ਵੈਨਕੂਵਰ (ਏਕਜੋਤ ਸਿੰਘ) : ਫੈਡਰਲ ਸਰਕਾਰ ਨੇ ਕਿੰਗਸਟਨ, ਓਨਟੇਰੀਓ ਵਿੱਚ ਤਕਨਾਲੋਜੀ ਖੇਤਰ ਵਿੱਚ ਵੱਡਾ ਨਿਵੇਸ਼ ਕੀਤਾ ਹੈ, ਖ਼ਾਸ ਤੌਰ ‘ਤੇ ਬੈਟਰੀ ਬਣਾਉਣ ਅਤੇ ਧਾਤੂ ਪਦਾਰਥਾਂ ਦੀ ਰੀਸਾਈਕਲਿੰਗ ਉਤੇ ਧਿਆਨ ਕੇਂਦਰਿਤ ਕਰਨ ਲਈ ਇਹ ਨਿਵੇਸ਼ ਕੀਤਾ ਜਾ ਰਿਹਾ ਹੈ।
ਸੀਕਲਿਕ ਮੈਟਰੀਅਲਜ਼ ਦੇ ਸੀਈਓ ਅਹਮਦ ਨੇ ਫੰਡਿੰਗ ਦੇ ਐਲਾਨ ਦਾ ਤੋਂ ਬਾਅਦ ਧੰਨਵਾਦ ਕਰਦੇ ਹੋਏ ਕਿਹਾ ਕਿ ”ਇਹ ਮਨਜ਼ੂਰੀ ਸਾਡੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ, ਰੀਸਾਈਕਲਿੰਗ ਨੂੰ ਬਦਲਣ ਅਤੇ ਇਕ ਤਕਨਾਲੋਜੀ ਨੂੰ ਹੋਰ ਉਚਾਈਆਂ ‘ਤੇ ਲਿਜਾਣ ਦੀ ਤਾਕਤ ਦੇਵੇਗੀ” ਕਿੰਗਸਟਨ ਆਧਾਰਿਤ ਕੰਪਨੀ ਨੂੰ ਲਗਭਗ $5 ਮਿਲੀਅਨ ਦਾ ਫੰਡ ਦਿੱਤਾ ਗਿਆ ਹੈ। ਇਸਦੇ ਤੋਂ ਇਲਾਵਾ, $3 ਮਿਲੀਅਨ ਤੋਂ ਵੱਧ ਗ੍ਰੀਨ ਗ੍ਰਾਫਾਈਟ ਪ੍ਰਾਜੈਕਟ ਨੂੰ ਆਲੋਕੇਟ ਕੀਤਾ ਗਿਆ ਹੈ। ਇਹ ਫੰਡਿੰਗ ਰੳਰੲ ੲੳਰਟਹ ੲਲੲਮੲਨਟਸ, ਬੈਟਰੀਆਂ ਅਤੇ ਕੈਨੇਡਾ ਵਿੱਚ ਲਿਥੀਅਮ-ਆਇਓਨ ਬੈਟਰੀਆਂ ਲਈ ਗ੍ਰਾਫਾਈਟ ਦੀ ਰੀਸਾਈਕਲਿੰਗ ਦੇ ਵਿਕਾਸ ਦੀ ਸਹਾਇਤਾ ਕਰੇਗੀ।