Saturday, November 23, 2024
8.4 C
Vancouver

ਰਿਸ਼ਤੇ

ਅਕਸ਼ ਮੇਰਾ ਨਾ ਧੂੰਦਲਾ ਹੋਵੇ
ਓਹ ਦੂਰੋਂ ਝਾਤੀ ਮਾਰ ਰਹੇ ਨੇ

ਵੇਖ਼ ਕਿਤੇ ਨਜ਼ਰਾਂ ਨਾ ਬਦਲਣ
ਓਹ ਕਰ ਕੋਈ ਜੁਗਾੜ ਰਹੇ ਨੇ

ਜਿਸਮ ਜਦੋ ਤੋ ਮੋਮ ਹੈ ਬਣਿਆ
ਓਹ ਲਫਜ਼ਾ ਦੇ ਚੋਭੇਂ ਮਾਰ ਰਹੇ ਨੇ

ਅਸੀ ਡੰਗੇ ਮਾਰੂ ਜ਼ਹਿਰਾਂ ਦੇ
ਓਹ ਹਜ਼ੇ ਵੀ ਵਿੱਸ ਖਿਲਾਰ ਰਹੇ ਨੇ

ਜੋ ਫਰਜ਼ ਸੀ ਪਾਲੇ ਰਿਸ਼ਤਿਆਂ ਦੇ ਸੰਗ
ਓਹ ਸੱਭੇ ਸੱਧਰਾਂ ਮਾਰ ਰਹੇ ਨੇ

ਰਿਹਾ ਆਪਣਾ ਆਪ ਗੁਆ ਕੇ ਜਿਉਂਦਾ
ਓਹ ਰਿਸ਼ਤੇ ਬਣ ਹਥਿਆਰ ਗਏ ਨੇ

ਝੂਠੀ ਆਸ ਦੇ ਮਹਿਲ ਨਾ ਉੱਸਰੇ
ਓਹ ਕਰ ਐਸਾ ਇਕਰਾਰ ਗਏ ਨੇ

ਨਿਭਾਉਂਦੇ ਰਹੇ ਲਫ਼ਜ਼ਾਂ ਸੰਗ ਸੌਗਾਤਾਂ
ਓਹ ਬਣ ਗਰਜ਼ਾ ਦੇ ਭਾਰ ਗਏ ਨੇ

ਜੋੜ ਸਾਗਰਾ ਸੰਗ ਪਾਣੀ ਦੀਆ ਲਹਿਰਾਂ
ਓਹ ਤਰਦੇ ਵੀ ਗੋਤੇ ਮਾਰ ਗਏ ਨੇ!
ਲਿਖਤ : ਮੋਨਿਕਾ ਸ਼ਾਇਰਾ
ਜਲਾਲਾਬਾਦ (ਪੱਛਮੀ)