ਅੱਜ ਸ਼ੀਸ਼ੇ ਕੋਲ ਖਲੋਕੇ,
ਮੈਂ ਪੁੱਛਿਆ! ਦਿਲ ਦਾ ਹਾਲ,
ਕਹਿੰਦਾ ਕਰੇ ਭਰੋਸਾ ਸਭ ਤੇ,
ਪਰ ਕੋਈ ਨਾ ਖੜਦਾ ਨਾਲ।
ਮੈਂ ਹੱਸ ਕੇ ਉਹਨੂੰ ਆਖਿਆ,
ਹੈ ਮੇਰਾ ਬਾਬਾ ਨਾਨਕ ਨਾਲ ,
ਕਦੇ ਵੱਟੀ ਨਾ ਰੋਸ ਜਤਾਂਵਦੀ
ਜੋ ਬਲਦੀ ਤੇਲ ਦੇ ਨਾਲ।
ਸਾਡੇ ਖੂਨ ਚ ਵਫ਼ਾਦਾਰੀਆਂ,
ਸਾਡੇ ਵਿਰਸੇ ਜਾਹੋ ਜਲਾਲ।
ਤੇ ਥੁੱਕ ਕੇ ਕਦੇ ਨਾਂ ਚੱਟੀਏ,
ਮਜ਼ਲੂਮਾਂ ਲਈ ਬਣੀਏ ਢਾਲ਼।
ਸੱਚ ਨੂੰ ਆਂਚ ਨਹੀਂ ਆਂਵਦੀ,
ਅਸੀਂ ਇੱਜ਼ਤਾਂ ਰਹੇ ਆ ਪਾਲ ,
ਹੱਸਦਿਆਂ ਦੇ ਘਰ ਵੱਸਦੇ ਨਿਰਮਲ,
ਦੋਖੀਆਂ ਦੇ ਮੰਦੇ ਹਾਲ।
ਲਿਖਤ : ਨਿਰਮਲ ਕੌਰ ਕੋਟਲਾ