ਭਗਤਾ ਭਾਈਕਾ (ਵੀਰਪਾਲ ਭਗਤਾ): ਪੰਜਾਬ ਦੀ ਧਰਤੀ ਤੇ ਕਿਸੇ ਸਮੇਂ ਹਰ ਪਾਸੇ ਹਰਿਆਲੀ ਹੀ ਨਜ਼ਰ ਆਉਦੀ ਸੀ ਪ੍ਰੰਤੂ ਮੌਜੂਦਾ ਸਮੇਂ ਲਗਾਤਾਰ ਰੁੱਖਾਂ ਦਾ ਹੋ ਰਿਹਾ ਖਾਤਮਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਵੱਲ ਹਾਲੇ ਸਮੇਂ ਦੀਆਂ ਸਰਕਾਰਾਂ ਦਾ ਬਹੁਤਾ ਧਿਆਨ ਨਹੀ ਅਤੇ ਸਬੰਧਤ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਹਾਲੇ ਕੁੰਬਕਰਨੀ ਨੀਂਦ ਸੁੱਤੇ ਪਏ ਜਾਪਦੇ ਹਨ। ਜਿਸ ਕਰਕੇ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਆਪ ਮੁਹਾਰੇ ਹੀ ਦਰੱਖਤਾਂ ਨੂੰ ਕੱਟ ਰਹੇ ਹਨ। ਸੜ੍ਹਕਾ ਕਿਨਾਰੇ ਬਣਨ ਵਾਲੀ ਇਮਾਰਤਾਂ, ਪੈਲਿਸ, ਪਟਰੋਲ ਪੰਪ ਆਦਿ ਨੂੰ ਰਸਤਾ ਬਣਾਉਣ ਲਈ ਦਰੱਖਤ ਕੱਟਣ ਦੀ ਨਿਯਮਾਂ ਅਨੁਸਾਰ ਮਨਜੂਰੀ ਲੈਣੀ ਪੈਦੀ ਹੈ, ਜੋ ਕਾਫੀ ਔਖਾ ਕੰਮ ਹੈ। ਪਰ ਕੁਝ ਲੋਕ ਨਿਯਮਾਂ ਦੇ ਚੱਕਰ ਵਿਚ ਉਲਝਣ ਦੀ ਬਜਾਏ ਕੁਝ ਸਬੰਧਤ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਦਰੱਖਤਾਂ ਨੂੰ ਕੱਟ ਕੇ ਆਪਣੇ ਰਸਤੇ ਚਾਲੂ ਕਰ ਰਹੇ ਹਨ। ਸੂਬਾ ਸਰਕਾਰ ਦਾ ਵੀ ਦਰੱਖਤਾਂ ਦੀ ਹੋ ਰਹੀ ਅੰਨੇਵਾਹ ਕਟਾਈ ਵੱਲ ਕੋਈ ਧਿਆਨ ਨਹੀ, ਪ੍ਰੰਤੂ ਸਾਡੇ ਸਮਾਜ ਵਿਚ ਦਰੱਖਤਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਵੀ ਕੋਈ ਕਮੀਂ ਨਹੀ।
ਭਗਤਾ ਭਾਈਕਾ ਵਿਖੇ ਸਥਿਤ ਨਾਮਵਰ ਭਾਈਕੇ ਐਗਰੀਵਰਕਸ ਦੇ ਸੰਚਾਲਕ ਦਰਸਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਨੇ ਆਪਣੀ ਵਰਕਸਾਪ ਅਤੇ ਘਰ ਵਿਚ ਵੱਖ ਵੱਖ ਕਿਸਮ ਦੇ 624 ਪੌਦੇ ਲਗਾਏ ਹੋਏ ਹਨ, ਜਿਸਨੂੰ ਦੋਵੇਂ ਭਰਾ ਸੌਂਕ ਨਾਲ ਪਾਲ ਰਹੇ ਹਨ।
ਦਰਸਨ ਸਿੰਘ ਭਾਈਕੇ ਅਤੇ ਬਿੰਦਰ ਸਿੰਘ ਭਾਈਕੇ ਵੱਲੋਂ ਬਣਾਏ ਗਏ ਪਾਰਕ ਅਤੇ ਘਰ ਵਿਚ ਅਸੋਕਾ 47, ਗਲਮੌਰ 7, ਖੰਜੂਰ 12, ਬੋਤਲ ਪਾਮ 33, ਡੇਕ 9, ਆਵਲਾ 4, ਨਿੰਬੂ 3, ਅਨਾਰ 4, ਆੜੂ 7, ਚੀਕੂ 9, ਚਕੋਤਰਾ 2, ਅਮਰੂਦ 8, ਅੰਜੀਰ 3, ਅੰਬ 10, ਸ਼ੀਤਾਫਲ 1, ਕਿੱਕਰ 1, ਨਾਸਪਾਥੀ 3, ਆਲੂਬਖਾਰਾ 5, ਫਰਮਾਹ 2, ਪਾਮਗਰੀਨ 50, ਗਲਗਲ 1, ਫੁੱਲ ਸਾਇਜ ਗਰੀਨ ਪਾਮ 46, ਬੇਰੀ 1, ਮੌਸੰਮੀ 8, ਲੀਚੀ 1, ਟਾਹਲੀ 6, ਤੂਤ 2, ਸਹੰਜਨਾ 6, ਬਾਂਸ 1, ਬੈਂਬੂ ਬਾਂਸ 5, ਅੰਗੂਰਵੇਲ 1, ਮੌਰਪੰਖ 16, ਬੋਤਲ ਬੁਰਸ 1, ਪੈਨਸਲ ਪਾਮ 1, ਫਾਸਲਾ 1, ਸਿਲਵਰ ਪਾਮ 5, ਨਿੰਮ 4, ਜਾਮਣ 4, ਪਿੱਪਲ 1, ਮੁਕਟਨ ਪਾਮ 50, ਕਲਬਸ ਕੋਨੇ 229, ਕੰਘੀ ਪਾਪ 2, ਗੱਬੂ ਗੋਸਾ 2, ਕਰਲ 1, ਬੈਂਬੂ 3, ਵੇਲ 3, ਪਿਲਕਣ 1 ਅਤੇ ਸੇਬ ਦੇ ਪੌਦੇ 4 ਲਗਾਏ ਹੋਏ ਹਨ। ਇਸ ਤੋਂ ਇਲਾਵਾ ਪਾਰਕ ਦੀ ਸੁੰਦਰਤਾਂ ਲਈ ਗੁਲਾਬ 20, ਮੋਤੀਆ ਕਲੀ ਹੈਜ 150, ਪਹਾੜੀ ਚਮੇਲੀ ਦੀ ਹੈਜ 170 ਸਮੇਤ ਸੈਕੜੇ ਫੁੱਲਦਾਰ ਪੌਦੇ ਲਗਾਏ ਹੋਏ ਹਨ ਅਤੇ ਪਾਰਟ ਵਿਚ ਹੀ ਸ਼ੈਰ ਕਰਨ ਚੰਗੀ ਕੁਆਲਟੀ ਦਾ ਘਾਹ ਲਗਾਇਆ ਗਿਆ। ਇਸ ਪਾਰਕ ਦੀ ਸਾਂਭ ਸੰਭਾਲ ਲਈ ਇਕ ਮਾਲੀ ਵੀ ਰੱਖਿਆ ਗਿਆ ਹੈ। ਇਸ ਪਾਰਕ ਦੀ ਸੁੰਦਰਤਾਂ ਵੱਡੇ ਸ਼ਹਿਰਾਂ ਦੇ ਪਾਰਕਾ ਦਾ ਭੁਲੇਖਾ ਪਾਉਦੀ ਹੈ। ਇਸੇ ਤਰ੍ਹਾਂ ਦੋਹਾਂ ਭਰਾਵਾਂ ਨੇ ਆਪਣੀ ਨੇ ਆਪਣੀ ਵਰਕਸਾਪ ਦੇ ਗੇਟ ਅਤੇ ਅੰਦਰ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਵਰਕਸਾਪ ਵਿਚ ਕੁਝ ਪੌਦੇ ਅਜਿਹੀ ਥਾਂ ਵੀ ਲੱਗੇ ਹਨ ਜੋ ਰਸਤੇ ਅਤੇ ਕੰਮਕਾਰ ਵਿਚ ਅੜਿੱਕਾ ਹਨ ਪਰ ਇੰਨ੍ਹਾਂ ਪੌਦਿਆਂ ਪੱਟਣ ਦੀ ਬਜਾਏ ਉਨ੍ਹਾਂ ਦੀ ਵੀ ਸੰਭਾਲ ਕੀਤੀ ਜਾਂ ਰਹੀ ਹੈ।
ਜਿਕਰਯੋਗ ਹੈ ਕੁਝ ਲੋਕ 20-50 ਪੌਦੇ ਲਗਾਕੇ ਅਖਬਾਰਾਂ ਦੀ ਸੁਰਖੀਆਂ ਬਣ ਜਾਦੇ ਹਨ ਅਤੇ ਬਾਅਦ ਵਿਚ ਲਗਾਏ ਗਏ ਪੌਦਿਆਂ ਦੀ ਕੋਈ ਸਾਰ ਨਹੀ ਲੈਦਾ। ਜਿਸ ਕਰਕੇ ਕੁਝ ਦਿਨਾਂ ਵਿਚ ਲਗਾਏ ਗਏ ਪੌਦਿਆ ਦਾ ਕਿਧਰੇ ਕੋਈ ਨਾਮੋਂ ਨਿਸ਼ਾਨ ਨਹੀ ਰਹਿੰਦਾ ਪਰ ਉਕਤ ਭਰਾਵਾਂ ਵੱਲੋਂ ਲਗਾਏ ਗਏ ਪੌਦੇ ਵੱਡੇ ਦਰੱਖਤ ਬਣ ਚੁੱਕੇ ਹਨ। ਇਸ ਪਾਰਕ ਵਿਚ ਲੱਗੀਆਂ ਖੰਜੂਰਾ ਤੇ ਬਿਜੜਿਆਂ ਵੱਲੋਂ ਬਣਾਏ ਗਏ 100 ਦੇ ਕਰੀਬ ਆਲ੍ਹਣੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪਾਰਕ ਵਿਚ ਸਵੇਰ ਵੇਲੇ ਪੰਛੀਆਂ ਦੀਆਂ ਅਵਾਜਾਂ ਵੀ ਮਨ ਮੋਹ ਲੈਦੀਆਂ ਹਨ। ਦੋਵੇਂ ਭਰਾਵਾਂ ਦੇ ਇਸ ਉਪਰਾਲੇ ਦੀ ਇਲਾਕੇ ਭਰ ਵਿਚ ਖੂਬ ਸਲਾਘਾ ਹੋ ਰਹੀ ਹੈ।
ਜੇਕਰ ਦਰੱਖਤਾਂ ਨੂੰ ਬਚਾਉਣ ਲਈ ਹੁਣ ਵੀ ਯਤਨ ਨਾ ਕੀਤੇ ਤਾ ਉਹ ਦਿਨ ਦੂਰ ਨਹੀ ਜਦੋਂ ਪਛਤਾਵੇਂ ਤੋਂ ਸਿਵਾਏ ਸਾਡੇ ਪੱਲੇ ਕੱਖ ਨਹੀ ਰਹਿਣਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੰਗਲਾਤ ਵਿਭਾਗ ਨੂੰ ਹਲੂਣਾ ਦੇਵੇ ਅਤੇ ਪਿੰਡਾਂ ਦੇ ਲੋਕਾਂ ਨੂੰ ਸੈਮੀਨਰ ਲਗਾਕੇ ਪੈਦੇ ਲਗਾਉਣ ਲਈ ਪ੍ਰੇਰਿਤ ਕਰੇ। ਤਾ ਜੋ ਪੰਜਾਬ ਵਿਚ ਮੁੜ ਹਰਿਆਲੀ ਪੈਦਾ ਹੋ ਸਕੇ। ਸੂਬਾ ਸਰਕਾਰਾਂ ਅਤੇ ਪ੍ਰਸਾਸਨਿਕ ਅਧਿਕਾਰੀ ਅਜਿਹੇ ਲੋਕਾਂ ਦਾ ਬਣਦਾ ਸਨਮਾਨ ਕਰਨ ਦਾ ਹੋਰਨਾ ਲੋਕਾਂ ਵਿਚ ਉਤਸਾਹ ਪੈਦਾ ਹੋ ਸਕਦਾ ਹੈ। ਉਮੀਦ ਹੈ ਕਿ ਪ੍ਰਸਾਸਨਿਕ ਅਧਿਕਾਰੀ ਵੀ ਅਜਿਹੇ ਲੋਕਾਂ ਦਾ ਹੌਸਲਾ ਵਧਾਉਣ ਦਾ ਯਤਨ ਕਰਨਗੇ।