ਜਿੱਥੇ ਨਾਮ ਦੇ ਮਿਲਣ ਪਿਆਰੇ,
ਇੱਕ ਦੂਜੇ ਦੇ ਬਣਨ ਸਹਾਰੇ,
ਕੁਦਰਤ ਦੇ ਹੋਣ ਰੰਗ ਨਿਆਰੇ,
ਉਹ ਪੰਜਾਬ ਮਿਲ ਜਾਵੇ।
ਚਾਰੇ ਪਾਸੇ ਹੋਵੇ ਹਰਿਆਲੀ,
ਫਲ਼ਦਾਰ ਰੁੱਖ ਬਾਗਾਂ ਦੇ ਮਾਲੀ,
ਮੁੜ ਆਏ ਸਾਡੀ ਹੱਲ਼ ਪੰਜਾਲ਼ੀ,
ਉਹ ਪੰਜਾਬ ਮਿਲ ਜਾਵੇ।
ਇੱਕ ਵਾਰ ਫਿਰਤੋਂ ਚਰਖਾ ਕੱਤਣ,
ਤੀਆਂ ਗਿੱਧਿਆ ਵਿੱਚ ਨੱਚਣ,
ਢਾਣੀ ਬੰਨ ਬੰਨ ਕੇ ਸਾਰੇ ਹੱਸਣ,
ਉਹ ਪੰਜਾਬ ਮਿਲ ਜਾਵੇ।
ਪੰਜਾਬੀ ਵਿਰਸੇ ਦੀ ਹੋਏ ਕਹਾਣੀ,
ਬੇਬੇ ਚਾਟੀ ਵਿੱਚ ਪਾਵੇ ਮਧਾਣੀ,
ਖੇਤ ਨੂੰ ਭੱਤਾ ਲੈ ਜਾਏ ਸਵਾਣੀ,
ਉਹ ਪੰਜਾਬ ਮਿਲ ਜਾਵੇ।
ਕਤਲ ਚੋਰੀ ਨਾ ਦਿਨ ਦਿਹਾੜੇ,
ਕੋਈ ਨਾ ਵੇਖੇ ਦਿਨ ਏਥੇ ਮਾੜੇ,
ਨਾ ਹੀ ਕੋਈ ਕੱਡੇ ਹੌਕੇ ਹਾੜੇ,
ਉਹ ਪੰਜਾਬ ਮਿਲ ਜਾਵੇ।
ਪਿੰਡਾਂ ਚ ਬੈਠੇ ਸਿਆਸਤ਼ ਦਾਨ,
ਜੋ ਭੁੱਲੇ ਫਿਰਦੇ ਨੇ ਭਗਵਾਨ,
ਕੁਲਵੰਤ ਕੋਹਾੜ ਜਿੱਥੇ ਇਨਸਾਨ,
ਉਹ ਪੰਜਾਬ ਮਿਲ ਜਾਵੇ।
ਉਹ ਪੰਜਾਬ ਮਿਲ ਜਾਵੇ
ਲਿਖਤ : ਕੁਲਵੰਤ ਸਿੰਘ ਕੋਹਾੜ
ਸੰਪਰਕ 9803720820