ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ ।
ਚੰਦ ਸੂਰਜ ਮੈਨੂੰ ਪਿਆਰਦੇ,
ਸਦਾ ਹੀ ਕਰਨ ਸਤਿਕਾਰ।
ਸਦੀਆਂ ਨੇ ਸਭ ਜਾਣਦੀਆਂ,
ਕਿੰਨਾ ਉੱਚਾ ਮੇਰਾ ਕਿਰਦਾਰ।
ਮੈਨੂੰ ਸਾਂਭਿਆ ਸੰਤ ਫ਼ਕੀਰਾਂ ਨੇ,
ਗੁਰੂਆਂ ਦਾ ਕੀਤਾ ਮੈਂ ਦੀਦਾਰ।
ਚਾਰੇ ਰੁੱਤਾਂ ਨੇ ਸਿਰ ਝੁਕਾਉਂਦੀਆਂ,
ਆਖਣ ਤੂੰ ਏ ਸਾਡੀ ਪਾਲਣਹਾਰ।
ਵੇਲਾਂ, ਫੁੱਲ, ਬੂਟੇ ਨੇ ਹਨ ਵੰਡਦੇ,
ਮੇਰੇ ਹਰ ਪਾਸੇ ਆ ਗੁਲਜ਼ਾਰ।
ਰਾਤਾਂ ਦੇ ਤਾਰੇ ਵੀ ਨੇ ਮੈਨੂੰ ਦੱਸਦੇ,
ਗੂੰਜੇ ਮੇਰੀ ਅੰਬਰਾਂ ਤੇ ਘੁੰਮਕਾਰ।
ਪ੍ਰਦੇਸਾਂ ਵਿੱਚ ਮੈਨੂੰ ਸਾਭੀਂ ਬੈਠੇ ਨੇ,
ਆਪਣੀ ਬੁੱਕਲ਼ ਵਿੱਚ ਸਰਦਾਰ।
ਚਾਨਣੀਆਂ ਰਾਤਾਂ ਨੇ ਕਹਿੰਦੀਆਂ,
ਬੈਠੇ ਦੁਨੀਆਂ ‘ਚ ਤੇਰੇ ਪਹਿਰੇਦਾਰ।
ਮੈਂ ਮਾਂ ਬੋਲੀ ਮੇਰੇ ਦੇਸ਼ ਦੀ,
ਮੇਰੀ ਅੰਬਰਾਂ ਤੇ ਟੁਣਕਾਰ।
ਲਿਖਤ : ਜਸਵੰਤ ਕੌਰ ਬੈਂਸ