ਸਿਡਨੀ : ਆਸਟ੍ਰੇਲੀਆ ਵੱਲੋਂ ਭਾਰਤੀਆਂ ਲਈ ਸ਼ੁਰੂ ਕੀਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਨੂੰ ਭਾਰਤੀਆਂ ਵੱਲੋਂ ਬਹੁਤ ਚੰਗਾ ਪ੍ਰਤਿਕ੍ਰਿਆ ਮਿਲੀ ਹੈ। ਇਸ ਪ੍ਰੋਗਰਾਮ ਤਹਿਤ ਜਾਰੀ ਕੀਤੇ ਗਏ 1000 ਸਪੌਟਜ਼ ਲਈ, ਸਿਰਫ ਦੋ ਹਫ਼ਤਿਆਂ ਵਿੱਚ ਹੀ 40,000 ਤੋਂ ਵੱਧ ਭਾਰਤੀਆਂ ਨੇ ਅਰਜ਼ੀਆਂ ਦਾਖ਼ਲ ਕੀਤੀਆਂ ਹਨ। ਆਸਟ੍ਰੇਲੀਆ ਦੇ ਪਰਵਾਸ ਬਾਰੇ ਰਾਜ ਮੰਤਰੀ ਮੈਟ ਥਿਸਲਵੇਟ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀਜ਼ਾ 18 ਤੋਂ 30 ਸਾਲ ਉਮਰ ਦੇ ਭਾਰਤੀਆਂ ਲਈ ਹੈ, ਜਿਸ ਵਿੱਚ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਇਕ ਸਾਲ ਲਈ ਰਹਿਣ ਦੇ ਨਾਲ-ਨਾਲ ਪੜ੍ਹਨ ਅਤੇ ਆਪਣੀ ਮਰਜ਼ੀ ਦਾ ਕੰਮ ਕਰਨ ਦੀ ਆਜ਼ਾਦੀ ਹੋਵੇਗੀ। ਇਹ ਨਵਾਂ ਵੀਜ਼ਾ ਪ੍ਰੋਗਰਾਮ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਵਧਦੇ ਸਬੰਧਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਮੈਟ ਥਿਸਲਵੇਟ ਨੇ ਦੱਸਿਆ ਕਿ ਵੀਜ਼ਾ ਬੈਲੇਟ ਸਿਸਟਮ 1 ਅਕਤੂਬਰ ਨੂੰ ਖੁਲ੍ਹਿਆ ਹੈ ਅਤੇ ਇਹ ਮਹੀਨੇ ਦੇ ਅਖੀਰ ਤੱਕ ਬੰਦ ਹੋ ਜਾਵੇਗਾ। ਇਸ ਪ੍ਰੋਗਰਾਮ ਤਹਿਤ ਸਫਲ ਉਮੀਦਵਾਰਾਂ ਦੀ ਚੋਣ ਰੈਂਡਮ ਬੈਲੇਟ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਚੁਣੇ ਗਏ ਵਿਦਿਆਰਥੀ ਅਤੇ ਯੁਵਾ ਅਗਲੇ ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਯੁਵਾਵਾਂ ਨੂੰ ਨਵੇਂ ਮੌਕੇ ਮੁਹੱਈਆ ਕਰਨ ਲਈ ਕੀਤੀ ਗਈ ਹੈ।
ਵਰਕਿੰਗ ਹੋਲੀਡੇਅ ਲਈ ਦੋ ਹਫ਼ਤਿਆਂ ਵਿੱਚ ਹੀ 40,000 ਤੋਂ ਵੱਧ ਭਾਰਤੀਆਂ ਨੇ ਅਰਜ਼ੀਆਂ ਕੀਤੀਆਂ ਦਾਖ਼ਲ
