Saturday, November 23, 2024
9.4 C
Vancouver

ਕੈਮਿਸਟਰੀ ਵਿੱਚ ਨੋਬਲ ਪੁਰਸਕਾਰ ਦਾ ਐਲਾਨ; ਦੋ ਅਮਰੀਕੀ ਅਤੇ ਇੱਕ ਬ੍ਰਿਟਿਸ਼ ਵਿਗਿਆਨੀ ਸਨਮਾਨਿਤ

ਲੰਡਨ : ਕੈਮਿਸਟਰੀ ਲਈ ਨੋਬਲ ਪੁਰਸਕਾਰ 2024 ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 3 ਵਿਗਿਆਨੀਆਂ ਨੂੰ ਇਹ ਇਨਾਮ ਮਿਲਿਆ ਹੈ। ਇਨ੍ਹਾਂ ਵਿੱਚ ਅਮਰੀਕੀ ਵਿਗਿਆਨੀ ਡੇਵਿਡ ਬੇਕਰ, ਜੌਨ ਜੰਪਰ ਅਤੇ ਬ੍ਰਿਟਿਸ਼ ਵਿਗਿਆਨੀ ਡੇਮਿਸ ਹੈਸਾਬਿਸ ਸ਼ਾਮਲ ਹਨ। ਯੂਨੀਵਰਸਿਟੀ ਆਫ ਵਾਸ਼ਿੰਗਟਨ, ਸਿਆਟਲ, ਯੂਐਸ ਦੇ ਡੇਵਿਡ ਬੇਕਰ ਨੂੰ “ਕੰਪਿਊਟੇਸ਼ਨਲ ਪ੍ਰੋਟੀਨ ਡਿਜ਼ਾਈਨ ਲਈ” ਰਸਾਇਣ ਵਿਗਿਆਨ ਵਿੱਚ ਵੱਕਾਰੀ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਗੂਗਲ ਡੀਪਮਾਈਂਡ, ਲੰਡਨ, ਯੂਕੇ ਦੇ ਡੇਮਿਸ ਹੈਸਾਬਿਸ ਅਤੇ ਜੌਨ ਐਮ ਜੰਪਰ ਨੂੰ ‘ਪ੍ਰੋਟੀਨ ਬਣਤਰ ਦੀ ਭਵਿੱਖਬਾਣੀ ਲਈ’ ਇਨਾਮ ਦਿੱਤਾ ਗਿਆ।ਇਨਾਮ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਡੇਵਿਡ ਬੇਕਰ ਨੂੰ ਗਿਆ। ਇਨਾਮ ਦਾ ਦੂਜਾ ਹਿੱਸਾ ਡੇਮਿਸ ਅਤੇ ਜੌਨ ਜੰਪਰ ਨੂੰ ਗਿਆ, ਜਿਨ੍ਹਾਂ ਨੇ ਇੱਕ ਏਆਈ ਮਾਡਲ ਬਣਾਇਆ ਜੋ ਗੁੰਝਲਦਾਰ ਪ੍ਰੋਟੀਨ ਦੀ ਬਣਤਰ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਡੇਵਿਡ ਬੇਕਰ ਨੇ ਪੂਰੀ ਤਰ੍ਹਾਂ ਨਵੇਂ ਪ੍ਰੋਟੀਨ ਡਿਜ਼ਾਈਨ ਕਰਨ ਦੀ ਅਸਾਧਾਰਨ ਉਬਲਬੱਧੀ ਨੂੰ ਹਾਸਲ ਕੀਤਾ ਹੈ, ਜਦੋਂ ਕਿ ਡੇਮਿਸ ਹੈਸਾਬਿਸ ਅਤੇ ਜੌਨ ਜੰਪਰ ਨੇ ਪ੍ਰੋਟੀਨ ਦੀ ਗੁੰਝਲਦਾਰ ਤਿਕੋਣੀ ਬਣਤਰ ਨੂੰ ਕਿਵੇਂ ਸਮਝਣਾ ਹੈ ਦੀ 50 ਸਾਲ ਪੁਰਾਣੀ ਚੁਣੌਤੀ ਨੂੰ ਹੱਲ ਕਰਨ ਲਈ ਇੱਕ ਅੀ ਮਾਡਲ ਵਿਕਸਿਤ ਕੀਤਾ ਹੈ, ਜੋ ਪ੍ਰੋਟੀਨ ਦੀਆਂ ਗੁੰਝਲਦਾਰ ਤਿੰਨ-ਅਯਾਮੀ ਬਣਤਰਾਂ ਦੀ ਭਵਿੱਖਬਾਣੀ ਕਰਦਾ ਹੈ। 2003 ਵਿੱਚ, ਬੇਕਰ ਨੇ ਸਫਲਤਾਪੂਰਵਕ ਇੱਕ ਨਵਾਂ ਪ੍ਰੋਟੀਨ ਤਿਆਰ ਕੀਤਾ। ਉਦੋਂ ਤੋਂ, ਉਸਦੇ ਖੋਜ ਸਮੂਹ ਨੇ ਬਹੁਤ ਸਾਰੇ ਨਵੀਨਤਾਕਾਰੀ ਪ੍ਰੋਟੀਨ ਬਣਾਏ ਹਨ ਜੋ ਫਾਰਮਾਸਿਊਟੀਕਲ, ਟੀਕੇ, ਨੈਨੋਮੈਟਰੀਅਲ ਅਤੇ ਸੈਂਸਰਾਂ ਵਿੱਚ ਵਰਤੇ ਜਾ ਸਕਦੇ ਹਨ।