Sunday, November 24, 2024
6.5 C
Vancouver

10 ਅਕਤੂਬਰ – ਕੌਮਾਂਤਰੀ ਮਾਨਸਿਕ ਸਿਹਤ ਦਿਵਸ

ਸਰੀ, (ਏਕਜੋਤ ਸਿੰਘ): ਹਰ ਸਾਲ 10 ਅਕਤੂਬਰ ਨੂੰ ਲੋਕਾਂ ਨੂੰ ਮਾਨਸਿਕ ਬੀਮਾਰੀਆਂ ਅਤੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਹਿਤ ਸੰਸਾਰ ਭਰ ਵਿੱਚ ਕੌਮਾਂਤਰੀ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਪਹਿਲੀ ਵਾਰ ਇਹ ਦਿਹਾੜਾ ਸੰਸਾਰ ਪੱਧਰ ‘ਤੇ ‘ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ” ਮਨਾਇਆ ਗਿਆ ਸੀ। ਦੁਨੀਆ ਭਰ ਦੇ ਦੇਸ਼ਾਂ ਵਿੱਚ ਰਹਿਣ-ਸਹਿਣ ਦੀਆਂ ਵੱਧ ਰਹੀਆਂ ਲਾਗਤਾਂ ਦੇ ਚਲਦੇ ਮਾਨਸਿਕ ਤਣਾਓ ਸਬੰਧੀ ਬਿਮਾਰੀਆਂ ‘ਚ ਵਾਧਾ ਹੋ ਰਿਹਾ ਹੈ। ਕੈਨੇਡਾ ਦੀ ਗੱਲ ਕਰੀਏ ਤਾਂ ਇਥੇ ਨੌਜਵਾਨਾਂ ‘ਤੇ ਕੰਮ ਦਾ ਦਬਾਅ, ਮਹਿੰਗਾਈ ਅਤੇ ਹੋਰ ਰਹਿਣ-ਸਹਿਣ ਦੀਆਂ ਉੱਚ ਕੀਮਤਾਂ ਦੇ ਕਾਰਨ ਮਾਨਸਿਕ ਤਣਾਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਹਰ 5 ਵਿਚੋਂ 1 ਕੈਨੇਡੀਅਨ ਮਾਨਸਿਕ ਤਣਾਓ ਸਬੰਧੀ ਬਿਮਾਰੀ ਦੇ ਦੌਰ ‘ਚੋਂ ਲੰਘ ਰਿਹਾ ਹੈ ਅਤੇ ਇਹ ਅੰਕੜੇ 40 ਸਾਲ ਦੀ ਉਮਰ ਦੇ ਨੌਜਵਾਨਾਂ ‘ਤੇ ਵੇਖੇ ਜਾਣ ਤਾਂ ਹਰ 2 ਵਿਚੋਂ 1 ਕੈਨੇਡੀਅਨ ਮਾਨਸਿਕ ਤਣਾਓ ਮਹਿਸੂਸ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਮਾਨਸਿਕ ਰੋਗ ਸਿਹਤ ‘ਤੇ ਇੰਨਾ ਡੂੰਘਾ ਅਸਰ ਪਾਉਂਦੇ ਹਨ ਕਿ ਇਹ ਕਿਸੇ ਵਿਅਕਤੀ ਦੇ ਜੀਵਨ ਦੀ ਸੰਭਾਵਨਾ ਨੂੰ 10 ਤੋਂ 20 ਸਾਲ ਘਟਾ ਦਿੰਦੇ ਹਨ।
ਮਾਨਸਿਕ ਸਿਹਤ ਕਿਸ ਨੂੰਂ ਕਹਿੰਦੇ ਹਨ ?
ਮਾਨਸਿਕ ਸਿਹਤ ਦਾ ਮਤਲਬ ਹੈ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਵਿਚ ਸੰਤੁਲਨ ਲੱਭਣਾ–ਜਿਵੇਂ ਕੇ ਸਰੀਰਕ,
ਮਾਨਸਿਕ,ਭਾਵਨਾਤਮਿਕ ਅਤੇ ਆਤਮਿਕ । ਇਹ ਜ਼ਿੰਦਗੀ ਦਾ ਆਨੰਦ ਮਾਨਣ ਅਤੇ ਰੋਜ਼ਾਨਾਂ ਜੀਵਨ ਵਿੱਚ ਆਈਆਂ ਚੁਨੌਤੀਦਾ ਮੁਕਾਬਲਾ ਕਰਨ ਦੀ ਯੋਗਤਾ ਹੈ – ਭਾਂਵੇ ਉਸ ਵਿੱਚ ਚੋਣ ਅਤੇ ਫੈਸਲੇ ਕਰਨਾ, ਮੁਸ਼ਕਲ ਹਾਲਾਤਾਂ ਨੂੰ ਮਨਣਾ ਅਤੇ ਉਸ ਦੇ ਅਨੁਕੂਲ ਢਾਲਣਾ, ਜਾਂ ਆਪਣੀਆਂ ਖਾਹਿਸ਼ਾਂ ਅਤੇ ਲੋੜਾਂ ਬਾਰੇ ਗੱਲ ਕਰਨਾ ਸ਼ਾਮਿਲ ਹੋਵੇ ।
ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਅਤੇ ਹਾਲਾਤ ਨਿਰੰਤਰ ਬਦਲਦੇ ਹਨ, ਇਸੇ ਤਰ੍ਹਾਂ ਤੁਹਾਡੀਆਂ ਸੋਚਾਂ ਅਤੇ ਮਿਜ਼ਾਜ਼ ਅਤੇ ਤੁਹਾਡੀਭਲਾਈ ਦੀ ਸੋਚ ਵੀ ਬਦਲਦੇ ਰਹਿੰਦੀ ਹੈ। ਸਮੇਂ ਅਤੇ ਵੱਖ ਵੱਖ ਹਾਲਾਤਾਂ ਅਨੁਕੂਲ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਲੱਭਣਾ ਜ਼ਰੂਰੀ ਹੈ । ਕਦੇ ਕਦਾਈਂ ਅਸੰਤੁਲਨ ਮਹਿਸੂਸ ਕਰਨਾ ਕੁਦਰਤੀ ਹੈ – ਮਿਸਾਲ ਵਜੋਂ, ਉਦਾਸ, ਚਿੰਿਤਤ, ਡਰੇ ਹੋਏ ਜਾਂ
ਸ਼ੱਕੀ ਹੋਣਾ। ਪਰ ਅਜਿਹੀਆਂ ਭਾਵਨਾਵਾਂ ਲੰਬੇ ਅਰਸੇ ਲਈ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਰਹਿਣ ਨਾਲ ਇਕ ਸਮੱਸਿਆ ਬਣ ਸਕਦੀਆਂ ਹਨ ।
ਮਾਨਸਿਕ ਸਿਹਤ ਸਮੱਸਿਆਵਾਂ ਦੇ ਕੀ ਕਾਰਣ ਹੋ ਸਕਦੇ ਹਨ ?
ਲੋਕਾਂ ਨੂੰਂ ਮਾਨਸਿਕ ਸਿਹਤ ਸੱਮਸਿਆਵਾਂ ਕਿਉਂ ਹੂੰਂਦੀਆਂ ਹਨ, ਇਸ ਬਾਰੇ ਕਈ ਵਿਚਾਰ ਹਨ । ਵਿਗਿਆਨਿਕ ਪੜ੍ਹਾਈਆਂ ਇਹ ਸੁਝਾਅ ਦਿੰਦੀਆਂ ਹਨ ਕੇ ਬਹੁਤ ਸਾਰੀਆਂ ਗੰਭੀਰ ਮਾਨਸਿਕ ਸਿਹਤ ਮੁਸ਼ਕਲਾਂ ਦੀ ਵਜ੍ਹਾ ਦਿਮਾਗ ਵਿੱਚ ਬਾਇਉਕੈਮੀਕਲ ਦੀ ਗੜਬੜ ਹੋਣਾ ਹੈ । ਪੇਸ਼ਾਵਾਰ ਇਹ ਵੀ ਯਕੀਨ ਰੱਖਦੇ ਹਨ ਕੇ ਬਹੁਤ ਸਾਰੇ ਮਨੋ-ਵਿਗਿਆਨਕ,
ਸਮਾਜਿਕ ਅਤੇ ਵਾਤਾਵਰਣ ਦੇ ਤੱਤ ਵੀ ਤੁਹਾਡੀ ਸਿਹਤ ਤੇ ਅਸਰ ਕਰਦੇ ਹਨ । ਇਸ ਦੇ ਨਾਲ, ਤੁਹਾਡੀ ਜ਼ਿੰਦਗੀ ਦੇ
ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਆਤਮਿਕ ਹਿੱਸਿਆਂ ਦਾ ਵੀ ਤੁਹਾਡੀ ਮਾਨਸਿਕ ਸਿਹਤ ਤੇ ਪ੍ਰਭਾਵ ਪੈਂਦਾ ਹੈ ।
ਤਨਾਉ ਇਨ੍ਹਾਂ ਵਿਚੋਂ ਕੋਈ ਵੀ ਜਾਂ ਸਾਰੇ ਖੇਤਰਾਂ ਨਾਲ ਕਿਵੇਂ ਨਿੱਬੜਦੇ ਹੋ ਤੇ ਪ੍ਰਭਾਵ ਕਰ ਸਕਦਾ ਹੈ ਅਤੇ ਰੋਜ਼ ਦੇ ਰੁਝੇਵੇਂ ਤੇ ਕਾਬੂ ਕਰਨਾ ਹੋਰ ਵੀ ਮੁਸ਼ਕਲ ਕਰ ਸਕਦਾ ਹੈ । ਤੁਹਾਨੂੰਂ ਹੋ ਸਕਦਾ ਹੈ ਨਿਪਟਣ ਵਿੱਚ ਮੁਸ਼ਕਲ ਆਵੇ ਕਿਉਂਕਿ ਤੁਹਾਡੇ ਕੋਲ ਨਵੇਂ ਹੁਨਰ ਅਤੇ ਜਾਣਕਾਰੀ ਦੀ ਘਾਾਟ ਹੈ ਜੋ ਤੁਹਾਡੀ ਮਦਦ ਕਰ ਸਕਦੇ ਹੋਣ।
ਕੈਨੇਡਾ ਵਿੱਚ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਹਰੇਕ ਸਾਲ ਲਗਭਗ 20% ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸਦਾ ਅਰਥ ਹੈ ਕਿ 7.6 ਮਿਲੀਅਨ ਤੋਂ ਵੱਧ ਕੈਨੇਡੀਅਨ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਮਹਿਸੂਸ ਕਰਦੇ ਹਨ।
ਰਿਪੋਰਟਾਂ ਅਨੁਸਾਰ, 40 ਸਾਲ ਦੀ ਉਮਰ ਤੱਕ ਆਧੇ ਕੈਨੇਡੀਅਨ ਮਾਨਸਿਕ ਸਿਹਤ ਸਮੱਸਿਆਵਾਂ ਦਾ ਅਨੁਭਵ ਕਰਦੇ ਹਨ। ਖਾਸ ਕਰਕੇ 15-24 ਸਾਲ ਦੀ ਉਮਰ ਦੇ ਜੁਆਨਾਂ ਵਿੱਚ ਡਿਪਰੈਸ਼ਨ ਅਤੇ ਐਂਜਾਇਟੀ ਵਰਗੀਆਂ ਸਥਿਤੀਆਂ ਸਭ ਤੋਂ ਜਿਆਦਾ ਆਮ ਹਨ।
ਇਸਦੇ ਨਾਲ, ਆਰਥਿਕ ਮਸਲੇ ਵੀ ਮਾਨਸਿਕ ਸਿਹਤ ਨਾਲ ਜੁੜੇ ਹੋਏ ਹਨ। ਨੀਵੇਂ ਆਮਦਨ ਵਾਲੇ ਲੋਕ ਉੱਚ ਆਮਦਨ ਵਾਲਿਆਂ ਦੇ ਮੁਕਾਬਲੇ 3-4 ਗੁਣਾ ਵੱਧ ਮਾਨਸਿਕ ਸਿਹਤ ਚਿੰਤਾਵਾਂ ਦੀ ਸ਼ਿਕਾਇਤ ਕਰਦੇ ਹਨ। ਉਪਰਾਲੇ ਦੀ ਘੱਟ ਆਮਦਨ ਵਾਲੇ ਲਗਭਗ 60% ਲੋਕਾਂ ਨੇ ਇਨਸਿਊਰੈਂਸ ਪਲਾਨ ਰੱਖਿਆ ਹੋਇਆ ਹੈ, ਪਰ ਫਿਰ ਵੀ ਉਹਨਾਂ ਨੂੰ ਸਹਾਇਤਾ ਪ੍ਰਾਪਤ ਕਰਨ ਵਿੱਚ ਕਈ ਵਾਰ ਮੁਸ਼ਕਲਾਂ ਆਉਂਦੀਆਂ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ, ਕੈਨੇਡਾ ਵਿੱਚ ਵਰਚੁਅਲ ਮਾਨਸਿਕ ਸਿਹਤ ਸੇਵਾਵਾਂ ਵਧੀਆਂ ਹਨ, ਜਿਸਦਾ ਵਰਤਾਉ ਸਿੱਧੇ ਤੌਰ ‘ਤੇ ਡਾਕਟਰਾਂ ਦੇ ਦੁਆਰਾ ਟੈਲੀਫੋਨ ਜਾਂ ਵੀਡੀਓ ਰਾਹੀਂ ਕੀਤਾ ਜਾਂਦਾ ਹੈ।