ਇਹ ਧੀ ਏ ਨਮੋਲ਼ ਦੀ
ਜੋ ਖੜੀ ਸੱਚ ਬੋਲਦੀ
ਝਿੱਪ ਕੇ ਨਾ ਗੱਲ ਕਰੇ
ਸਾਰੇ ਸ਼ਬਦਾਂ ਨੂੰ ਤੋਲਦੀ
ਨਿਡਰ ਨਿਧੱੜਕ ਹੋ ਕੇ
ਏਹ ਹਕੂਮਤ ਵੰਗਾਰਦੀ
ਲੜਾਈ ਹੱਕ ਸੱਚ ਦੇ ਏ
ਲੜਾਈ ਆਰ ਪਾਰ ਦੀ
ਨਿੱਕੇ ਜਿਹੇ ਦੀਵੇ ਦੀ ਤਾਂ
ਜੋ ਮੱਚਦੀ ਹੋਈ ਲੋਅ ਏ
ਅੱਖਾਂ ਦੀ ਚਮਕ ਵਿੱਚ
ਕੋਈ ਭਰਿਆ ਜਲੌਅ ਏ
ਜੁੱਗਾਂ ਦਾ ਹੀ ਯੁੱਧ ਚੱਲੇ
ਸਾਰੀ ਗੱਲ ਏ ਵਿਚਾਰ ਦੀ
ਲੜਾਈ ਹੱਕ ਸੱਚ ਦੀ ਏ
ਲੜਾਈ ਆਰ ਪਾਰ ਦੀ
ਸਿੱਧੇ ਸਾਦੇ ਪਿੰਡ ਦੀ ਤਾਂ
ਧੀ ਬੜੀ ਸਿਆਣੀ ਏ
ਸੰਘਰਸ਼ ਦੀ ਗੱਲ ਵੱਡੀ
ਪਰ ਮੱਤ ਨਾ ਨਿਆਣੀ ਏ
ਜਾਲਿਮ ਹਕੂਮਤ ਇਹ ਤਾਂ
ਸਾਰੀ ਸਾਨੂੰ ਫਿਰੇ ਚਾਰਦੀ
ਲੜਾਈ ਹੱਕ ਸੱਚ ਦੀ ਏ
ਲੜਾਈ ਆਰ ਪਾਰ ਦੀ
ਡਰਨਾ ਨਾ ਸਿੱਖਿਆ ਏ
ਜੰਗ ਦੇ ਮੈਦਾਨਾਂ ਵਿੱਚ
ਰੱਖੀ ਏ ਯਕੀਨ ਅਸੀਂ
ਸੂਰਜੀ ਅਸਮਾਨਾਂ ਵਿੱਚ
ਡੋਲੀਏ ਨਾ ‘ਜੀਤ’ ਕਦੇ
ਗੱਲ ਦੁਨੀਆਂ ਪੁਕਾਰਦੀ
ਲੜਾਈ ਹੱਕ ਸੱਚ ਦੀ ਏ
ਲੜਾਈ ਆਰ ਪਾਰ ਦੀ
ਸਰਬਜੀਤ ਸਿੰਘ ਨਮੋਲ਼
9877358044