ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਆਏ ਤੂਫਾਨ ਕਾਰਨ ਬੀਸੀ ਹਾਈਡ੍ਰੋ ਦੇ 270,000 ਤੋਂ ਵੱਧ ਘਰਾਂ ਦੀ ਬਿਜਲੀ ਠੱਪ ਰਹੀ। ਇਹ ਤੂਫਾਨ ਲੋ-ਪ੍ਰੈਸ਼ਰ ਸਿਸਟਮ ਕਾਨ ਆਇਆ ਸੀ ਜਿਸਨੂੰ ‘ਬੌਮ ਸਾਈਕਲੋਨ’ ਕਿਹਾ ਜਾਂਦਾ ਹੈ ਵੱਡੇ ਤੂਫ਼ਾਨ ਦੀ ਭਵਿੱਖਵਾਣੀ ਪਹਿਲਾਂ ਹੀ ਕਰ ਦਿੱਤੀ ਗਈ ਸੀ। ਤੂਫ਼ਾਨ ਵੈਨਕੂਵਰ ਆਈਲੈਂਡ ਦੇ ਪੱਛਮੀ ਤਟ ਤੋਂ 400 ਕਿਲੋਮੀਟਰ ਦੂਰ ਸ਼ਾਮ ਨੂੰ ਪਹੁੰਚਿਆ ਸੀ। ਕੈਨੇਡਾ ਵਾਤਾਵਰਣ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ ਹਵਾਵਾਂ ਮੰਗਲਵਾਰ ਰਾਤ ਤੱਕ ਪਹੁੰਚ ਜਾਣਗੀਆਂ।
ਮੰਗਲਵਾਰ ਰਾਤ ਤੱਕ, ਨਾਨਾਏਮੋ ਖੇਤਰ, ਪਾਰਕਸਵਿਲ, ਕਵਾਲਿਕਮ ਬੀਚ ਅਤੇ ਆਈਲੈਂਡ ਦੇ ਹੋਰ ਉੱਤਰੀ ਸ਼ਹਿਰਾਂ ਦੀ ਬਿਜਲੀ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਸੀ।
ਲੋਅਰ ਮੇਨਲੈਂਡ ਵਿੱਚ ਵੀ ਮੰਗਲਵਾਰ ਸ਼ਾਮ ਨੂੰ ਹਜ਼ਾਰਾਂ ਘਰਾਂ ਦੀ ਬਿਜਲੀ ਠਪ ਰਹੀ ਜਿਸ ਵਿੱਚ ਰਿਚਮੰਡ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ। ਬੀਸੀ ਹਾਈਡ੍ਰੋ ਨੇ ਬੁੱਧਵਾਰ ਸਵੇਰੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਕਿ ਉਹਨਾਂ ਨੇ ਆਪਣੇ ਗ੍ਰਾਹਕਾਂ ਨੂੰ ਬਿਜਲੀ ਮੁਹੱਈਆ ਕਰਨ ਲਈ ਕਾਰਵਾਈ ਸ਼ੁਰੀ ਕੀਤੀ ਹੈ ਅਤੇ 175,000 ਤੋਂ ਵੱਧ ਘਰਾਂ ਦੀ ਬਿਜਲੀ ਜਲਦ ਵਾਪਸ ਸ਼ੁਰੂ ਕਰ ਦਿੱਤੀ ਗਈ।
ਬੀਸੀ ਹਾਈਡ੍ਰੋ ਨੇ ਗ੍ਰਾਹਕਾਂ ਨੂੰ ਸਾਵਧਾਨ ਰਹਿਣ ਅਤੇ ਐਮਰਜੈਂਸੀ ਕਿੱਟਾਂ ਨਾਲ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਵਿੱਚ ਘੱਟੋ-ਘੱਟ 72 ਘੰਟਿਆਂ ਲਈ ਸਪਲਾਈਜ਼ ਹੋਣੀਆਂ ਚਾਹੀਦੀਆਂ ਹਨ। ਬੀਸੀ ਹਾਈਡ੍ਰੋ ਨੇ ਕਿਹਾ ਕਿ ਜੇ ਕਿਸੇ ਨੇ ਬਿਜਲੀ ਦੀ ਲਾਈਨ ਡਾਉਨ ਦੇਖੀ ਹੋਵੇ ਤਾਂ ਉਹ 911 ‘ਤੇ ਕਾਲ ਕਰੇ ਅਤੇ ਘੱਟੋ-ਘੱਟ 10 ਮੀਟਰ ਦੂਰੀ ‘ਤੇ ਰਹੇ। This report was written by Ekjot Singh as part of the Local Journalism Initiative.