Friday, April 11, 2025
8.2 C
Vancouver

ਥੌਮਸਨ ਨਦੀ ‘ਚ ਪਲਟੀ ਕਿਸ਼ਤੀ ਇੱਕ ਵਿਅਕਤੀ ਦੀ ਮੌਤ, ਇੱਕ ਲਾਪਤਾ

ਕੈਮਲੂਪਸ : ਮੰਗਲਵਾਰ ਸਵੇਰੇ ਥੌਮਸਨ ਨਦੀ ‘ਚ ਇੱਕ ਕਿਸ਼ਤੀ ਪਲਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ ਸਾਥੀ ਅਜੇ ਵੀ ਲਾਪਤਾ ਹੈ। ਕੈਮਲੂਪਸ ਦੇ ਓਵਰਲੈਂਡਰ ਬ੍ਰਿਜ ਦੇ ਨੇੜੇ ਬੀਤੇ ਕੱਲ੍ਹ ਸਵੇਰੇ 7:15 ਵਜੇ ਬਚਾਅ ਦਲ ਨੂੰ ਮਦਦ ਲਈ ਕਾਲ ਕੀਤੀ ਗਈ ਸੀ।

ਕੈਮਲੂਪਸ ਆਰ.ਸੀ.ਐਮ.ਪੀ. ਨੇ ਕਿਹਾ ਕਿ ਦੋਵੇਂ ਵਿਅਕਤੀ ਇੱਕ ਛੋਟੀ ਕਿਸ਼ਤੀ ‘ਤੇ ਸਵਾਰ ਸਨ ਅਤੇ ਅਚਾਨਕ ਉਹ ਨਦੀ ‘ਚ ਪਲਟ ਗਈ। ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ ਉਲਟਣ ਮਗਰੋਂ ਇੱਕ ਵਿਅਕਤੀ ਜੋ ਸੇਫ਼ਜੈਕਟ ਪਾਈ ਹੋਈ ਸੀ ਜਿਸ ਕਾਰਨ ਉਸ ਨੂੰ ਬਚਾਅ ਦਲ ਵਲੋਂ ਉਸ ਨੂੰ ਬਾਹਰ ਕੱਢ ਪਰ ਉਸ ਦੀ ਮੌਤ ਹੋ ਚੁੱਕੀ ਸੀ।ਜਦੋਂ ਕਿ ਦੂਜਾ ਵਿਅਕਤੀ ਜਿਸ ਕੋਲ ਜੈਕਟ ਨਹੀਂ ਅਜੇ ਵੀ ਲਾਪਤਾ ਹੈ।

ਬਚਾਅ ਕਾਰਜਾਂ ਵਿੱਚ ਕੈਮਲੂਪਸ ਪੁਲਿਸ ਬੋਟ, ਆਰ.ਸੀ.ਐਮ.ਪੀ. ਏਅਰ ਸੇਵਾਵਾਂ ਅਤੇ ਖੋਜ ਅਤੇ ਬਚਾਅ ਟੀਮਾਂ ਦੂਜੇ ਵਿਅਕਤੀ ਦੀ ਭਾਲ ਕਰ ਰਹੀਆਂ ਹਨ। ਲਾਪਤਾ ਵਿਅਕਤੀ ਦੀ ਉਮਰ 40 ਦੇ ਕਰੀਬ ਦੱਸੀ ਜਾ ਰਹੀ ਹੈ।