Sunday, November 24, 2024
7.1 C
Vancouver

ਗ਼ਜ਼ਲ

 

ਕੌਣ ਕਿਸੇ ਦੇ ਦਿਲ ੱਦੀੱ ਜਾਣੇ?

ਵਿਰਲਾ ਦਰਦੀ ਦਰਦ ਪਛਾਣੇ।

ਕੌਣ ਬਣੇ ਦੁੱਖਾਂ ਦਾ ਦਰਦੀ?

ਕੌਣ ਕਿਸੇ ਦੀਆਂ ਖੁਸ਼ੀਆਂ ਮਾਣੇ?

 

ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ?

ਭੋਲੇ ਚਿਹਰੇ ਭਗਵੇਂ ਬਾਣੇ।

 

ਪਾਪ ਕਪਟ ਦੁਨੀਆਂ ਤੇ ਭਾਰੂ,

ਇਸ਼ਕ ਅਤੇ ਸੱਚ  ਬਣੇ ਨਿਤਾਣੇ।

 

ਕਹਿਰਾਂ ਦੇ ਇਹ ਜ਼ੁਲਮੀ ਝੱਖੜ,

ਰੋਜ ਝਲਾਉਂਦੇ ਹਨ ਜਰਵਾਣੇ।

ਸਾਰੀ ਧਰਤੀ ਜਿੱਤ ਸਕਦੇ ਹਾਂ,

ਜੇਕਰ ਸਾਥੀ ਹੋਣ ਸਿਆਣੇ।

 

ਜਿਸ ਯਾਰੀ ‘ਤੇ ਮਾਣ ਬੜਾ ਸੀ,

ਉਸ ਨੇ ਕੀਤੇ ਬੇ-ਪਹਿਚਾਣੇ।

 

ਤੂੰ ਹੀ ਅੱਖਾਂ ਫੇਰ ਗਿਆ ਹੈੰ,

ਮੇੈਂ ਤੇਰੇ ਸਨ ਬੋਲ ਪੁਗਾਣੇ।

ਮੇਰੀ ਮਜ਼ਬੂਰੀ ਹੈ ਸੰਧੂ!

ਗਲ ਪਏ ਪੈਂਦੇ ਢੋਲ ਬਜਾਣੇ।

ਲਿਖਤ :  ਭੁਪਿੰਦਰ  ਸੰਧੂ ਬਠਿੰਡਾ