ਸਰੀ, (ਏਕਜੋਤ ਸਿੰਘ): ਕੈਨੇਡਾ ਰੈਵਨਿਊ ਏਜੰਸੀ ਨੇ ਆਪਣੀ ਅੰਦਰੂਨੀ ਸਮੀਖਿਆ ਦੇ ਅਧਾਰ ‘ਤੇ ਕਰੀਬ 300 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਜਿਨ੍ਹਾਂ ਨੇ ਯੋਗ ਨਾ ਹੋਣ ਦੇ ਬਾਵਜੂਦ ਕੋਵਿਡ-19 ਸਹਾਇਤਾ ਪ੍ਰੋਗਰਾਮ ਅਰਜ਼ੀਆਂ ‘ਤੇ ਅਣਉਚਿਤ ਕਲੇਮ ਕੀਤੇ ਸਨ। ਇਹ ਫੈਸਲਾ ਏਜੰਸੀ ਨੇ ਪਿਛਲੇ ਸਾਲ ਸ਼ੁਰੂ ਕੀਤੀ ਸਮੀਖਿਆ ਦੇ ਨਤੀਜੇ ਵਜੋਂ ਲਿਆ ਹੈ, ਜਿਸ ‘ਚ 600 ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਸੀ। ਕੈਨੇਡਾ ਰੈਵਨਿਊ ਏਜੰਸੀ ਨੇ ਸਪੱਸ਼ਟ ਕੀਤਾ ਕਿ ਇਹ ਗੱਲ ਬਹੁਤ ਗੰਭੀਰ ਹੈ ਅਤੇ ਉਹ ਆਪਣੇ ਮੁਲਾਜ਼ਮਾਂ ਤੋਂ ਉੱਚੇ ਨੈਤਿਕ ਮਾਪਦੰਡ ਦੀ ਉਮੀਦ ਕਰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਟੈਕਸ ਅਤੇ ਬੈਨਿਫ਼ਿਟ ਪ੍ਰਣਾਲੀਆਂ ਦੀ ਅਖੰਡਤਾ ਬਰਕਰਾਰ ਰਹੇ, ਸੰਬੰਧਤ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਗਈ ਹੈ। ਕੈਨੇਡਾ ਰੈਵਨਿਊ ਏਜੰਸੀ ਨੇ ਇਹ ਵੀ ਕਿਹਾ ਕਿ ਉਹ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਛਓ੍ਰਭ ਲਈ ਅਰਜ਼ੀ ਦਿੱਤੀ ਅਤੇ ਰਕਮ ਪ੍ਰਾਪਤ ਕੀਤੀ ਸੀ, ਉਹਨਾਂ ਨੂੰ ਇਹ ਰਕਮ ਵਾਪਸ ਕਰਨ ਲਈ ਕਿਹਾ ਜਾਵੇਗਾ। ਯੂਨੀਅਨ ਔਫ਼ ਟੈਕਸ ਇੰਪਲੋਇਜ਼ ਦੇ ਪ੍ਰਧਾਨ ਮਾਰਕ ਬਰੀਅਰ ਨੇ ਕਿਹਾ ਕਿ ਜਦੋਂ ਛਓ੍ਰਭ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਉਸ ਸਮੇਂ ਯੋਗਤਾ ਸਪੱਸ਼ਟ ਨਹੀਂ ਸੀ। ਬਹੁਤ ਸਾਰੇ ਛ੍ਰਅ ਦੇ ਮੁਲਾਜ਼ਮਾਂ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਬੈਨਿਫ਼ਿਟ ਲਈ ਯੋਗ ਹਨ ਜਾਂ ਨਹੀਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੁਝ ਮਾਮਲਿਆਂ ‘ਚ ਸੀਆਰਏ ਨੇ ਸਖ਼ਤ ਰਵੱਈਆ ਅਪਣਾਇਆ ਹੈ ਅਤੇ ਕੁਝ ਮੁਲਾਜ਼ਮਾਂ ਨੂੰ ਨਿਆਇਕ ਤੌਰ ‘ਤੇ ਸਜ਼ਾ ਦਿੱਤੀ ਜਾ ਰਹੀ ਹੈ।