Sunday, November 24, 2024
6 C
Vancouver

ਜ਼ਿੰਦਗੀ

ਜ਼ਿੰਦਗੀ ਬਹੁਤ ਖੂਬ-ਸੂਰਤ,
ਰੱਬ ਨੇ ਆਉਣ ਬਣਾਈ ਮੂਰਤ।
ਇਸ ਜ਼ਿੰਦਗੀ ਨੂੰ ਜਿਊਣ ਲਈ,
ਓਸ ਡਾ ਢੇ ਦੀ ਬਹੁਤ ਜ਼ਰੂਰਤ।
ਜ਼ਿੰਦਗੀ ਇਕ ਤੋਹਫ਼ਾ ਅਨਮੋਲ,
ਮਨੁੱਖ ਨੂੰ ਮਿਲੀ ਵਾਂਗ ਸੌਗਾਤ।
ਪਰ ਲੱਗਦੀ ਕਦੀ ਬੁਝਾਰਤ ਵਰਗੀ,
ਕਿਵੇਂ ਬੁੱਝੀਏ ਇਹ ਦੀ ਬਾਤ।
ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਘਰ,
ਐ ਪਰ ਨਾ ਇਸ ਗੱਲ ਤੋਂ ਡਰ।
ਜ਼ਿੰਦਾ ਦਿਲੀ ਦੇ ਨਾਲ ਜਿਊਣਾ,
ਜੇ ਕਰਨੀ ਇਹ ਦੀ ਮੰਜ਼ਿਲ ਸਰ।
ਜ਼ਿੰਦਗੀ ਦੇ ਪਲ ਖੱਟੇ-ਮਿੱਠੇ,
ਨਾ ਇਹ ਰਹਿੰਦੇ ਹਨ ਇਕ ਸਾਰ।
ਪਰ ਇਹੋ ਲੱਗਦਾ ਸ਼ੁੱਧ ਵਿਚਾਰ,
ਨਾਲ ਦਲੇਰੀ ਕਰਨੇ ਪਾਰ।
ਜ਼ਿੰਦਗੀ ਵਿੱਚ ਉਤਰਾ ਚੜਾ ਦਾ ਆਊਣਾ,
ਹੁੰਦਾ ਆਮ ਵਰਤਾਰਾ।
ਦ੍ਰਿੜ ਇਰਾਦਾ ਮਜ਼ਬੂਤ ਹੌਸਲਾ ਰੱਖ,
ਅੱਗੇ ਕਦਮ ਵਧਾਉਣਾ।
ਜ਼ਿੰਦਗੀ ਦੇ ਵਿੱਚ ਮੁਸ਼ਕਿਲ ਦੇ ਨਾਲ,
ਜੇ ਸਿੱਖ ਲਊਂ ਟਕਰਾਉਣਾ।
ਇਕ ਨਾ ਇਕ ਦਿਨ ਮੰਜ਼ਿਲ ਉੱਤੇ,
ਸੱਚ-ਮੁੱਚ ਤੂੰ ਪੁੱਜ ਜਾਣ।
ਇਮਾਨਦਾਰੀ ਨਾਲ ਚੱਲ ਦੇ ਰਹਿਣਾ,
ਆਪੇ ਬਣਦਾ ਜਾਊ ਰਾਹ।
ਬਨਾਰਸੀ ਦਾਸ ਅਧਿਆਪਕ ਲਿਖਦਾ,
ਪਲ-ਪਲ ਓਹ ਦੀ ਵਿੱਚ ਰਜ਼ਾ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ: 94635-05286