ਰਿਚਮੰਡ(ਬਲਵੰਤ ਸਿੰਘ ਸੰਘੇੜਾ) ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ, 8600 #5 ਰੋਡ,ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸਾਰਾ ਦਿਨ ਆਉੰਦੀਆਂ ਰਹੀਆਂ। ਸ਼ਾਮ ਪੰਜ ਵਜੇ ਦੇ ਕਰੀਬ ਗੁਰੂ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰੱਖੈ ਆਖੰਡ ਪਾਠ ਸਾਹਿਬ ਦੇ ਭੋਗ ਦੀ ਕਾਰਰਵਾਈ ਸ਼ੁਰੂ ਕੀਤੀ ਗਈ। ਕਾਫੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਵਿਖੈ ਪਹੁੰਚ ਗਈਆਂ ਅਤੇ ਹਾਜਰੀ ਲਗਵਾਈ। ਭੋਗ ਉਪਰੰਤ ਦਾਸ (ਬਲਵੰਤ ਸਿੰਘ ਸੰਘੇੜਾ )ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਦੇ ਜੀਵਨ ਅਤੇ ਸੁਨੇਹੇ ਵਾਰੈ ਸੰਖੇਪ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ :
ਗੁਰੂ ਨਾਨਕ ਦੇਵ ਜੀ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਯੁਗ ਪੁਰਸ਼ ਆਖਿਆ ਜਾਂਦਾ ਹੈ।ਉਹਨਾਂ ਦੇ ਤਿੰਨ ਸੁਨੈਹਰੀ ਅਸੂਲ ਹਰ ਉਪਰ ਲਾੱਗੂ ਹੁੰਦੇ ਹਨ। ਕਿਰਤ ਕਰਨੀ ,ਵੰਡ ਛਕਣਾ ਅਤੇ ਨਾਮ ਜਪਣਾ ਹਰ ਇਕ ਇਨਸਾਨ ਲਈ ਢੁੱਕਵੇਂ ਹਨ। ਆਪਣੀਆਂ ਉਦਾਸੀਆਂ ਰਾਹੀਂ ਦੁਨੀਆਂ ਭਰ ਵਿਚ ਗੁਰੂ ਜੀ ਨੇ ਭਾਈਵਾਲਤਾ, ਇਨਸਾਨੀਅਤ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਦੱਸਿਆ ਜਾਂਦਾ ਹੈ ੈਕਿ ਜਦੋਂ ਗੁਰੂ ਜੀ ਮੱਕੇ ਪਹੁੰਚੇ ਅਤੇ ਉਹਥੋਂ ਦੇ ਕਾਜੀ ਰੁਖ ਉਦ ਦੀਨ ਨੂੰ ਮਿਲੇ ਤਾਂ ਕਾਜੀ ਨੇ ਉਹਨਾਂ ਨੂੰ ਪੁੱਛਿਆਂ ਕਿ ਤੁਹਾਡਾ ਧਰਮ ਕੀ ਹੈੇ ਤਾਂ ਗੁਰੂ ਜੀ ਕਹਿਣ ਲੱਗੇ ੇਮੈੈਂਂ ਪ੍ਰਮਾਤਮਾਂ ਦਾ ਬੰਦਾ ਹਾਂ ਅਤੇ ਬਿਨਾਂ ਕਿਸੇ ਧਰਮ ਤੋਂ ਹਾਂ।ਇਸੇ ਹੀ ਤਰ੍ਹਾਂ ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਡੇਹਰਾ ਬਾਬਾ ਨਾਨਕ ਵਿਖੇ ਮੁਸਲਿਮ ਵਿਦਵਾਨ ਉਬੇਰ ਖਾਨ ਨੂੰ ਮਿਲੇ ਤਾਂ ਇਹੀ ਸਵਾਲ ਉਸ ਨੇ ਪੁੱਛਿਆ ਕਿ ਕੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ। ਇਸ ਵਾਰ ਭੀ ਗੁਰੂ ਜੀ ਦਾ ਉਹੀ ਜਵਾਬ ਸੀ ।ਉਹਨਾਂ ਆਖਿਆ ਕਿ ਵਾਹਿਗੁਰੂ ਸਦੀਵੀ ਅਤੇ ਅਮਰ ਹੈ ਅਤੇ ਨਾਂ ਹਿੰਦੂ ਅਤੇ ਨਾਂ ਮੁਸਲਮਾਨ ਹੈ ।ਵਾਹਿਗੁਰੂ ਨਾਲ ਅਤੇ ਉਸਦੀ ਸਰਿਸ਼ਟੀ ਨਾਲ ਪਿਆਰ ਅਤਿ ਜਰੂਰੀ ਹੈ। ਇਹ ਸਭ ਕਿਸੇ ਲੇਬਲ ਜਾਂ ਧਰਮ ਤੋਂ ਬਿਨਾਂ ਭੀ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਸਮੁੱਚੇ ਸੰਸਾਰ ਅਤੇ ਖਾਸ ਕਰ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਹੈ।ਇਸ ਨੂੰ ਬਿਆਨ ਕਰਨ ਲਈ ਬਹੁਤ ਸਮਾਂ ਲੱਗ ਸਕਦਾ ਹੈ। ਗੁਰੂ ਜੀ ਦਾ ਸੰਦੇਸ਼ ਸਾਰੇ ਸਂਸਾਰ ਲਈ ਸੀ। ਆਪਣਾ ਸੁਨੇਹਾਂ ਪੁੰਹਚਾਉਣ ਲਈ ਗੁਰੂ ਜੀ ਤਕਰੀਬਨ 25 ਸਾਲ ਦੁਨੀਆਂ ਦੇ ਹਰ ਕੋਨੇ ਵਿਚ ਗਏ ਅਤੇ ਆਪਣੀ ਛਾਪ ਛੱਡ ਗਏ ਹਨ। ਦੁਨੀਆਂ ਭਰ ਵਿਚ ਗੁਰੂ ਨਾਨਕ ਦੇਵ ਜੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਤਿੱਬਤ ਵਿਚ ਉਹਨਾਂ ਨੂੰ ਨਾਨਕ ਲਾਮਾਂ ਵਜੋਂ ਸਤਿਕਾਰਿਆ ਜਾਂਦਾ ਹੈ। ਮੱਕੇ ਵਿਚ ਉਹਨਾਂ ਨੂੰ ਵਲੀ ਹਿੰਦ ,ਰੂਸ ਵਿਚ ਨਾਨਕ ਕਦਮਦਾਰ ਅਤੇ ਚੀਨ ਵਿਚ ਬਾਬਾ ਫੂਸਾ ਵਜੋਂ ਸਤਿਕਾਰਿਆ ਜਾਂਦਾ ਹੈ।
ਇਸ ਸ਼ੁਭ ਅਵਸਰ ਤੇ ਗੁਰਦਵਾਰਾ ਨਾਨਕ ਨਿਵਾਸ ਰਿਚਮੰਡ ਵਿਖੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਬਹੁਤ ਹੀ ਮਧੁਰ ਕੀਰਤਨ,ਕਥਾ ਅਤੇ ਲੰਗਰ ਦਾ ਆਨੰਦ ਮਾਣਿਆ ।ਇਸ ਤੌਂ ਪਿੱਛੋਂ ਦਾਸ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ , ਕੀਰਤਨੀ ਜਥੇ, ਬੀਬੀਆਂ ਦੀ ਲੰਗਰ ਦੀ ਸੇਵਾ ਲਈ ਅਤੇ ਸਭ ਸੇਵਾਦਾਰਾਂ ਦਾ ਧੰਨਵਾਦ ਕੀਤਾ।