Sunday, November 24, 2024
6.5 C
Vancouver

ਸਸਕੈਚਵਨ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਮੁਹਿੰਮ ਦਾ ਆਗਾਜ਼

ਸਰੀ, (ਏਕਜੋਤ ਸਿੰਘ): ਸਸਕੈਚਵਨ ਵਿੱਚ ਸਿਆਸੀ ਪਾਰਟੀਆਂ ਨੇ ਆਗਾਮੀ ਚੋਣਾਂ ਲਈ ਅਧਿਕਾਰਿਤ ਤੌਰ ‘ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਚੋਣਾਂ, 28 ਅਕਤੂਬਰ 2024 ਵਿੱਚ ਹੋਣ ਜਾ ਰਹੀਆਂ ਹਨ । ਸਸਕੈਚਵਨ ਇਸ ਸਮੇਂ ਬਿਜਲੀ, ਸਿਹਤ, ਸਿੱਖਿਆ ਅਤੇ ਆਰਥਿਕਤਾ ਨਾਲ ਸਬੰਧਿਤ ਮੁੱਦੇ ਚੋਣਾਂ ‘ਚ ਸਰਗਰਮ ਹਨ।
ਸਿਆਸੀ ਪਾਰਟੀਆਂ, ਜਿਸ ਵਿੱਚ ਰੀਜ਼ਨਲ ਪਾਰਟੀ, ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਲਿਬਰਲ ਪਾਰਟੀ ਸ਼ਾਮਲ ਹਨ, ਆਪਣੀਆਂ ਮੁਹਿੰਮਾਂ ਨੂੰ ਲੈ ਕੇ ਕਈ ਸਰਗਰਮੀ ਚੱਲ ਰਹੀਆਂ ਹਨ। ਲੀਡਰਾਂ ਨੇ ਆਪਣੇ ਵੋਟਰਾਂ, ਸਮਾਜਿਕ ਸੰਗਠਨਾਂ ਅਤੇ ਸਥਾਨਕ ਮੁੱਖ ਮਸਲਿਆਂ ‘ਤੇ ਗੱਲਬਾਤ ਕਰਨ ਲਈ ਵੱਖ-ਵੱਖ ਆਯੋਜਨਾਵਾਂ ਕੀਤੀਆਂ ਹਨ, ਤਾਂ ਜੋ ਉਹ ਸਮਾਜ ਦੇ ਹਾਲਾਤ ਅਤੇ ਜਰੂਰਤਾਂ ਨੂੰ ਸਮਝ ਸਕਣ।
ਮੰਗਲਵਾਰ ਨੂੰ ਸਸਕੈਟੂਨ ਵਿੱਚ ਸਸਕੈਚਵਨ ਪਾਰਟੀ ਲੀਡਰ ਸਕੌਟ ਮੋ ਵੱਲੋਂ ਸਮਰਥਕਾਂ ਦੀ ਭੀੜ ਨਾਲ ਅਧਿਕਾਰਤ ਤੌਰ ‘ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੌ ਵੱਲੋਂ ਆਰਥਿਕਤਾ ‘ਤੇ ਕੇਂਦ੍ਰਿਤ ਆਪਣੇ ਭਾਸ਼ਣ ਵਿੱਚ ਇਕ ਵਾਰ ਹੋਰ ਬਹੁਮਤ ਵਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਗਈ।
ਐਨ.ਡੀ.ਪੀ. ਨੇ ਵੀ ਆਪਣੀ ਚੋਣ ਮੁਹਿੰਮ ਵਿੱਚ ਸ਼ੁਰੂਆਤ ਕੀਤੀ ਹੈ, ਜਿਸਦਾ ਮਕਸਦ ਬਜ਼ੁਰਗਾਂ, ਨੌਜਵਾਨਾਂ ਅਤੇ ਕਮਜ਼ੋਰ ਸਮਾਜ ਦੇ ਗਰੁੱਪਾਂ ਦੀਆਂ ਜਰੂਰਤਾਂ ਤੇ ਧਿਆਨ ਦੇਣਾ ਹੈ। ਐਨਡੀਪੀ ਲੀਡਰ ਕਾਰਲਾ ਬੈਕ ਨੇ ਨੇ ਕਿਹਾ ਕਿ ਉਹ ਬਿਜਲੀ, ਸਿਹਤ ਅਤੇ ਸਿੱਖਿਆ ਵਿੱਚ ਵਾਧੇ ਦੀ ਗੱਲ ਕਰ ਰਹੇ ਹਨ, ਤਾਂ ਜੋ ਸਸਕੈਚਵਨ ਦੇ ਲੋਕਾਂ ਲਈ ਇੱਕ ਵਧੀਆ ਜੀਵਨ ਯੁਗ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਸਸਕੈਚਵਨ ਸਿੱਖਿਆ ਅਤੇ ਸਿਹਤ ਦੇਖਭਾਲ ਵਿੱਚ ਆਖਰੀ ਸਥਾਨ ‘ਤੇ ਹੈ, ਅਤੇ ਜਦੋਂ ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਦੂਜੇ ਨੰਬਰ’ ਤੇ ਹੈ।