Saturday, November 23, 2024
8.4 C
Vancouver

$3 ਮਿਲੀਅਨ ਤੋਂ ਵੱਧ ਕੀਮਤ ਦੀਆਂ ਗੱਡੀਆਂ ਚੋਰੀ ਕਰਨ ਵਾਲੇ ਆਏ ਪੁਲਿਸ ਅੜੀਕੇ

 

ਟਰਾਂਟੋ , (ਏਕਜੋਤ ਸਿੰਘ): ਹੈਲਟਨ ਰੀਜਨਲ ਪੁਲਿਸ ਸੇਵਾ (੍ਹ੍ਰਫਸ਼) ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਹੋਈਆਂ ਕਾਰਾਂ ਦੀ ਚੋਰੀ ਨਾਲ ਜੁੜੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਕੀਮਤ $3 ਮਿਲੀਅਨ ਤੋਂ ਵੱਧ ਹੈ।

ਪੁਲਿਸ ਨੇ ਪ੍ਰੋਜੈਕਟ ਨਿੰਜਾ ਦੇ ਨਤੀਜੇ ਜਨਤਕ ਕੀਤੇ, ਜੋ ਤਿੰਨ ਮਹੀਨੇ ਚੱਲੀ ਜਾਂਚ ਸੀ। ਇਸਦਾ ਮੁੱਖ ਉਦੇਸ਼ ਕਾਰ ਚੋਰੀ ਗਿਰੋਹ ਨੂੰ ਗ੍ਰਿਫ਼ਤਾਰ ਕਰਨਾ ਸੀ, ਜੋ ਹੈਲਟਨ ਅਤੇ ਪੂਰੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਰਗਰਮ ਸੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਗਈ, ਜੋ ਅਲਜੀਰੀ ਨਾਗਰਿਕ ਹਨ ਅਤੇ ਕੈਨੇਡਾ ਆਏ ਸਨ। ਇਹ ਕਿਊਬੈਕ ਵਿੱਚ ਰਹਿੰਦੇ ਸਨ, ਪਰ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆ ਕੇ ਛੋਟੀ ਮਿਆਦ ਵਾਲੀਆਂ ਰਿਹਾਇਸ਼ਾਂ ਵਿੱਚ ਰਹਿੰਦੇ ਸਨ।

ਪੂਛਗਿੱਛ ਦੌਰਾਨ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਕਈ ਗੱਡੀਆਂ ਨੂੰ ਚੋਰੀ ਕੀਤਾ ਅਤੇ ਕਿਊਬੈਕ ਵਾਪਸ ਚਲੇ ਗਏ। ਇਨ੍ਹਾਂ ਗੱਡੀਆਂ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਵੇਚਣ ਲਈ ਭੇਜਿਆ ਗਿਆ ਸੀ। ਪੁਲਿਸ ਨੇ ਇੱਕ ਵੱਡਾ ਟਰਾਲਾਂ ਵੀ ਜ਼ਬਤ ਕੀਤਾ, ਜੋ ਚੋਰੀ ਦੀਆਂ ਗੱਡੀਆਂ ਨੂੰ ਲੁਕਾ ਕੇ ਲਿਜਾਣ ਲਈ ਵਰਤਿਆ ਜਾ ਰਿਹਾ ਸੀ।

ਇਸ ਚੋਰੀ ਗਿਰੋਹ ਦੇ ਚਾਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ, ਜਦਕਿ ਹੋਰ ਚਾਰ ਵਿਅਕਤੀਆਂ ਦੀ ਭਾਲ ਚੱਲ ਰਹੀ ਹੈ ਅਤੇ ਉਨ੍ਹਾਂ ‘ਤੇ ਕੈਨੇਡਾ-ਵਿਆਪੀ ਤਰੀਕੇ ਨਾਲ ਕਾਰਵਾਈ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ‘ਤੇ ਵਾਹਨ ਚੋਰੀ, ਗਲਤ ਰਾਹੀਂ ਸੰਪਤੀ ‘ਤੇ ਕਬਜ਼ਾ, ਅਤੇ ਸਾਜ਼ਿਸ਼ ਕਰਨ ਸਮੇਤ ਕਈ ਦੋਸ਼ ਲਗਾਏ ਗਏ ਹਨ।