ਿਿਡੱਗਦਾ ਢਹਿੰਦਾ ਗਿਆ ਮਾਰ ਬਾਜ਼ੀ,
ਦੂਜੀ ਵਾਰੀ ਕਰ ਕਮਾਲ ਗਿਆ।
ਹੱਥ ਫੇਰ ਗਿਆ ਯਾਦੂ ਟੂਣਿਆਂ ਦਾ,
ਧੂੜ ਭੰਬੂਤੀ ਢਾਲ਼ਾ ਢਾਲ਼ ਗਿਆ।
ਜਿੱਤ ਪਾ ਕੇ ਗਿਆ ਕਰ ਕਤਾ,
ਤਾਣ ਚੌਧਰ ਦਾ ਫਿਰ ਜਾਲ ਗਿਆ।
ਕੀਹਦੇ ਕੀਹਦੇ ਰੋਂਭੜੇ ਸਿਰ ਪਾਊ,
ਖੜ੍ਹਾ ਨਵਾਂ ਕਰ ਸਵਾਲ ਗਿਆ।
ਕਿਸੇ ਵਾਸਤੇ ਵਾਦੀ ਹੋਊ ਸਵਾਦੀ,
ਕੀਹਦੀ ਸਿੱਧੀ ਖਿੱਚ ਰਾਲ਼ ਗਿਆ।
ਪੁੱਠ ਕੰਡਿਆਂ ਵਿੱਚ ਸੁੱਟ ਕਿੰਨੇ,
ਚੋਅ ਕਿੰਨਿਆਂ ਦਾ ਮਖਿਆਲ਼ ਗਿਆ।
ਗਜ ਵਰਗੇ ‘ਭਗਤਾ’, ਕਰੂ ਸਿੱਧੇ,
ਕਿਤੇ ਫੜ੍ਹ ਜੇ ਪੁੱਠੀ ਚਾਲ ਗਿਆ।
ਇਹ ਤਾਂ ਰੱਬ ਰੱਖੇ ਤਾਂ ਖੈਰ ਹੋਵੇ,
ਰਾਜ ਖੁੱਸਿਆ ਫਿਰ ਸੰਭਾਲ਼ ਗਿਆ।
ਲਿਖਤ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113