ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਬਿਨਾਂ ਬੀਮੇ ਤੋਂ ਘਰ ਮੌਰਗੇਜ ਲੈਣ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਜਦੋਂ ਮੌਰਗੇਜ ਰੀਨਿਊਅਲ ਲਈ ਬਦਲਾਅ ਕੀਤੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਇਹ ਨਵੇਂ ਨਿਯਮ 21 ਨਵੰਬਰ ਤੋਂ ਲਾਗੂ ਹੋਣਗੇ, ਜਿਸ ਤੋਂ ਬਾਅਦ ਬਿਨਾਂ ਸਟ੍ਰੈਸ ਟੈਸਟ ਦੇ ਹੀ ਮੌਰਗੇਜ ਰੀਨਿਊਅਲ ਹੋ ਸਕੇਗਾ। ਇਹ ਬਦਲਾਅ ਘੱਟ ਵਿਆਜ ਦਰਾਂ ਜਾਂ ਬਿਹਤਰ ਮੌਰਗੇਜ ਸੇਵਾਵਾਂ ਦੀ ਭਾਲ ਕਰ ਰਹੇ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ, ਜੋ ਪਹਿਲਾਂ ਮੌਰਗੇਜ ਲੈਣ ਲਈ ਘਰ ਦੇ ਜੀਆਂ ਦੀ ਕਮਾਈ ਵਿਆਜ਼ ਦਰਾਂ ਦੇ ਅਨੁਸਾਰ ਦੁਬਾਰਾ ਦਿਖਾਉਣ ਲਈ ਮਜਬੂਰ ਸਨ ਕਿ ਨਹੀਂ ਤਾਂ ਉਹ ਆਪਣਾ ਪਹਿਲਾ ਬੈਂਕ ਹੀ ਵਰਤਣ ਅਤੇ ਪਹਿਲਾਂ ਬੈਂਕਾਂ ਵਲੋਂ ਇਸ ਨੀਤੀ ਰਾਹੀਂ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ। ਸਟ੍ਰੈਸ ਟੈਸਟ, ਜਿਸ ਦੇ ਥੱਲੇ ਬਿਨਾਂ ਬੀਮੇ ਵਾਲੇ ਮੌਰਗੇਜ ਲੈਣ ਵਾਲੇ ਘਰ ਮਾਲਕਾਂ ਨੂੰ ਆਪਣੇ ਕਰਜ਼ੇ ਦੀ ਦੁਬਾਰਾ ਗਿਣਤੀ ਕਰਨ ਦੀ ਲੋੜ ਹੁੰਦੀ ਸੀ, ਹੁਣ ਰੀਨਿਊਅਲ ਸਮੇਂ ਹਟਾ ਦਿੱਤਾ ਗਿਆ ਹੈ। 2023 ਵਿੱਚ, ਇਹ ਸਹੂਲਤ ਪਹਿਲਾਂ ਹੀ ਬੀਮੇ ਵਾਲੇ ਮੌਰਗੇਜ ਲੈਣ ਵਾਲਿਆਂ ਨੂੰ ਮਿਲ ਗਈ ਸੀ, ਜਿਸ ਕਰਕੇ ਬਿਨਾਂ ਬੀਮੇ ਵਾਲੇ ਮੌਰਗੇਜ ਲੈਣ ਵਾਲੇ ਘਰ ਮਾਲਕਾਂ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਅਤੇ ਹੁਣ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਗਿਆ ਹੈ।
ਇਹ ਨਵੇਂ ਨਿਯਮ, ਜੋ ਆਫਿਸ ਆਫ ਸੂਪਰਿੰਟੈਂਡੈਂਟ ਆਫ ਫਾਇਨੈਂਸ਼ੀਅਲ ਇੰਸਟੀਚੂਸ਼ਨਜ਼ (ੌਸ਼ਢੀ) ਵੱਲੋਂ ਜਾਰੀ ਕੀਤੇ ਗਏ ਹਨ, ਕਰਜ਼ੇ ਦੀ ਮੌਜੂਦਾ ਰਕਮ ‘ਤੇ ਹੀ ਲਾਗੂ ਹੋਣਗੇ। ਇਹਨਾਂ ਨਿਯਮਾਂ ਦਾ ਮਤਲਬ ਇਹ ਹੈ ਕਿ ਮੌਜੂਦਾ ਘਰ ਮਾਲਕ ਜੋ ਕਿ ਆਪਣਾ ਮੌਰਗੇਜ ਨਵਾਉਣਾ ਚਾਹੁੰਦੇ ਹਨ, ਉਹ ਇਸ ਮੌਕੇ ਦਾ ਲਾਭ ਲੈ ਸਕਣਗੇ। ਮੌਰਗੇਜ ਮੁਹਿੰਮਾਂ ਵਿਚ ਸ਼ਾਮਿਲ ਵਿੱਤੀ ਵਿਦਵਾਨ ਰੌਨ ਬਟਲਰ ਨੇ ਇਸ ਬਦਲਾਅ ਦੀ ਸਿਰਾਹਣਾ ਕਰਦਿਆਂ ਕਿਹਾ ਕਿ ਇਸ ਨਾਲ ਮੌਰਗੇਜ ਲੈਣ ਵਾਲਿਆਂ ਨਾਲ ਇਨਸਾਫ਼ ਹੋਇਆ ਹੈ। ਬਟਲਰ ਦੇ ਮਤਾਬਕ, “ਮੌਰਗੇਜ ਨਵਿਆਉਣ ਵੇਲੇ ਸਟ੍ਰੈਸ ਟੈਸਟ ਦੀ ਕੋਈ ਲੋੜ ਨਹੀਂ ਹੈ ਅਤੇ ਇਹ ਫਾਲਤੂ ਬੋਝ ਸਿਰਫ ਘਰ ਮਾਲਕਾਂ ਲਈ ਇਕ ਵੱਡੀ ਰੁਕਾਵਟ ਬਣਿਆ ਹੋਇਆ ਸੀ।”
ਅਨਇੰਸ਼ੋਰਡ ਮੌਰਗੇਜ, ਜਿਸ ਵਿੱਚ ਵਿਆਜ ਦਰ ਜਾਂ ਕੌਂਟਰੈਕਟ ਰੇਟ ਦੇ ਨਾਲ 2% ਵਿਆਜ ਦਰ ਯਾ 5.25% ਜੋ ਵੀ ਵੱਧ ਹੋਵੇ, ਦੇ ਤਹਿਤ ਹੁੰਦਾ ਹੈ, ਹੁਣ ਇਸ ਨਵੇਂ ਨਿਯਮ ਦੀ ਤਹਿਤ ਹੋਵੇਗਾ। ਮਾਰਚ 2023 ਵਿੱਚ, ਕੈਨੇਡਾ ਦੇ ਕੰਪੀਟਿਸ਼ਨ ਬਿਊਰੋ ਨੇ ਵੀ ਇਹ ਸਿਫਾਰਸ਼ ਕੀਤੀ ਸੀ ਕਿ ਬਿਨਾਂ ਬੀਮੇ ਵਾਲੇ ਮੌਰਗੇਜ ਰੀਨਿਊਅਲ ਦੇ ਸਮੇਂ ਸਟ੍ਰੈਸ ਟੈਸਟ ਤੋਂ ਛੋਟ ਦਿੱਤੀ ਜਾਏ। ਇਸ ਨਵੇਂ ਫ਼ੈਸਲੇ ਨਾਲ, ਵਿੱਤੀ ਸੰਸਥਾਵਾਂ ਅਤੇ ਮੌਰਗੇਜ ਲੈਣ ਵਾਲਿਆਂ ਦੇ ਵੱਡੇ ਹਿੱਸੇ ਲਈ ਆਸਾਨੀ ਹੋਵੇਗੀ। ਇਹ ਬਦਲਾਅ ਕੈਨੇਡੀਅਨ ਵਿੱਤੀ ਪ੍ਰਣਾਲੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਹਨ ਅਤੇ ਇਸ ਨਾਲ ਮੌਰਗੇਜ ਲੈਣ ਵਾਲੇ ਲੋਕ ਆਪਣੇ ਪਹਿਲੇ ਬੈਂਕ ਦੇ ਇਲਾਵਾ ਹੋਰ ਵਿੱਤੀ ਸੰਸਥਾਵਾਂ ਦਾ ਵਿਕਲਪ ਵੀ ਚੁਣ ਸਕਦੇ ਹਨ। ਨਵੇਂ ਨਿਯਮਾਂ ਦਾ ਐਲਾਨ ਹੋਣ ਨਾਲ, ਮੌਰਗੇਜ ਲੈਣ ਵਾਲੇ ਲੋਕਾਂ ਲਈ ਘੱਟ ਵਿਆਜ ਦਰਾਂ ਤੇ ਸੇਵਾਵਾਂ ਲੱਭਣ ਦਾ ਰਾਹ ਖੁੱਲ੍ਹਿਆ ਹੈ। ੌਸ਼ਢੀ ਦੇ ਮੈਨੇਜਰ ਕੁਇਨ ਵਾਟਸਨ ਨੇ ਦੱਸਿਆ ਕਿ ਇਹ ਨਵੇਂ ਨਿਯਮ ਘਰ ਮਾਲਕਾਂ ਦੀ ਮੌਜੂਦਾ ਮੌਰਗੇਜ ਰਕਮ ਤੇ ਹੀ ਲਾਗੂ ਹੋਣਗੇ।