Sunday, April 20, 2025
12.4 C
Vancouver

ਕਾਹਦੀ ਏ ਦਿਵਾਲ਼ੀ ਸਾਡੀ

 

ਕਾਹਦੀ ਏ ਦੀਵਾਲ਼ੀ ਸਾਡੀ
ਸਰਕਾਰਾਂ ਦੇ ਦਿਲ ਕਾਲ਼ੇ ਨੇ

ਉਹ ਹੀ ਸਾਡੇ ਕਾਤਲ ਨੇ
ਜੋ ਬਣੇ ਹੋਏ ਸਾਡੇ ਰੱਖਵਾਲੇ ਨੇ

ਨਸ਼ੇ ਵਿੱਚ ਲਹੂ ਦੇ ਵੱਗਣ
ਹਾਲ ਸਾਡੇ ਬਦਤਰ ਬੇਹਾਲੇ ਨੇ

ਨਸ਼ਲਕੁਸ਼ੀ ਇਹ ਕਰਦੇ ਸਾਡੀ
ਆਗੂ ਇਹ ਸਰਕਾਰਾਂ ਹੀ ਪਾਲੇ ਨੇ

ਪੰਜਾਬ ਨਾਲ ਸਲੂਕ ਮਤਰੇਆ
ਜ਼ੁਬਾਨਾਂ ਤੇ ਲੱਗੇ ਹੋਏ ਤਾਲੇ ਨੇ

ਹੱਕ ਵਿੱਚ ਨਹੀਂ ਇਹ ਬੋਲਦੇ
ਮੂੰਹ ਵਿੱਚ ਪਏ ਅਸਾਧ ਛਾਲੇ ਨੇ

ਤੇਰੇ ਲਈ ਡਟਣ ਹਿੱਕਾਂ ਡਾਹਕੇ
ਹੁਣ ਉਹ ਸਾਨੂੰ ਲੱਭਦੇ ਨਾ ਭਾਲੇ ਨੇ

ਵਤਨ ਪੰਜਾਬ ਲਈ ਕਰੀਏ ਕੁਝ
ਖ਼ਾਲੀ ਹੱਥ ਕਿਓਂ ਪਾਉਣੇ ਚਾਲੇ ਨੇ

ਮੁੱਕ ਜਾਂਦੇ ਸ਼ਾਇਦ ਕਦ ਦੇ ਸਿੰਘਦਾਰਾ
ਅਜੇ ਅਣਖਾਂ ਵਾਲੇ ਸਾਡੇ ਅੜੇ ਫਾਲ਼ੇ ਨੇ

ਲਿਖਤ : ਸਿੰਘਦਾਰ ਇਕਬਾਲ ਸਿੰਘ
ਸੰਪਰਕ : 713-918-9611

Previous article
Next article