ਖ਼ ਨਹੀਂ ਸੱਦਿਆ ਭਗਵੰਤ ਮਾਨ ਨੂੰ ਮੀਟਿੰਗ ‘ਚ, ਖ਼ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੀ ਕੀਤੀ ਛੁੱਟੀ
ਚੰਡੀਗੜ੍ਹ, (ਬਰਾੜ ਭਗਤਾ ਭਾਈ ਕਾ) ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਧਦੀ ਦੂਰੀ ਦੇ ਹਰ ਨਵੇਂ ਦਿਨ ਨਵੇਂ ਸੰਕੇਤ ਮਿਲ ਰਹੇ ਨੇ, ਜਿਸ ਤੋਂ ਇਹ ਵੀ ਅਨੁਮਾਨ ਲਾਇਆ ਜਾ ਰਿਹਾ ਕੇ ਕਿਤੇ ਸੇਠ ਸਾਹਿਬ ਭਗਵੰਤ ਮਾਨ ਨੂੰ ਕੁਰਸੀ ਤੋਂ ਹੀ ਨਾ ਵਾਂਝਾ ਕਰ ਦੇਵੇ। ਕੇਜਰੀਵਾਲ ਨੇ ਪੰਜਾਬ ਦੇ ਸਾਰੇ ਮੰਤਰੀਆਂ ਨੂੰ ਦਿੱਲੀ ਬੁਲਾ ਕੇ ਇੱਕ ਅਹਿਮ ਮੀਟਿੰਗ ਦੌਰਾਨ ਉਨ੍ਹਾਂ ਦੇ ਰਿਪੋਰਟ ਕਾਰਡਾਂ ਦੀ ਜਾਂਚ ਕੀਤੀ ਗਈ ਅਤੇ ਪੰਜਾਬ ‘ਚ ਕੀਤੇ ਅਤੇ ਹੋ ਰਹੇ ਕੰਮਕਾਜ ਬਾਰੇ ਪੂਰੀ ਜਾਣਕਾਰੀ ਲਈ। ਇਸ ਮੀਟਿੰਗ ‘ਚ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਾਹਰ ਰੱਖਿਆ ਗਿਆ ਜਿਸ ਤੋਂ ਸੰਕੇਤ ਮਿਲ ਰਹੇ ਨੇ ਕਿ ਭਗਵੰਤ ਮਾਨ ਦੀ ਚੌਧਰ ‘ਤੇ ਪੂਰਾ ਖਤਰਾ ਮੰਡਰਾ ਰਿਹਾ ਹੈ।
ਇਸ ਤੋਂ ਪਹਿਲਾਂ ਪੰਜਾਬ ‘ਚ ਇੱਕ ਚੀਫ ਅਡਵਾਈਜਰ ਨੂੰ ਨਿਯੁਕਤ ਕਰ ਦਿੱਤਾ ਗਿਆ ਜਿਹੜਾ ਕਿ ਸਰਕਾਰ ਚਲਾਉਣ ਵਿੱਚ ਮੋਹਰੀ ਹੋਵੇਗਾ ਜਿਸ ਦੀ ਸਲਾਹ ਬਿਨਾਂ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ‘ਚ ਕੋਈ ਅਹਿਮ ਅਤੇ ਵੱਡੇ ਫੈਸਲੇ ਆਪਣੀ ਮਰਜ਼ੀ ਨਾਲ ਨਹੀਂ ਲੈ ਸਕੇਗਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੂੰ ਵੀ ਹਟਾਇਆ ਜਾਣਾ ਕਈ ਤਰਾਂ ਦੇ ਸ਼ੰਕੇ ਪੈਦਾ ਕਰ ਰਿਹਾ। ਜਿਸ ਨੂੰ ਹੁਣ ਮੁੱਖ ਮੰਤਰੀ ਦੇ ਦਫ਼ਤਰ ‘ਚ ਵੜਣ ਤੋਂ ਵੀ ਰੋਕ ਦਿੱਤਾ ਗਿਆ ਅਤੇ ਅੱਖ ਦੇ ਇਸ਼ਾਰੇ ਨਾਲ ਹੀ ੍ਰਂੀ ਪੱਤਰਕਾਰ ਨੂੰ ਵਜ੍ਹਾ ਨਾਲ ਸਮਝਾ ਦਿੱਤਾ ਹੈ ਕਿ ਪੱਤਰਕਾਰ ਸਾਹਿਬ, ਅੱਜ ਤੋਂ ਤੁਹਾਡੇ ਸਰਕਾਰੀ ਖਾਣੇ ‘ਚੋ ਦਾਣਾ ਪਾਣੀ ਮੁੱਕ ਗਿਆ ਹੈ।
ਇੱਕ ਹੋਰ ਵੱਡੀ ਚਰਚਾ ਵੱਲ ਰਹੀ ਹੈ ਕਿ ਕੇਜਰੀਵਾਲ ਹੁਣ ਬਰਨਾਲਾ ਤੋਂ ਵਿਧਾਨ ਸਭਾ ਦੀ ਚੋਣ ਚੜ੍ਹਣ ਦੀ ਯੋਜਨਾ ਬਣਾ ਚੁੱਕੇ ਹਨ ਜਿਹੜੀ ਸੀਟ ਮੀਤ ਹੇਅਰ ਦੇ ਮੈਂਬਰ ਪਾਰਲੀਮੈਂਟ ਬਣਨ ਪਿੱਛੋਂ ਖਾਲੀ ਹੋਈ ਹੈ।
ਪੰਜਾਬ ਲੋਕ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਿੱਲੀ ਦੇ ਗੇੜੇ ਤੇ ਗੇੜੇ ਲਾਉਣੇ ਵੀ ਪੰਜਾਬ ਸਰਕਾਰ ‘ਚ ਵੱਡੀ ਹਿੱਲਜੁਲ ਹੋਣ ਦੇ ਸੰਕੇਤ ਦੇ ਰਹੇ ਨੇ। ਸੰਧਵਾਂ ਦੀ ਸੁਰੱਖਿਆ ਛੱਤਰੀ ‘ਚ ਵੱਡਾ ਵਾਧਾ ਕਰ ਦੇਣਾ ਵੀ ਕਿਸੇ ਸੋਚੀ ਸਮਝੀ ਵੱਡੀ ਸਾਜਿਸ਼ ਦਾ ਹਿੱਸਾ ਦਿਸ ਰਿਹਾ। ਕੀ ਕਾਰਨ ਹੋ ਸਕਦੇ ਨੇ ਵਾਰ ਵਾਰ ਦਿੱਲੀ ਜਾਣ ਦੇ। ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਲਾਲਾ ਜੀ ਦੇ ਕਾਫੀ ਨੇੜੇ ਹੋ ਗਏ ਜਾਪਦੇ ਨੇ। ਮੁੱਖੀ ਮੰਤਰੀ ਦੀ ਕੁਰਸੀ ਇੱਕ ਹੈ ਅਤੇ ਕੁਰਸੀ ਦੇ ਲੰਬੜਦਾਰ ਸਾਰੇ ਮੰਤਰੀ ਬਣੇ ਫਿਰਦੇ ਨੇ। ਭਗਵੰਤ ਮਾਨ ਦੀ ਕੁਰਸੀ ਨੂੰ ਘੁਣਾਂ ਲੱਗ ਚੁੱਕਾ ਹੈ ਅਤੇ ਜਲਦੀ ਭੋਗ ਪੈਣ ਵਾਲਾઠਹੀઠਜਾઠਰਿਹਾઠਹੈ