ਸਭ ਨੇ ਸਮਝਾਇਆ
ਸਬਰ ਕਰ ਸਬਰ ਕਰ
ਸਬਰ ਦਾ ਫ਼ਲ ਮਿੱਠਾ ਹੁੰਦਾ
ਸਬਰ ਕਰਦਿਆਂ ਕਰਦਿਆਂ
ਜਵਾਨੀ ਬੀਤ ਗਈ
ਫ਼ਲ ਵਿਚ ਬੁਢਾਪਾ ਮਿਲਿਆ
ਸਬਰ ਕਰਦਿਆਂ ਕਰਦਿਆਂ
ਖਾਰੇ ਹੰਝੂ ਵੀ ਮੁੱਕ ਗਏ
ਫ਼ਲ ਵਿਚ ਅੰਧਰਾਤਾ ਮਿਲਿਆ
ਸਬਰ ਕਰਦਿਆਂ ਕਰਦਿਆਂ
ਤਾਕਤ ਜਵਾਬ ਦੇ ਗਈ
ਫ਼ਲ ਵਿਚ ਪੀੜਾਂ ਹੀ ਮਿਲੀਆਂ
ਸਬਰ ਕਰਦਿਆਂ ਕਰਦਿਆਂ
ਅਰਮਾਨ ਮੁੱਕ ਗਏ
ਫ਼ਲ ਵਿਚ ਸੱਧਰਾਂ ਦਾ ਖ਼ੂਨ ਮਿਲਿਆ
ਸਬਰ ਕਰਦਿਆਂ ਕਰਦਿਆਂ
ਉਮੀਦ ਨੂੰ ਜਿੰਦਾ ਰੱਖਿਆ
ਫ਼ਲ ਵਿਚ ਆਸ ਹੀ ਮੁੱਕ ਗਈ
ਲਿਖਤ : ਵੀਨਾ ਬਟਾਲਵੀ