ਚੰਗਾ ਭਲਾ ਸੀ ਬਣਾਈ ਟੌਹਰ ਬੈਠਾ,
ਦਲ ਬਦਲ ਕੇ ਹੋ ਖ਼ੁਆਰ ਗਿਆ।
ਆਇਆ ਛੱਡ ਸੀ ਜਿਹੜੀ ਝਾਕ ਉਤੇ,
ਲੱਗੀ ਦੇਰ ਨਾ ਫੇਲ਼੍ਹ ਵਪਾਰ ਗਿਆ।
ਚਾਰ ਪਲ ਨਾ ਮੌਜ ਮਾਣ ਹੋਈ,
ਤੋਰੇ ਫੇਰੇ ‘ਚ ਸਮਾਂ ਗੁਜਾਰ ਗਿਆ।
ਆਇਆ ਕਦੋਂ ਤੇ ਗਿਆ ਮੁੜ ਕਦੋਂ,
ਲਾ ਚਿਤਵਣੀ ਝੱਟ ਪਾਰ ਗਿਆ।
ਨੌ ਨਗਦ ਤੇਰਾਂ ਉਧਾਰ ਵਾਲੀ,
ਬਣੀ ਕਹਾਵਤ ਸੱਚ ਉਚਾਰ ਗਿਆ।
ਨਵੀਂ ਛੱਡ ਪੁਰਾਣੀ ਗਈ ਹੱਥੋਂ,
ਜੋ ਪਹਿਲਾਂ ਵਾਲੀ ਹਾਰ ਗਿਆ।
ਛੱਡ ਪੰਜਾ ਚੁੱਕਿਆ ਸੀ ਝਾੜੂ,
ਹੋ ਝਾੜੂ ਤੋਂ ਵੀ ਬਾਹਰ ਗਿਆ।
ਰਿਹਾ ਘਰ ਦਾ ਨਾ ਘਾਟ ਦਾ ਵੀ,
ਹੁਣ ‘ਭਗਤਾ’ ਹੋ ਬਿਮਾਰ ਪਿਆ।
ਲਿਖਤ : ਬਰਾੜ-ਭਗਤਾ ਭਾਈ ਕਾ
1-604-751-1113