ਮਿੱਠਾ ਬੋਲ ਬੋਲ ਕੇ ਜੋ ਮਤਲਬ ਕੱਢਦੇ,
ਆਪਣੇ ਪਰਾਇਆਂ ਨੂੰ ਵੀ ਠੱਗਣੋ ਨਾ ਛੱਡਦੇ,
ਵੇਖ ਕੇ ਤਰੱਕੀ ਜਿਹੜੇ ਅੰਦਰੋਂ ਨੇ ਸੜਦੇ,
ਗੰਦੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ,
ਖੋਲਦੇ ਨੀ ਚੁੱਪ ਚੰਗੇ ਪਾਸਾ ਵੱਟ ਲੈਦੇ ਨੇ,
ਅੜਬ ਸੁਭਾਅ ਦੇ ਅੱਗੋ ਡਾਂਗ ਚੁੱਕ ਲੈਂਦੇ ਨੇ,
ਹੇਰਾ ਫੇਰੀ ਵਾਲੇ ਬਹੁਤਾ ਚਿਰ ਨਹੀਓ ਤਰਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ,
ਹਰ ਗੱਲ ਉੱਤੇ ਜਿਹੜੇ ਜੀ ਜੀ ਨੇ ਬੋਲਦੇ,
ਵਿਹਲੇ ਬੰਦੇ ਜਿਹੜੇ ਸਾਰੇ ਕੁਫ਼ਰ ਨੇ ਤੋਲ ਦੇ,
ਨਿੱਕੀ ਨਿੱਕੀ ਗੱਲੋ ਹੱਥ ਪੈਰਾਂ ਤੇ ਨੇ ਧਰਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ,
ਜ਼ਿਆਦਾ ਤਰ ਬੰਦੇ ਲੜੀ ਗੱਲਾਂ ਦੀ ਹੀ ਜੋੜਦੇ,
ਕੋਰਾ ਜਿਹੜੇ ਬੋਲਦੇ ਉਹ ਦਿਲ ਨਹੀਓ ਤੋੜਦੇ,
ਹਰ ਥਾਂ ਤੇ ਹੱਕ ਜਿਹੜੇ ਆਪਣਾ ਹੀ ਧਰਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ,
ਦੇ ਕੇ ਫੂਕ ਜਿਹੜੇ ਯਾਰ ਖਬਰਾਂ ਨੇ ਛਾਪ ਦੇ,
ਸੱਚ ਦੱਸਾਂ ਸਕੇ ਨਹੀਓ ਹੁੰਦੇ ਮਾਂ ਬਾਪ ਦੇ,
ਚਿੰਦੀ ਚੋਰ ਵਾਲੀਆ ਕਿਤਾਬਾ ਲੱਗੇ ਪੜਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ,
ਮੈਨੂੰ ਇੱਕ ਗੱਲ ਬੇਦੀ ਯਾਰ ਸਮਝਾਈ ਆ,
ਉਹੀ ਵਾਰਲਾਪਤਾ ਮੈਂ ਸਭ ਨੂੰ ਸੁਣਾਈ ਆ
ਅਣਖੀ ਜੇ ਬੰਦੇ ਲੱਲੀ ਛੱਲੀ ਤੋਂ ਨਹੀਂ ਡਰਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ
ਪੈਰ ਪੈਰ ਉੱਤੇ ਜਿਹੜੇ ਰੰਗ ਨੂੰ ਵਟਾਉਂਦੇ ਨੇ,
ਲੱਤ ਚੁੱਕ ਮੂਤੇ ਉਸੇ ਨਸਲ ਚੋਂ ਆਉਦੇ ਨੇ,
ਕਾਲੇ ਰੰਡਿਆਲੇ ਉਹ ਗਦਾਰਾਂ ਚੋਂ ਨੇ ਖੜਦੇ,
ਮਾੜੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ
ਲਿਖਤ : ਕਾਲਾ ਧਾਲੀਵਾਲ
ਸੰਪਰਕ : 9855268478