Friday, November 22, 2024
6.7 C
Vancouver

ਕਿਊਬੈਕ ਸਰਕਾਰ ਨੇ ਦੋ ਇਮੀਗ੍ਰੇਸ਼ਨ ਪ੍ਰੋਗਰਾਮਾਂ ਨੂੰ ਮੁਅੱਤਲ ਕੀਤਾ, ਅਸਥਾਈ ਟੀਚੇ ਵੀ ਘਟਾਉਣ ਦੀ ਯੋਜਨਾ

ਔਟਵਾ, (ਏਕਜੋਤ ਸਿੰਘ): ਕਿਊਬੈਕ ਸਰਕਾਰ ਨੇ ਇਮੀਗ੍ਰੇਸ਼ਨ ਦੇ ਮੁੱਖ ਪ੍ਰੋਗਰਾਮਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੁਅੱਤਲੀ ਦਾ ਨਿਯਮਤ ਸਕਿੱਲਡ ਵਰਕਰ ਪ੍ਰੋਗਰਾਮ ਅਤੇ ਕਿਊਬੈਕ ਐਕਸਪੀਰੀਅੰਸ ਪ੍ਰੋਗਰਾਮ (ਫਓਥ) ਦੇ ਤਹਿਤ ਕਿਊਬੈਕ ਵਿੱਚ ਆਉਣ ਦੇ ਇਚਛੁਕ ਵਿਦਿਆਰਥੀਆਂ ਅਤੇ ਕੰਮ ਕਰਨ ਵਾਲੇ ਪਰਵਾਸੀਆਂ ‘ਤੇ ਪ੍ਰਭਾਵ ਪਵੇਗਾ। ਇਹ ਮੁਅੱਤਲੀ 2024 ਦੇ ਅੰਤ ਤੱਕ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਸਰਕਾਰ ਨੂੰ ਆਪਣੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਦੁਬਾਰਾ ਵਿਵਸਥਿਤ ਕਰਨ ਦਾ ਮੌਕਾ ਮਿਲੇਗਾ।
ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਕਿਊਬੈਕ ਸਿਲੈਕਸ਼ਨ ਸਰਟੀਫਿਕੇਟ (ਥਸ਼ਛ) ਉਹ ਦਸਤਾਵੇਜ਼ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਆਰਥਿਕਤ ਪਰਵਾਸੀਆਂ ਲਈ ਸਥਾਈ ਨਿਵਾਸ ਅਰਜ਼ੀ ਲਈ ਲਾਜ਼ਮੀ ਹੁੰਦਾ ਹੈ। ਇਸ ਰੂਪ ਵਿੱਚ, ਕਿਊਬੈਕ ਸਰਕਾਰ ਸਿਰਫ ਉਹਨਾਂ ਲੋਕਾਂ ਨੂੰ ਆਗੇ ਵਧਾਉਣ ਦੀ ਇਜਾਜ਼ਤ ਦਿੰਦੀ ਹੈ, ਜਿਨ੍ਹਾਂ ਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਫ਼ੈਸਲੇ ਦੇ ਤਹਿਤ, ਅਗਲੇ ਕੁਝ ਮਹੀਨਿਆਂ ਵਿੱਚ ਇਹ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ।
ਕਿਊਬੈਕ ਦੇ ਇਮੀਗ੍ਰੇਸ਼ਨ ਮੰਤਰੀ ਯੋਂ-ਫ਼੍ਰੈਂਸੁਆ ਰੌਬਰਜ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਹ ਫ਼ੈਸਲਾ ਅਰਜ਼ੀਆਂ ਦੇ ਬੈਕਲੌਗ ਨੂੰ ਸਾਫ਼ ਕਰਨ ਅਤੇ ਕਿਊਬੈਕ ਵਿੱਚ ਵਧ ਰਹੇ ਪਰਵਾਸਾਂ ਦੀ ਸੰਖਿਆ ਨੂੰ ਮੈਨੀਜ ਕਰਨ ਲਈ ਕੀਤਾ ਗਿਆ ਹੈ। ਰੌਬਰਜ ਨੇ ਕਿਹਾ ਕਿ, “ਸਾਡਾ ਉਦੇਸ਼ ਸਪੱਸ਼ਟ ਹੈ: ਅਸੀਂ ਕਿਊਬੈਕ ਵਿੱਚ ਇਮੀਗ੍ਰੇਸ਼ਨ ਨੂੰ ਬਿਹਤਰ ਢੰਗ ਨਾਲ ਨਿਯਮਤ ਕਰਨ ਲਈ ਆਪਣੇ ਆਪ ਨੂੰ ਲੋੜੀਂਦੇ ਸਾਧਨਾਂ ਨਾਲ ਲੈਸ ਕਰਨਾ ਚਾਹੁੰਦੇ ਹਾਂ।”
ਇਹ ਰਣਨੀਤੀ ਕਿਊਬੈਕ ਦੇ ਲੰਬੇ ਸਮੇਂ ਦੇ ਇਮੀਗ੍ਰੇਸ਼ਨ ਟੀਚਿਆਂ ‘ਤੇ ਕੋਈ ਪ੍ਰਭਾਵ ਨਹੀਂ ਪਾਏਗੀ। ਰੌਬਰਜ ਨੇ ਕਿਹਾ ਕਿ ਕਿਊਬੈਕ ਸਰਕਾਰ ਆਪਣੀ ਅਗਲੀ ਬਹੁ-ਸਾਲਾ ਯੋਜਨਾ ਵਿੱਚ ਵੀ ਅਸਥਾਈ ਕੰਮ ਅਤੇ ਸਟਡੀ ਪਰਮਿਟਾਂ ‘ਤੇ ਮੌਜੂਦ ਲੋਕਾਂ ਨੂੰ ਧਿਆਨ ਵਿੱਚ ਰੱਖੇਗੀ। ਇਸਦੇ ਨਾਲ ਹੀ ਸਰਕਾਰ ਅਸਥਾਈ ਪਰਵਾਸੀਆਂ ਦੀ ਗਿਣਤੀ ਘਟਾਉਣ ਦੇ ਤਰੀਕੇ ਤੇ ਵਿਚਾਰ ਕਰ ਰਹੀ ਹੈ।
ਇਸ ਫੈਸਲੇ ਦੇ ਨਾਲ ਹੀ ਟਰੂਡੋ ਸਰਕਾਰ ਨੇ ਵੀ 2025 ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਸੰਖਿਆ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। 2025 ਵਿੱਚ ਇਹ ਸੰਖਿਆ 485,000 ਤੋਂ ਘਟਾ ਕੇ 395,000 ਕੀਤੀ ਜਾਵੇਗੀ ਅਤੇ ਫਿਰ 2026 ਵਿੱਚ ਇਹ ਲਕਸ਼ 380,000 ਤੇ 2027 ਵਿੱਚ 365,000 ਰੱਖਣ ਦਾ ਲੱਖ ਲਾਏਗਾ।
ਰਿਪੋਰਟ ਮੁਤਾਬਕ, ਇਹ ਮੁਅੱਤਲੀ ਅਰਜ਼ੀਆਂ ਦੇ ਬੈਕਲੌਗ ਨੂੰ ਦੂਰ ਕਰਨ ਅਤੇ ਸਿਸਟਮ ਨੂੰ ਸਧਾਰਨ ਕਰਨ ਲਈ ਕੀਤੀ ਜਾ ਰਹੀ ਹੈ। ਇਸ ਵਿੱਚ ਵੀ ਕਿਹਾ ਗਿਆ ਹੈ ਕਿ 2025 ਲਈ ਨਵੇਂ ਸਥਾਈ ਇਮੀਗ੍ਰੇਸ਼ਨ ਟੀਚਿਆਂ ‘ਤੇ ਇਸ ਮੁਅੱਤਲੀ ਦਾ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਵੇਗਾ। ਆਗਾਮੀ ਸਾਲਾਂ ਲਈ ਇਸ ਫੈਸਲੇ ਦਾ ਉਦੇਸ਼ ਕਿਊਬੈਕ ਵਿੱਚ ਸਥਾਈ ਰਹਿਣ ਵਾਲੇ ਨਵੀਆਂ ਹਦਾਂ ਨੂੰ ਨਿਰਧਾਰਤ ਕਰਨਾ ਅਤੇ ਮੌਜੂਦਾ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਕਰਨਾ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਓਕਜੋਟ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿੳਿਟਵਿੲ.