Sunday, January 26, 2025
2.9 C
Vancouver

ਅਤਿਵਾਦੀ

 

ਤੁਸੀਂ ਕਿਹਾ ਸੀ ਸਾਨੂੰ ਅਤਿਵਾਦੀ
ਅਸੀਂ ਆਪਣੇ ਫ਼ਰਜ਼ ਨਿਭਾ ਰਹੇ ਹਾਂ,
ਮੁਸੀਬਤਾਂ ਝੱਲ ਕੇ ਸਿਰੜੀ ਨੌਜਵਾਨ
ਘਰ ਘਰ ਲੰਗਰ ਪਹੁੰਚਾ ਰਹੇ ਹਾਂ,
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।
ਹੜ੍ਹ ਦੇ ਪਾਣੀ ਨੇ ਜਦੋਂ
ਕੀਤੀ ਸੀ ਬਹੁਤ ਤਬਾਹੀ,
ਸਾਨੂੰ ਤਾਂ ਹਰ ਆਪਣਾ ਦਿਸਿਆ
ਨਾ ਦਿਸਿਆ ਕੋਈ
ਹਿੰਦੂ, ਮੁਸਲਮਾਨ, ਸਿੱਖ, ਇਸਾਈ,
ਭਾਈ ਘਨ੍ਹੱਈਆ ਦੇ ਕਦਮਾਂ ‘ਤੇ ਤੁਰਦਿਆਂ
ਰੋਟੀ ਹੈ ਹਰ ਦਰ ‘ਤੇ ਪਹੁੰਚਾਈ,
ਜਾਤ ਪਾਤ ਨੂੰ ਭੁੱਲ ਕੇ
ਸਭ ਨੂੰ ਗਲੇ ਲਗਾ ਰਹੇ ਹਾਂ,
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।
ਚੰਗਾ ਮਾੜਾ ਸਮਾਂ ਤਾਂ
ਪੰਜਾਬ ‘ਤੇ ਆਉਂਦਾ ਹੀ ਰਹਿਣਾ ਹੈ,
ਸਾਨੂੰ ਅਣਖ ਮਿਲੀ ਏ ਵਿਰਸੇ ਵਿੱਚ
ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ,
ਜਦ ਤੱਕ ਹੈ ਜ਼ਿੰਦਗੀ ਰਹਿਣੀ
ਨਾ ਦਬੇ ਹਾਂ, ਨਾ ਢਹਿਣਾ ਹੈ,
ਤੁਸੀਂ ਅਤਿਵਾਦੀ ਕਹਿ ਬਦਨਾਮ ਕੀਤਾ
ਅਸੀਂ ਗੱਭਰੂ ਸ਼ਾਨ ਵਧਾ ਰਹੇ ਹਾਂ
ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ
ਡੁੱਬਦਾ ਪੰਜਾਬ ਬਚਾ ਰਹੇ ਹਾਂ।
ਲਿਖਤ : ਗੁਰਪ੍ਰੀਤ ਸਿੰਘ ਵਿੱਕੀ
ਸੰਪਰਕ: 82848-88700