ਰੌਲਾ ਖੂਬ ਹੈ ਪਾਇਆ ਲੋਕਾਂ।
ਖੂਨ ਪੀਣੀਆਂ ਫਿਰਦੀਆਂ ਜੋਕਾਂ।
ਔਖੇ ਸੌਖੇ ਲਾਇਆ ਕਰਜ਼ਾ,
ਫੇਰ ਵੀ ਮੁੱਕੀਆਂ ਅਜੇ ਨਾ ਟੋਕਾਂ।
ਕਿਹਾ ਬਥੇਰਾ ਮੈਂ ਨ੍ਹੀਂ ਲੜ੍ਹਨਾ,
ਲਾਂਈ ਜਾਵਣ ਮੁੜ ਮੁੜ ਚੋਕਾਂ।
ਹੱਕ ਜੇ ਮੰਗੀਏ ਕੱਠੇ ਹੋ ਕੇ,
ਲਾ ਦਿੰਦੇ ਨੇ ਥਾਂ ਥਾਂ ਰੋਕਾਂ।
ਥੱਕਗੀ ਲਾ ਲਾ ਅਤਰ ਫਲੇਲਾਂ,
ਬਣ ਸਕੀ ਨਾ ਰਾਣੀ ਕੋਕਾਂ।
ਨਾ ਭਗਤ ਸਿੰਘ, ਊਧਮ ਦਿਸਦਾ,
ਆਜਾਦੀ ਲਈ ਕੀਹਨੂੰ ਝੋਕਾਂ।
ਆ ਗਈਆਂ ਨੇ ਚੋਣਾਂ ‘ਬੁਜਰਕ’,
ਲਾ ਦਿਉ ਰਲ ਕੇ ਐਤਕਾਂ ਨੋਕਾਂ।
ਲਿਖਤ : ਹਰਮੇਲ ਸਿੰਘ ਬੁਜਰਕੀਆ
ਸੰਪਰਕ : 94175-97204