੌਫਟਵੇਅਰ ਕੰਪਨੀ ਸੇਲਜ਼ਫੋਰਸ ਦੀ ਖੋਜ ਦੇ ਅੰਦਾਜੇ ਅਨੁਸਾਰ ਵਿਸ਼ਵ ਪੱਧਰ ‘ਤੇ ਖਪਤਕਾਰਾਂ ਨੇ 2023 ਵਿੱਚ ਆਨਲਾਈਨ ਸੇਲ ਦੇ ਦੌਰਾਨ 70.9 ਡਾਲਰ ਬਿਲੀਅਨ ਡਾਲਰ ਖਰਚ ਕੀਤੇ ਸਨ, ਜੋ ਕਿ 2022 ਦੇ ਮੁਕਾਬਲੇ 8 ਫੀਸਦ ਵੱਧ ਹੈ। ਯੂਕੇ ਵਿੱਚ ਪਹਿਲੀ ਵੱਡੀ ਬਲੈਕ ਫ੍ਰਾਈਡੇ ਦੀ ਸੇਲ 2010 ਵਿੱਚ ਸ਼ੁਰੂ ਹੋਈ ਸੀ ਪਰ ਇਸ ਨੇ ਜਲਦੀ ਹੀ ਕ੍ਰਿਸਮਸ ਦੇ ਆਸਪਾਸ ਸ਼ੁਰੂ ਹੋਣ ਵਾਲੇ ਦੇਸ ਦੇ ਇਤਿਹਾਸਕ ਖਰੀਦਦਾਰੀ ਸਮਾਗਮ ਬਾਕਸਿੰਗ ਡੇ ਸੇਲ ਦੀ ਥਾਂ ਲੈ ਲਈ ਸੀ।
ਕੰਸਲਟੈਂਸੀ ਫਰਮ ਪੀਡਬਲਿਊਸੀ ਦੇ ਅਨੁਸਾਰ ਖ਼ਪਤਕਾਰਾਂ ਵੱਲੋਂ ਇਸ ਸੇਲ ਵਿੱਚ ਲਗਭਗ 9 ਬਿਲੀਅਨ ਡਾਲਰ ਖ਼ਰਚ ਕਰਨ ਦੀ ਉਮੀਦ ਹੈ। ਅਫ਼ਰੀਕਾ ਵਿੱਚ ਆਨਲਾਈਨ ਭੁਗਤਾਨ ਪਲੇਟਫਾਰਮ ਪੇਅਯੂ ਨੇ ਰਿਪੋਰਟ ਦਿੱਤੀ ਕਿ 24 ਨਵੰਬਰ 2023 ਨੂੰ ਸਿਰਫ਼ ਇੱਕ ਦਿਨ ਵਿੱਚ ਕੀਤੇ ਗਏ ਲੈਣ-ਦੇਣ ਦੀ ਸੰਖਿਆ ਨਾਈਜੀਰੀਆ, ਦੱਖਣੀ ਅਫ਼ਰੀਕਾ ਅਤੇ ਕੀਨੀਆ ਵਿੱਚ ਆਮ ਰੋਜ਼ਾਨਾ ਦੀ ਮਾਤਰਾ ਨਾਲੋਂ 83 ਫੀਸਦ ਵੱਧ ਸੀ। ਪੇਅਯੂ ਨੇ ਇਹ ਵੀ ਦੱਸਿਆ ਕਿ ਅਰਜਨਟੀਨਾ ਵਿੱਤੀ ਸੰਕਟ ਦੇ ਬਾਵਜੂਦ ਵੀ ਪਿਛਲੇ ਸਾਲ ਬਲੈਕ ਫ੍ਰਾਈਡੇ ਦੌਰਾਨ ਈ-ਕਾਮਰਸ ਟ੍ਰਾਂਜੈਕਸ਼ਨਾਂ ਵਿੱਚ 104 ਫੀਸਦ ਵਾਧਾ ਦਰਜ ਕਰਦਾ ਹੈ। ਹਾਲਾਂਕਿ ਬਲੈਕ ਫ੍ਰਾਈਡੇ ਨਵੰਬਰ ਦਾ ਇਕਲੌਤਾ ਵੱਡਾ ਗਲੋਬਲ ਖਰੀਦਦਾਰੀ ਦਿਨ ਨਹੀਂ ਹੈ।
ਫ੍ਰੈਂਚ ਖਰੀਦਦਾਰ ਆਪਣੇ ਵੈਂਡਰੇਡੀ ਫੂ (ਕ੍ਰੇਜ਼ੀ ਫ੍ਰਾਈਡੇ) ਦੇ ਇੰਤਜ਼ਾਰ ਵਿੱਚ ਹਨ। ਚੀਨ ਦਾ ਆਪਣਾ ਇੱਕ ਪ੍ਰਮੁੱਖ ਖਰੀਦਦਾਰੀ ਸਮਾਗਮ ਸਿੰਗਲਜ਼ ਡੇ ਹੈ। ਜੋ ਕਿ ਇੱਕ ਖਰੀਦਦਾਰੀ ਧਮਾਕਾ ਹੈ ਜੋ ਕੁਝ ਹਫ਼ਤਿਆਂ ਤੱਕ ਚੱਲਦਾ ਹੋਇਆ 11 ਨਵੰਬਰ ਨੂੰ ਸਮਾਪਤ ਹੁੰਦਾ ਹੈ। ਮੈਕਸੀਕਨਾਂ ਕੋਲ ਏਲ ਬੁਏਨ ਫਿਨ ਡੇ ਸੇਮਾਨਾ ਹੈ। ਸਪੈਨਿਸ਼ ਵਿੱਚ ਗੁੱਡ ਵੀਕਐਂਡ 20 ਨਵੰਬਰ ਦੇ ਆਸਪਾਸ ਆਉਂਦਾ ਹੈ, ਜਿਸ ਦਿਨ ਰਾਸ਼ਟਰੀ ਜਸ਼ਨ ਦੀ ਛੁੱਟੀ ਹੁੰਦੀ ਹੈ।
ਪੱਛਮ ਏਸ਼ੀਆ ਵਿੱਚ ਬਲੈਕ ਫ੍ਰਾਈਡੇ ਨੂੰ ਧਾਰਮਿਕ ਕਾਰਨਾਂ ਕਰਕੇ ਵ੍ਹਾਈਟ ਫ੍ਰਾਈਡੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਸ਼ੁੱਕਰਵਾਰ ਨੂੰ ਇਸਲਾਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ।
ਕੀ ਵਧੀਆ ਸੇਲ ਦੀ ਪੇਸ਼ਕਾਰੀ ਹੈ?
ਨਵੰਬਰ 2016 ਵਿੱਚ ਟੋਕੀਓ ਸੁਪਰਮਾਰਕੀਟ ਵਿੱਚ ਬਲੈਕ ਫ੍ਰਾਈਡੇ ਦੀ ਵਿਕਰੀ ਦੌਰਾਨ ਗਾਹਕ ਖਰੀਦਦਾਰੀ ਕਰਦੇ ਹਨ। ਜਵਾਬ ਸਧਾਰਨ ਨਹੀਂ ਹੈ। ਯੂਕੇ ਵਿੱਚ ਉਪਭੋਗਤਾ ਸਮੂਹ ਦੁਆਰਾ ਇੱਕ ਅਧਿਐਨ ਕੀਤਾ ਗਿਆ ,2022 ਵਿੱਚ ਪਤਾ ਲੱਗਿਆ ਕਿ ਬਲੈਕ ਫ੍ਰਾਈਡੇ ਵੇਲੇ ਸੱਤ ਕੀਮਤਾਂ ਵਿੱਚੋਂ ਸਿਰਫ਼ ਇੱਕ ‘ਤੇ ਹੀ ਅਸਲ ਛੋਟ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਜ਼ਿਆਦਾਤਰ ਕੀਮਤਾਂ ਪਿਛਲੇ ਛੇ ਮਹੀਨਿਆਂ ਵਿੱਚ ਸਸਤੀਆਂ ਜਾਂ ਇੱਕੋ ਜਿਹੀ ਕੀਮਤ ‘ਤੇ ਸਨ।
ਹਾਲਾਂਕਿ ਪ੍ਰਮੁੱਖ ਉਪਭੋਗਤਾ ਵੈਬਸਾਈਟ ਮਨੀਸੇਵਿੰਗ ਐਕਸਪਰਟ ਨੇ 2023 ਵਿੱਚ ਜ਼ਿਆਦਾਤਰ ਤਕਨੀਕ ਵਾਲੇ 50 ਪ੍ਰਸਿੱਧ ਉਤਪਾਦਾਂ ਲਈ ਖੋਜ ਕੀਤੀ ਅਤੇ ਪਾਇਆ ਕਿ 19 ਦਸੰਬਰ ਨੂੰ ਕ੍ਰਿਸਮਸ ਤੋਂ ਠੀਕ ਪਹਿਲਾਂ ਬਲੈਕ ਫ੍ਰਾਈਡੇ ‘ਤੇ 35 ਉਤਪਾਦ ਸਸਤੇ ਸਨ। ਬ੍ਰਾਜ਼ੀਲ ਵਿੱਚ ਕੁਝ ਗਾਹਕਾਂ ਨੂੰ ਉਦੋਂ ਝਟਕਾ ਲੱਗਦਾ ਹੈ ਜਦੋਂ ਪ੍ਰਚੂਨ ਵਿਕਰੇਤਾਵਾਂ ਬਲੈਕ ਫ੍ਰਾਈਡੇ ਤੋਂ ਕੁਝ ਦਿਨ ਪਹਿਲਾਂ ਕੀਮਤਾਂ ਵਧਾਉਦੇ ਹਨ ਅਤੇ ਫਿਰ ਛੋਟ ਦਾ ਐਲਾਨ ਕਰਦੇ ਹਨ। ਇਸ ਵਰਤਾਰੇ ਨੂੰ “ਬਲੈਕ ਫਰਾਡ” ਵਜੋਂ ਜਾਣਿਆ ਜਾਂਦਾ ਹੈ। ਸੌਦੇਬਾਜ਼ੀ ਦੀ ਭਾਲ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਸੁਚੇਤ ਰਹਿਣ ਦੀ ਚੇਤਾਵਨੀ ਹੈ। ਬਲੈਕ ਫ੍ਰਾਈਡੇ ਦੇ ਆਲੇ-ਦੁਆਲੇ ਸਕੈਮ ਇੱਕ ਤਿਹਾਈ ਵੱਧ ਜਾਂਦੇ ਹਨ।
ਲੋਇਡਜ਼ ਬੈਂਕ ਦੇ ਵਿਸ਼ਲੇਸ਼ਣ ਦੇ ਅਨੁਸਾਰ ਜ਼ਿਆਦਾਤਰ ਧੋਖਾਧੜੀ ਕੱਪੜਿਆਂ ਦੀ ਖਰੀਦ ਨਾਲ ਜੁੜੀ ਹੁੰਦੀ ਹੈ। ਬੈਂਕ ਨੇ ਕਿਹਾ ਕਿ ਯੂਕੇ ਵਿੱਚ 2021 ਵਿੱਚ ਬਲੈਕ ਫ੍ਰਾਈਡੇ ਅਤੇ ਸਾਈਬਰ ਸੋਮਵਾਰ ਦੇ ਆਸਪਾਸ ਧੋਖਾਧੜੀ ਦੀ ਗਿਣਤੀ 29 ਫੀਸਦ ਵੱਧ ਗਈ ਸੀ। ਬਲੈਕ ਫ੍ਰਾਈਡੇ ਦੇ ਦੌਰਾਨ ਬੇਚੈਨੀ ਨਾਲ ਖ਼ਰੀਦਦਾਰੀ ਵੀ ਜ਼ੋਰਾਂ ‘ਤੇ ਹੁੰਦੀ ਹੈ। ਯੂਕੇ ਵਿੱਚ ਪ੍ਰਚੂਨ ਵਿਸ਼ਲੇਸ਼ਕਾਂ ਨੇ ਮਜ਼ਾਕ ਵਿੱਚ 3 ਦਸੰਬਰ ਨੂੰ “ਰਿਟਰਨਜ਼ ਵੀਰਵਾਰ” ਕਿਹਾ ਸੀ ਕਿਉਂਕਿ ਈ-ਕਾਮਰਸ ਵਪਾਰ ਸੰਸਥਾ ਆਈਐੱਮਆਰਜੀ ਦੇ ਅਨੁਸਾਰ ਸਾਲ ਦੀ ਕਿਸੇ ਵੀ ਹੋਰ ਤਰੀਕ ਨਾਲੋਂ ਵੀਰਵਾਰ ਦੇ ਦਿਨ ਜ਼ਿਆਦਾ ਚੀਜ਼ਾਂ ਵਾਪਸ ਕੀਤੀਆਂ ਜਾਂਦੀਆਂ ਹਨ। ਖ਼ਪਤਕਾਰ ਅਧਿਕਾਰ ਸਮੂਹ ਦੱਸਦੇ ਹਨ ਕਿ ਫਲੈਸ਼ ਵਿਕਰੀ ਲੋਕਾਂ ਲਈ ਆਪਣੇ ਖ਼ਰਚਿਆਂ ਨੂੰ ਕਾਬੂ ਕਰਨਾ ਮੁਸ਼ਕਲ ਬਣਾਉਂਦੀ ਹੈ। ਲੰਡਨ ਸਥਿਤ ਚੈਰਿਟੀ ਮਨੀ ਐਂਡ ਮੈਂਟਲ ਹੈਲਥ ਪਾਲਿਸੀ ਇੰਸਟੀਚਿਊਟ ਦੇ ਬੁਲਾਰੇ ਬ੍ਰਾਇਨ ਸੇਮਪਲ ਨੇ ਬੀਬੀਸੀ ਨੂੰ ਦੱਸਿਆ, “ਇਹ ਆਨਲਾਈਨ ਹੋਰ ਵੀ ਔਖਾ ਹੈ, ਜਿੱਥੇ ਪ੍ਰਚੂਨ ਵਿਕਰੇਤਾਵਾਂ ਲਈ ਖਰੀਦਦਾਰਾਂ ‘ਤੇ ਦਬਾਅ ਦੀਆਂ ਰਣਨੀਤੀਆਂ ਨੂੰ ਲਾਗੂ ਕਰਨਾ ਬਹੁਤ ਸੌਖਾ ਹੈ।” ਆਮ ਸਲਾਹ ਇਹ ਹੈ ਕਿ ਲੋਕ ਮਾਊਸ ‘ਤੇ ਕਲਿੱਕ ਕਰਨ ਜਾਂ ਖਰਚਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ।
ਧੰਨਵਾਦ ਸਹਿਤ ਬੀਬੀਸੀ ਪੰਜਾਬੀ