ਬੱਚਿਆਂ ਨੂੰ ਸਹੀ ਸਿੱਖਿਆ ਨਾ ਮਿਲਣ ਕਾਰਨ ਤਕਨਾਲੋਜੀ ਦੇ ਦੌਰ ਵਿੱਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ, ਧੱਕੇਸ਼ਾਹੀ, ਅਤੇ ਮਾਨਸਿਕ ਤਣਾਅ ਵਰਗੇ ਮਾਮਲੇ ਬਹੁਤ ਜ਼ਿਆਦਾ ਵਧ ਰਹੇ ਹਨ, ਜੋ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਖਤਰਨਾਕ ਸਾਬਤ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਮਿਲਣ ਵਾਲੀਆਂ ਨਕਾਰਾਤਮਕ ਸਮੱਗਰੀਆਂ ਅਤੇ ਗਲਤ ਸਹੀ ਲਈ ਸਹੀ ਮਾਰਗਦਰਸ਼ਨ ਦੀ ਘਾਟ ਬੱਚਿਆਂ ਨੂੰ ਮਨੁੱਖੀ ਰਿਸ਼ਤਿਆਂ ਦੇ ਗਲਤ ਅਨੁਭਵਾਂ ਵਿਚ ਫਸਾ ਸਕਦੀ ਹੈ। ਇਹ ਤਜਰਬੇ ਉਨ੍ਹਾਂ ਦੇ ਆਤਮ-ਵਿਸ਼ਵਾਸ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਦੇ ਸਮੂਹ ਵਿਕਾਸ ਨੂੰ ਰੋਕ ਸਕਦੇ ਹਨ। ਇਸ ਲਈ, ਮਾਪਿਆਂ ਦੀ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਹੀ ਸਿਖਿਆ ਅਤੇ ਸਮਰਥਨ ਦੇਣ। ਮਾਪੇ ਆਪਣੇ ਬੱਚੇ ਦੇ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਅਧਿਆਪਕ ਹੁੰਦੇ ਹਨ। ਬੱਚਿਆਂ ਦੇ ਸਹੀ ਵਿਕਾਸ ਲਈ ਉਨ੍ਹਾਂ ਨੂੰ ਮਜਬੂਤ ਆਧਾਰ ਦੇਣਾ ਬਹੁਤ ਜਰੂਰੀ ਹੈ। ਮਾਪੇ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਕਿਵੇਂ ਔਨਲਾਈਨ ਦੁਨੀਆਂ ਵਿੱਚ ਸੁਰੱਖਿਅਤ ਰਹਿਣਾ ਹੈ, ਕਿਵੇਂ ਨਕਾਰਾਤਮਕ ਮਾਹੌਲ ਤੋਂ ਦੂਰ ਰਹਿਣਾ ਹੈ ਅਤੇ ਕਿਹੜੇ ਕੰਮ ਉਨ੍ਹਾਂ ਲਈ ਜ਼ਿਆਦਾ ਮੂਲਯਵਾਨ ਹਨ।
ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹ ਨਵੇਂ ਮੌਕੇ ਅਤੇ ਚੁਣੌਤੀਆਂ ਦੇ ਸਾਹਮਣੇ ਆਉਂਦਾ ਹੈ। ਮਾਪਿਆਂ ਦੀ ਮਦਦ ਅਤੇ ਸਹੀ ਮਾਰਗਦਰਸ਼ਨ ਉਸ ਦੇ ਆਤਮ-ਵਿਸ਼ਵਾਸ਼ ਅਤੇ ਨਿਰਣੇ ਸ਼ਕਤੀ ਨੂੰ ਮਜ਼ਬੂਤ ਕਰ ਸਕਦਾ ਹੈ, ਜਿਸ ਨਾਲ ਉਹ ਆਪਣੀ ਪੜਾਈ, ਸਕੂਲ, ਯੂਨੀਵਰਸਿਟੀ ਜਾਂ ਰੁਜ਼ਗਾਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਇਸ ਦੌਰਾਨ, ਬੱਚਿਆਂ ਦੀ ਮਾਨਸਿਕ ਸਿਹਤ, ਤਕਨਾਲੋਜੀ ਦੀ ਸਹੀ ਵਰਤੋਂ ਅਤੇ ਮਾਰਗਦਰਸ਼ਨ ਦੀ ਜਰੂਰਤ ਹੈ, ਜੋ ਉਨ੍ਹਾਂ ਨੂੰ ਇੱਕ ਸੁਰੱਖਿਅਤ ਅਤੇ ਸਫਲ ਭਵਿੱਖ ਵੱਲ ਲੈ ਕੇ ਜਾਵੇਗਾ।
ਮਾਪਿਆਂ ਲਈ ਇਹ ਜਰੂਰੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਸਹੀ ਸਮੇਂ ‘ਤੇ ਖੁੱਲ੍ਹ ਕੇ ਗੱਲ ਕਰਨ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਉਨ੍ਹਾਂ ਨੂੰ ਸਮਾਜਿਕ ਅਤੇ ਤਕਨਾਲੋਜੀ ਜ਼ਿੰਮੇਵਾਰੀਆਂ ਬਾਰੇ ਸਿਖਾਉਣ।
ਨਵੀਆਂ ਸਫਲਤਾਵਾਂ ਨੂੰ ਮਾਣੇਗਾ ਕਿਉਂਕਿ ਇੱਕ ਪਹਿਲੇ ਅਧਿਆਪਕ ਨੇ – ਤੁਸੀਂ- ਘਰ ਵਿੱਚ ਉਸ ਨਾਲ ਸਰਗਰਮੀ ਨਾਲ ਗੱਲਬਾਤ ਕਰਨ, ਖੇਡਣ ਅਤੇ ਸੁਣਨ ਨੂੰ ਸਮਾਂ ਦਿੱਤਾ ਹੈ। ਇਸ ਨਾਲ ਉਹ ਸਾਰਾ ਕੁੱਝ ਮਜ਼ਬੂਤ ਹੋਣ ਵਿੱਚ ਮੱਦਦ ਮਿਲਦੀ ਹੈ।
ਸਾਰੇ ਬੱਚੇ ਜਿਉਂ ਵੱਡੇ ਹੁੰਦੇ ਹਨ, ਉਹ ਸਰੀਰਕ, ਬੌਧਿਕ, ਮਾਨਸਿਕ ਅਤੇ ਸਮਾਜਿਕ ਰੂਪ ਵਿੱਚ ਬਦਲਦੇ ਹਨ। ਇਸਦੇ ਬਾਵਜੂਦ ਸਿੱਖਣ ਲਈ ਹਰ ਬੱਚਾ ਵਿੱਲਖਣ ਯੋਗਤਾਵਾਂ, ਲੋੜਾਂ ਅਤੇ ਅਨੁਭਵ ਲੈ ਕੇ ਆਉਂਦਾ ਹੈ।
ਆਪਣੇ ਬੱਚੇ ਦੀ ਵਿੱਲਖਣ ਨਿੱਜੀ ਅਤੇ ਸੱਭਿਆਚਾਰਕ ਪਹਿਚਾਣ ਨੂੰ ਸਵੀਕਾਰ ਕਰਦੇ ਅਤੇ ਪਰਪੱਕ ਕਰਦੇ ਹੋਏ, ਤੁਸੀਂ ਆਪਣੇ ਬੱਚੇ ਨਾਲ ਹਰ ਰੋਜ਼ ਸਮਾਂ ਬਿਤਾਓ ਇਸ ਨਾਲ ਬੱਚੇ ਨੂੰ ਪ੍ਰਫੁੱਲਤ ਹੋਣ ਵਿੱਚ ਮੱਦਦ ਕਰੋਗੇ।
ਹਰ ਰੋਜ਼ ਉਸ ਨਾਲ ਸਕੂਲ ‘ਚ ਬਾਰੇ ਗੱਲ ਕਰੋ ਕਿ ਸਕੂਲ ‘ਚ ਅੱਜ ਦਾ ਦਿਨ ਕਿਵੇਂ ਬੀਤਿਆ, ਅਤੇ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਿ ਉਹ ਕਿਸੇ ਮਾਨਸਿਕ ਤਣਾਓ ਦਾ ਸ਼ਿਕਾਰ ਤਾਂ ਨਹੀਂ। ਆਪਣੇ ਬੱਚੇ ਨਾਲ ਮੁਸ਼ਕਲਾਂ ਅਤੇ ਹੱਲ ਬਾਰੇ ਗੱਲ ਕਰੋ। ਆਪਣੇ ਬੱਚੇ ਨਾਲ ਗੱਲ ਕਰੋ ਕਿ ਨਿੱਤ ਦਿਨ ਦੀਆਂ ਮੁਸ਼ਕਲਾਂ ਨੂੰ ਕਿਵੇਂ ਨੱਜਿਠਿਆ ਜਾ ਸਕਦਾ ਹੈ ਜਿਵੇਂ ਕਿ ਰਾਤ ਦਾ ਖਾਣਾ ਤਿਆਰ ਕਰਨ ਲਈ ਸਮਾਂ ਕੱਢਣਾ । ਯਕੀਨੀ ਬਣਾਓ ਕਿ ਤੁਹਾਡੇ ਬੱਚੇ ਕੋਲ ਸੁਣਨ ਦਾ ਸਮਾਂ ਹੈ। ਕਈ ਵਾਰ ਇਹ ਸੋਚਣ ਲਈ ਸਮਾਂ ਲੱਗਦਾ ਹੈ ਕਿ ਅੱਗੇ ਕੀ ਬੋਲਣਾ ਹੈ। ਇਸ ਗੱਲ ਦੀ ਉਡੀਕ ਕਰਨ ਲਈ ਤਿਆਰ ਰਹੋ ਕਿ ਬੱਚੇ ਨੇ ਅੱਗੇ ਕੀ ਆਖਣਾ ਹੈ। ਜੇਕਰ ਉਹ ਆਖਦਾ/ ਆਖਦੀ ਹੈ, ”ਮੈਂ ਨਹੀਂ ਜਾਣਦਾ/ਜਾਣਦੀ ਕਿ ਮੈਂ ਕੀ ਸੋਚਦਾ/ਸੋਚਦੀ ਹਾਂ”, ਬਿਹਤਰ
ਜਵਾਬ ਦੀ ਉਡੀਕ ਕਰੋ- ਕੋਈ ਨਾ ਕੋਈ ਗੱਲ ਕਿਤੇ ਜਰੂਰ ਹੈ। ਆਪਣੇ ਬੱਚਿਆਂ ਨਾਲ ਮਾਂ ਬੋਲੀ ਵਿੱਚ ਗੱਲ ਕਰੋ। ਬੱਚੇ ਆਪਣੇ ਗਿਆਨ ਨੂੰ ਇੱਕ ਬੋਲੀ ਤੋਂ ਦੂਜੀ ਬੋਲੀ ਵਿੱਚ ਬਹੁਤ ਚੰਗੇ ਤਰੀਕੇ ਬਦਲਦੇ ਹਨ। ਉਹ ਸੁਆਲ ਪੁੱਛੋ ਜੋ ਤੁਹਾਡੇ ਬੱਚੇ ਨੂੰ ਉਸਦੇ ਖਿਆਲਾਂ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕਰਨਗੇ। ਆਪਣੇ ਬੱਚੇ ਨੂੰ ਕੁੱਝ ਦੱਸਣ ਦੀ ਥਾਂ, ਉਹ ਸੁਆਲ ਪੁੱਛਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਬੱਚੇ ਨੂੰ ਉਸ ਬਾਰੇ ਗੱਲ ਕਰਨ ਵੱਲ ਲਿਜਾਵੇਗਾ ਕਿ ਉਹ ਕੀ ਸੋਚਦਾ ਹੈ ਅਤੇ ਬੱਚਿਆਂ ਦੇ ਸਕੂਲ ਦੇ ਅਧਿਆਪਕਾਂ ਨਾਲ ਵੀ ਹਮੇਸ਼ਾਂ ਸੰਪਰਕ ‘ਚ ਰਹੋ। ਕਈ ਵਾਰ ਸਕੂਲ ‘ਚ ਕਈ ਦੂਜੇ ਬੱਚਿਆਂ ਨਾਲ ਨਸਲਵਾਦੀ ਬੋਲੀ ‘ਚ ਛੇੜ ਕੇ ਤੰਗ ਕੀਤਾ ਜਾਂਦਾ ਹੈ ਜਿਸ ਦਾ ਅਸਰ ਕਈ ਵਾਰ ਬੱਚਿਆਂ ਦੀ ਮਾਨਸਿਕਤਾ ਦੇ ਬੁਰਾ ਪੈਂਦਾ ਹੈ। ਇਹ ਵੀ ਦੇਖਣ ‘ਚ ਆਇਆ ਹੈ ਕਈ ਬੱਚੇ-ਬੱਚੀਆਂ ਨੂੰ ਤਾਂ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਵਲੋਂ ਹੀ ਜਿਨਸੀ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਦੱਸਣਾ ਚੰਗਾ ਨਹੀਂ ਸਮਝਦੇ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਅਜਿਹੀਆਂ ਗੱਲਾਂ ਦਾ ਮਾਪਿਆਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸੇ ਵੀ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਨਾਲ ਹੋਵੇ। ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਅਧਿਆਪਕਾਂ ਦੇ ਨਾਲ ਮਿਲਕੇ ਪੂਰੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਕਿਵੇਂ ਜਿਨਸੀ ਸ਼ੋਸ਼ਣ, ਧੱਕੇਸ਼ਾਹੀ, ਮਾਨਸਿਕ ਤਣਾਅ ਦਾ ਕਿਵੇਂ ਸਾਹਮਣਾ ਕਰਨਾ ਚਾਹੀਦਾ ਹੈ।