Friday, April 4, 2025
10.8 C
Vancouver

ਨੈਸ਼ਨਲ ਐਵਾਰਡੀ ਸਵ: ਸ੍ਰੀ ਹਜ਼ਾਰੀ ਲਾਲ ਬਾਂਸਲ ਦੇ 90ਵੇਂ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਰਾਮਪੁਰਾ (ਸੁਖਮੰਦਰ ਸਿੰਘ ਬਰਾੜ) ਸਹਾਰਾ ਜਨ ਸੇਵਾ ਕਲੱਬ ਸੰਧੂ ਖੁਰਦ ਵੱਲੋ ਹਰ ਸਾਲ ਦੀ ਤਰਾਂ ਖੂਨਦਾਨ ਲਹਿਰ ਦੇ ਬਾਨੀ, ਨੈਸ਼ਨਲ ਐਵਾਰਡੀ ਸਵ: ਸ੍ਰੀ ਹਜ਼ਾਰੀ ਲਾਲ ਬਾਂਸਲ ਦੇ 90ਵੇਂ ਜਨਮ ਦਿਨ ਨੂੰ ਸਮਰਪਿਤ ਬਲੱਡ ਡੋਨਰਜ ਕੌਂਸਲ਼ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਥਾਣਾ ਟੱਲੇਵਾਲ ਦੇ ਮੁੱਖ ਅਫਸਰ ਨਿਰਮਲਜੀਤ ਸਿੰਘ ਵੱਲੋਂ ਕੀਤਾ ਗਿਆ ਜਦੋਂ ਕਿ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਭਦੌੜ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬਿਰਾਜਮਾਨ ਸਨ।
ਸ੍ਰੀ ਹਜ਼ਾਰੀ ਬਾਂਸਲ ਦੇ ਸਪੁੱਤਰ ਸੁਨੀਲ ਬਾਂਸਲ ਨੇ ਕੇਕ ਕੱਟ ਕੇ ਜਨਮ ਦਿਨ ਦੀ ਵਧਾਈ ਦਿੱਤੀ। ਮੁੱਖ ਮਹਿਮਾਨ ਅਭੇ ਕੁਮਾਰ ਗਰਗ ਭਦੌੜ ਨੇ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਤੇ ਖੂਨਦਾਨੀਆਂ ਨੂੰ ਮਨੱਖਤਾ ਦੀ ਸੇਵਾ ਸਮਰਪਿਤ ਇਸ ਕਾਰਜ ਲਈ ਵਧਾਈ ਵੀ ਦਿੱਤੀ। ਸਹਿਕਾਰਤਾ ਮਹਿਮਾਨ ਪਵਨ ਮਹਿਤਾ ਸਟੇਟ ਅਵਾਰਡੀ ਜੋ ਹੁਣ ਤੱਕ 132 ਵਾਰ ਖੁਨਦਾਨ ਕਰ ਚੁੱਕੇ ਹਨ, ਨੇ ਵੀ ਲੋਕਾਂ ਨੂੰ ਖੂਨਦਾਨ ਕਰਨ ਨਾਲ ਸਰੀਰਕ ਤੰਦਰੁਸਤੀ ਬਾਰੇ ਦੱਸਿਆ। ਇਸ ਕੈਂਪ ਵਿਚ ਗੋਇਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ ਵਿਚ 28 ਬਲੱਡ ਯੁਨਿਟ ਇਕੱਤਰ ਕੀਤੇ ਗਏ।
ਸਹਾਰਾ ਜਨ ਸੇਵਾ ਕਲੱਬ ਵੱਲੋਂ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੀਡੀਸੀ ਪ੍ਰਧਾਨ ਧਰਮ ਸਿੰਘ ਭੁੱਲਰ ਨੇ ਇਸ ਸੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ। ਗੋਰਾ ਸੰਧੂ ਖੁਰਦ ਵਲੋਂ ਆਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਕੈਂਪ ਵਿਚ ਜਸਵਿੰਦਰ ਸਿੰਘ, ਭਗਵਾਨ ਸਿੰਘ, ਹਰਦੀਪ ਸਿੰਘ, ਮਨਮਿੰਦਰ ਸਿੰਘ ਪ੍ਰਧਾਨ, ਗਗਨਦੀਪ ਸੂਚ, ਡਾ. ਮਲਕੀਤ ਸਿੰਘ, ਮਨਦੀਪ ਮਣਕੂ, ਜੱਗਾ ਖਾਨ, ਲਾਭ ਸਿੰਘ, ਮੱਖਣ ਸਿੰਘ ਬੁੱਟਰ, ਜਗਰੂਪ ਭੁਲੱਰ, ਹਰਦੀਪ ਰਾਈਆ, ਲਛਮਣ ਦਾਸ, ਪ੍ਰੀਤਮ ਆਰਟਿਸਟ ਤੇ ਸਯਾਦઠਅਲੀઠਹਾਜ਼ਰઠਸਨ।