Sunday, November 24, 2024
7.1 C
Vancouver

ਲੀਡਰ

 

ਭਿ੿ਸ਼ਟਾਚਾਰ ਤੇ ਜਦੋ ਦੀ ਗੱਲ ਉੱਠੀ ,

ਲੰਮੀ ਵੱਧਦੀ ਜਾਂਦੀ ਕਤਾਰ ਮੀਆਂ ।

 

ਹਰ ਰੋਜ਼ ਨਵੇਂ ਲੀਡਰ ‘ਤੇ ਹੈ ਰੇਡ ਪੈਂਦੀ,

ਜਿਹੜੇ ਕਰਦੇ ਰਹੇ ਮਾਰੋ ਮਾਰ ਮੀਆਂ।

 

ਪਹਿਲਾਂ ਨਹੀਂ ਸੀ ਕਿਸੇ ਨੇ ਬਾਤ ਪੁੱਛੀ,

ਚੋਰ ਦੇ ਚੋਰਾਂ ਹੁੰਦੇ ਸੀ ਯਾਰ ਮੀਆਂ ।

 

ਤਕੜੇ ਤਾਈਂ ਸੀ ਸਦਾ ਕਲੀਨ ਚਿੱਟ ਮਿਲਦੀ,

ਪੈਦਾ ਗਰੀਬ ਤੇ ਸਦਾ ਸੀ ਭਾਰ ਮੀਆਂ।

 

ਖੂਨ ਗਰੀਬ ਦਾ ਹਰ ਕੋਈ ਚੂਸ ਜਾਂਦਾ,

ਤਕੜਾ ਲੈਂਦਾ ਸੀ ਬੇਸ਼ਰਮੀ ਧਾਰ ਮੀਆਂ ।

 

ਆਪਸੀ ਲੋਕਾਂ ਨੂੰ ਸਦਾ ਸੀ ਵੰਡ ਜਾਂਦੇ,

ਲੀਡਰ ਖਾਂਦੇ ਸੀ ਸਦਾ ਏਥੇ ਖਾਰ ਮੀਆਂ।

 

ਹੋਲੀ- ਹੋਲੀ ਫਾਇਲਾ ਨੇ ਖੁੱਲ੍ਹ ਰਹੀਆਂ ,

ਜਿਹੜੇ ਕਰਦੇ ਸੀ ਝੂਠ ਦਾ ਵਾਪਾਰ ਮੀਆਂ।

 

“ਬਲਕਾਰ” ਸੱਚ ਨੂੰ ਸਦਾ ਲਿਖ ਸੱਚ ਆਖੀ

ਝੂਠ ਲਾਉਣਾ ਨਾ ਕਦੇ ਤੈਨੂੰ ਪਾਰ ਮੀਆਂ।

ਲਿਖਤ  :  ਬਲਕਾਰ ਸਿੰਘ “ਭਾਈ ਰੂਪਾ”

ਸੰਪਰਕ 8727892570