ਸਰੀ, (ਏਕਜੋਤ ਸਿੰਘ): ਕੈਲੋਨਾ ਵਿੱਚ ਬਹੁਤ ਸਾਰੀਆਂ ‘ਵਿਕਰੀ ਲਈ’ ਸਾਈਟਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸਨੂੰ ਲੈ ਕੇ ਰੀਅਲ ਐਸਟੇਟ ਵਿਸ਼ਲੇਸ਼ਕਾਂ ਅਤੇ ਖਰੀਦਦਾਰਾਂ ਦੇ ਦਰਮਿਆਨ ਚਿੰਤਾ ਬਣੀ ਹੋਈ ਹੈ। ਕੈਲੋਨਾ ਦੇ ਰੀਅਲਟਰ ਜੇਮੀ ਬ੍ਰਿਗਸ ਦੇ ਅਨੁਸਾਰ, ”ਸਾਡੇ ਕੋਲ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਸਾਰੀ ਇੰਵੇਂਟਰੀ ਇਕੱਠੀ ਹੋ ਗਈ ਹੈ। ਹੁਣ ਸਾਡੇ ਕੋਲ ਬਹੁਤ ਸਾਰੇ ਘਰ ਵਿਕਣ ਲਈ ਆ ਗਏ ਹਨ ਪਰ ਬੇਰੁਜ਼ਗਾਰੀ ਵੱਧਣ ਕਾਰਨ ਖਰੀਦਦਾਰ ਮਿਲਣਗੇ ਬਹੁਤ ਮੁਸ਼ਕਲ ਹੋ ਰਹੇ ਹਨ” ਬ੍ਰਿਗਸ ਨੇ ਸਪਸ਼ਟ ਕੀਤਾ ਕਿ ਕਈ ਕਾਰਕ ਹਨ ਜੋ ਇਸ ਸਥਿਤੀ ਨੂੰ ਜਨਮ ਦੇ ਰਹੇ ਹਨ, ਜਿਨ੍ਹਾਂ ਵਿੱਚ ਇਤਿਹਾਸਕ ਤੌਰ ਤੇ ਹੌਲੀ ਵਿਕਰੀ ਅਤੇ ਪ੍ਰਵਾਸੀ ਦੇ ਘਾਟ ਵੀ ਸ਼ਾਮਿਲ ਹੈ। ਬ੍ਰਿਗਸ ਨੇ ਕਿਹਾ ”ਗਰਮੀ ਦੇ ਮਹੀਨੇ ਆਈ ਭਾਰੀ ਗਿਰਾਵਟ ਨਾਲ ਬਹੁਤ ਨੁਕਸਾਨ ਪਹੁੰਚਾਇਆ ਹੈ” ਉਨ੍ਹਾਂ ਕਿਹਾ ਓਕਨਾਗਨ ਵਿੱਚ ਆਉਣ ਵਾਲੇ ਪ੍ਰਵਾਸੀ ਦੀ ਘਾਟ ਦੇਖਣ ਨੂੰ ਮਿਲੀ ਹੈ ਜਿਸ ਦਾ ਅਸਰ ਵੀ ਮਾਰਕਿਟ ‘ਤੇ ਵੇਖਣ ਨੂੰ ਮਿਲ ਰਿਹਾ ਹੈ।
ਤਾਜ਼ਾ ਰਿਪੋਰਟ ਦੇ ਅਨੁਸਾਰ, ਰੀ-ਮੈਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕੈਲੋਨਾ ਵਿੱਚ ਲਿਸਟਿੰਗਾਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿੱਚ 17.8 ਫੀਸਦੀ ਵਧ ਗਈ ਹੈ ਜਦੋਂ ਕਿ ਰਿਹਾਇਸ਼ੀ ਵਿਕਰੀਆਂ ਵਿੱਚ 12 ਫੀਸਦੀ ਦੀ ਗਿਰਾਵਟ ਆਈ ਹੈ।
ਬ੍ਰੇਂਡਨ ਓਗਮੁੰਡਸਨ, ਬੀ.ਸੀ. ਰੀਅਲ ਐਸਟੇਟ ਐਸੋਸੀਏਸ਼ਨ ਦੇ ਮੁੱਖ ਅਰਥਸ਼ਾਸਤਰੀ, ਨੇ ਕਿਹਾ, ”ਸਾਡੇ ਕੋਲ ਕਾਫੀ ਲਿਸਟਿੰਗਾਂ ਹਨ ਪਰ ਕਮਾਈ ਬਹੁਤ ਘੱਟ ਹੈ। ਅਸੀਂ ਇਕ ਸੰਤੁਲਿਤ ਬਜ਼ਾਰ ਨੂੰ ਤਰਜੀਹ ਦੇ ਰਹੇ ਹਾਂ ਜਿਸ ਵਿੱਚ ਬਹੁਤ ਸਾਰੀਆਂ ਲਿਸਟਿੰਗਾਂ, ਬਹੁਤ ਸਾਰੀਆਂ ਵਿਕਰੀਆਂ ਹਨ। ਸਾਡੇ ਕੋਲ ਇਸ ਸਮੇਂ ਘੱਟ ਸਰਗਰਮੀ ਵਾਲਾ ਬਜ਼ਾਰ ਹੈ।” ਓਗਮੁੰਡਸਨ ਦੇ ਅਨੁਸਾਰ, ਕੈਲੋਨਾ ਨੂੰ ਹੌਲੀ ਆਰਥਿਕਤਾ ਕਾਰਨ ਘੱਟ ਵਿਕਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਲੋਨਾ ਦੀ ਆਰਥਿਕਤਾ ਪਿਛਲੇ ਛੇ ਤੋਂ ਅੱਠ ਮਹੀਨਿਆਂ ਤੋਂ ਮੱਧਮ ਰਹੀ ਹੈ। ਪ੍ਰਵਾਸੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਨਵੀਆਂ ਸੀਮਾਵਾਂ ਅਤੇ ਹੋਰ ਕਾਰਕਾਂ ਦੇ ਕਾਰਨ ਸਾਨੂੰ ਟੂਰਿਜ਼ਮ ਖੇਤਰ ਵਿੱਚ ਨੌਕਰੀਆਂ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ, ਸਾਲ ਦੇ ਪਹਿਲੇ ਹਿੱਸੇ ਵਿੱਚ ਘੱਟ ਵਿਕਰੀ ਦੇ ਬਾਅਦ ਅਸੀਂ ਵੇਖ ਰਹੇ ਹਾਂ ਕਿ ਕੁਝ ਮਹੀਨਿਆਂ ਤੋਂ ਵਿਕਰੀ ਵਿੱਚ ਸੁਧਾਰ ਹੋਇਆ ਹੈ।