Thursday, November 21, 2024
6.6 C
Vancouver

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੋਗਾ ਦੀ ਜ਼ਿਲਾ ਪੱਧਰੀ ਟੀਮ ਦਾ ਗਠਨ

ਗੋਪੀ ਰਾਊਕੇ ਪ੍ਰਧਾਨ, ਸੁਰਿੰਦਰ ਮਾਨ ਚੇਅਰਮੈਨ ਅਤੇ ਜਗਸੀਰ ਸ਼ਰਮਾ ਸਰਪ੍ਰਸਤ ਬਣੇ
ਮੋਗਾ (ਵੀਰਪਾਲ ਭਗਤਾ): ਦੇਸ਼ ਭਰ ਵਿਚ ਪੱਤਰਕਾਰਤਾ ਖ਼ੇਤਰ ਨਾਲ ਜੁੜੇ ਕਰਮੀਆਂ ਨੂੰ ਪੇਸ਼ ਆ ਰਹੀਆਂ ਗੰਭੀਰ ਚਣੌਤੀਆਂ ਦੇ ਹੱਲ ਲਈ ਪਿਛਲੇ ਲੰਮੇਂ ਸਮੇਂ ਤੋਂ ਸਰਗਰਮੀ ਨਾਲ ਕੰਮ ਕਰਦੀ ਆਂ ਰਹੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੋਗਾ ਦੀ ਜ਼ਿਲਾ ਪੱਧਰੀ ਟੀਮ ਦਾ ਗਠਨ ਕੀਤਾ ਗਿਆ। ਮੋਗਾ ਵਿਖੇ ਜ਼ਿਲੇ ਭਰ ਤੋਂ ਵੱਖ ਵੱਖ ਮੀਡੀਆਂ ਅਦਾਰਿਆਂ ਲਈ ਕੰਮ ਕਰਦੇ ਵੱਡੀ ਗਿਣਤੀ ਵਿਚ ਪੱਤਰਕਾਰਾ ਨੇ ਭਾਗ ਲਿਆ। ਇਸ ਮੌਕੇ ਬਲਵਿੰਦਰ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਬਲਵੀਰ ਸਿੰਘ ਜੰਡੂ ਪ੍ਰਧਾਨ ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੋਣ ਅਬਜ਼ਰਵਰ ਵੀਰਪਾਲ ਭਗਤਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਅਜੋਕੇ ਦੌਰ ਦੇ ਡਿਜੀਟਲ ਜਮਾਨੇ ਵਿਚ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਉਦੇ ਹੋਏ ਦੱਸਿਆ ਕਿ ਹੁਣ ਏਕੇ ਦੀ ਲੋੜ ਹੋਰ ਵੀ ਵੱਧ ਗਈ ਹੈ। ਉਨ੍ਹਾਂ ਪਿਛਲੇ ਸਮੇਂ ਦੌਰਾਨ ਯੂਨੀਅਨ ਵਲੋਂ ਹੱਲ ਕੀਤੇ ਮਸਲਿਆਂ ਸਬੰਧੀ ਵੀ ਦੱਸਿਆ। ਸ੍ਰੀ ਬਲਵਿੰਦਰ ਜੰਮੂ ਨੇ ਕਿਹਾ ਕਿ ਪੱਤਰਕਾਰਾਂ ਲਈ ਬੱਸ ਅਤੇ ਰੇਲਵੇ ਪਾਸ ਸਮੇਤ ਕੌਮੀ ਸਾਹ ਮਾਰਗਾਂ ਤੇ ਮੁਫ਼ਤ ਟੋਲ ਪਲਾਜ਼ਾ ਤੇ ਪੱਤਰਕਾਰਾਂ ਨੂੰ ਪੈਨਸ਼ਨ ਸਕੀਮ ਦਿਵਾਉਣ ਲਈ ਯੂਨੀਅਨ ਵਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਦੱਸਦਿਆਂ ਕਿਹਾ ਕਿ ਯੂਨੀਅਨ ਸਾਰੇ ਮਸਲੇ ਹੱਲ ਕਰਵਾ ਕੇ ਦਮ ਲਵੇਗੀ। ਇਸ ਮੌਕੇ ਪੱਤਰਕਾਰਾਂ ਦੇ ਸਲਾਹ ਮਸ਼ਵਰੇ ਨਾਲ ਐਸੋਸੀਏਸ਼ਨ ਵਲੋਂ ਜਗਸੀਰ ਸ਼ਰਮਾ ਨੂੰ ਸਰਪ੍ਰਸਤ, ਸੁਰਿੰਦਰ ਸਿੰਘ ਮਾਨ ਚੇਅਰਮੈਨ, ਗੋਪੀ ਰਾਊਕੇ ਜ਼ਿਲਾ ਪ੍ਰਧਾਨ, ਸੁਖਦੇਵ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮੱਲੇਆਣਾ ਜਨਰਲ ਸਕੱਤਰ, ਰਣਜੀਤ ਬਾਵਾ ਮੀਤ ਪ੍ਰਧਾਨ, ਗੁਰਪ੍ਰੀਤ ਦੌਧਰ ਮੀਤ ਪ੍ਰਧਾਨ, ਅਮਜ਼ਦ ਖਾਨ ਮੀਤ ਪ੍ਰਧਾਨ, ਮਨੋਜ ਭੱਲਾ ਕੈਸ਼ੀਅਰ, ਇਕਬਾਲ ਸਿੰਘ ਖਹਿਰਾ ਸਕੱਤਰ, ਬਿੱਟੂ ਗਰੋਵਰ ਸਕੱਤਰ, ਤਰਸੇਮ ਸਖਚਦੇਵਾ ਸਕੱਤਰ, ਕ੍ਰਿਸਨ ਸਿੰਗਲਾ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ। ਸੈਕਟਰੀ ਮਨਪ੍ਰੀਤ ਸਿੰਘ ਮੱਲੇਆਣਾ ਨੇ ਦੱਸਿਆ ਕਿ ਪਲਵਿੰਦਰ ਟਿਵਾਣਾ, ਸੰਦੀਪ ਸ਼ਰਮਾ, ਕਸ਼ਿਸ਼ ਸਿੰਗਲਾ,ਰਾਜਵਿੰਦਰ ਰੌਂਤਾ ਦਿਲਬਾਗ ਦਾਨਿਸ਼ ਜਗਵੀਰ ਅਜ਼ਾਦ, ਵਕੀਲ ਮਹਿਰੋ, ਲਵਲੀ ਮਾਛੀਕੇ, ਜਸਵਿੰਦਰ ਸਿੰਘ, ਮਿੰਟੂ ਖੁਰਮੀ, ਕੁਲਦੀਪ ਸਿੰਘ, ਮਨਦੀਪ ਝਾਂਜੀ, ਨਿਰਮਲਜੀਤ ਸਿੰਘ ਬੱਧਨੀ ਕਲਾਂ, ਗੁਰਜੰਟ ਸਿੰਘ ਕਲਸੀ, ਰਜਿੰਦਰ ਸਿੰਘ ਕੋਟਲਾ, ਪਵਨ ਗਰਗ, ਗੁਰਮੀਤ ਸਿੰਘ ਮਾਣੂੰਕੇ, ਨਵਦੀਪ ਸਿੰਘ, ਵਕੀਲ ਮਹਿਰੋਂ, ਬਲਵੰਤ ਸਿੰਘ, ਗੁਰਦੇਵ ਸਿੰਘ, ਬਖਸ਼ੀ ਕੋਟ ਈਸੇ ਖਾਂ, ਪ੍ਰਕਾਸ਼ ਗਰਗ, ਨਿਰਭੈ ਸਿੰਘ ਦਾਰਾ ਭਾਗੀਕੇ, ਜਗਜੀਤ ਸਿੰਘ ਖਾਈ, ਲਵਲੀ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਰ ਸਨ। ਸ੍ਰੀ ਮੱਲੇਆਣਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਯੂਨੀਅਨ ਦਾ ਹੋਰ ਵਿਸਥਾਰઠਕੀਤਾઠਜਾਵੇਗਾ।