Saturday, November 23, 2024
9.6 C
Vancouver

ਐ ਜ਼ਿੰਦਗੀ

 

ਐ ਜ਼ਿੰਦਗੀ !
ਤੇਰੀ ਅਨੋਖੀ ਐ ਕਹਾਣੀ
ਤੂੰ ਪਾਉਂਦੀ ਏ ਬੁਝਾਰਤਾਂ
ਔਖੀਆਂ ਇਬਾਰਤਾਂ
ਕਦੇ ਕਰੇ ਤੂੰ ਸ਼ਰਾਰਤਾਂ
ਕਦੇ ਚੁੱਪ ਹਨ ਹਰਾਰਤਾਂ
ਕਦੇ ਸਰ ਕਰਾਏ ਪਰਬਤਾਂ
ਕਦੇ ਰੱਖੇ ਵਿੱਚ ਗੁਰਬਤਾਂ
ਐ ਜ਼ਿੰਦਗੀ
ਤੇਰੀ ਅਨੋਖੀ ਐ ਕਹਾਣੀ
ਕਦੇ ਪਰੀ ਲੋਕ ਜਹੀ ਜਾਪੇ
ਕਦੇ ਮੁੱਕ ਜਾਂਦੇ ਹਾਸੇ
ਕਦੇ ਸੱਚ ਹੋਣ ਸੁਪਨੇ ਵੀ
ਕਦੇ ਝੂਠੇ ਹੁੰਦੇ ਆਪਣੇ ਵੀ
ਐ ਜ਼ਿੰਦਗੀ ਤੂੰ ਕਰ ਮਨਮਾਨੀਆ
ਤੇਰੀਆਂ ਮਿੱਠੀਆਂ ਸ਼ੈਤਾਨੀਆ
ਜੱਗ ਵਾਲੇ ਮੇਲੇ ਵਿੱਚ
ਰਹਿ ਜਾਣੀਆਂ ਪਿਆਰ ਨਿਸ਼ਾਨੀਆਂ
ਲਿਖਤ : ਮਨਦੀਪ ਕੌਰ