Sunday, November 24, 2024
9.6 C
Vancouver

ਸ਼ਾਮ ਸਿੰਘ ‘ਅੰਗਸੰਗ’ ਨਾਲ ਰੂਬਰੂ ਅਤੇ ਕਵੀ ਦਰਬਾਰ

ਬਰੈਂਪਟਨ : ਇੱਥੋਂ ਦੀ ਸਪ੍ਰਿੰਗ ਡੇਲ ਲਾਇਬ੍ਰੇਰੀ ਵਿੱਚ ‘ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ, ਵੱਲੋਂ ਇੱਕ ਸਾਹਿਤਕ ਮਿਲਨੀ ਦੌਰਾਨ ,ਪੰਜਾਬੀ ਟ੍ਰਿਬਿਊਨ ਵਿੱਚ ਲੰਬਾ ਸਮਾਂ ‘ਅੰਗ ਸੰਗ’ ਕਾਲਮ ਲਿਖਣ ਵਾਲੇ ਪੱਤਰਕਾਰ ਸ਼ਾਮ ਸਿੰਘ,ਕਾਫ਼ਲੇ ਦੇ ਹਾਜ਼ਰ ਲੇਖਕਾਂ ਦੇ ਰੂਬਰੂ ਹੋਏ। ਨਿਰਮਲ ਜਸਵਾਲ ਨੇ ਸ਼ਾਮ ਸਿੰਘ ਦੀ ਜਾਣ ਪਛਾਣ ਕਰਾਉਂਦਿਆਂ,ਉਨ੍ਹਾਂ ਦੇ ਪੱਤਰਕਾਰੀ ਸਮੇਂ ਦੌਰਾਨ ‘ਅੰਗ ਸੰਗ’ ਕਾਲਮ ਦੇ ਸੰਦਰਭ ‘ਚ ਗੱਲਾਂ ਬਾਤਾਂ ਕੀਤੀਆਂ।ਉਨ੍ਹਾਂ ਦੱਸਿਆ ਕਿ ਉਹ ਚਾਰ ਸਾਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਵੀ ਰਹੇ ਹਨ।ਉਨ੍ਹਾਂ ਦੇ ਹੱਸਮੁਖ ਅਤੇ ਮਜ਼ਾਕੀਆ ਸੁਭਾਅ ਬਾਰੇ ਸਭ ਜਾਣਦੇ ਹਨ।ਪ੍ਰਿ. ਸਰਵਣ ਸਿੰਘ ਨੇ ਕਿਹਾ: ਅੰਗਸੰਗ ਕਾਲਮ ਅਧੀਨ ਲਿਖੇ ਮੈਟਰ ਨੂੰ ਘੱਟੋਘੱਟ ਦੱਸ ਕਿਤਾਬਾਂ ਵਿੱਚ ਜਿਲਦਬੰਦ ਕੀਤਾ ਜਾ ਸਕਦਾ ਹੈ।ਰਛਪਾਲ ਕੌਰ ਗਿੱਲ ਵੱਲੋਂ ਸਾਹਿਤਕ ਕਾਫ਼ਲੇ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਇਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੀ ਪਹਿਲੀ ਅਤੇ ਸਭ ਨਾਲੋਂ ਪੁਰਾਣੀ ਸਾਹਿਤਕ ਸੰਸਥਾ ਹੈ।ਆਪਣੇ ਰੂਬਰੂ ਦੌਰਾਨ ਸ਼ਾਮ ਸਿੰਘ ਨੇ ਆਪਣੀ ਪੱਤਰਕਾਰੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ : ਪੱਤਰਕਾਰੀ ਉਸ ਦੇ ਖੂਨ ਵਿੱਚ ਹੀ ਰਚੀ ਹੋਈ ਸੀ।ਜਦੋਂ ਉਹ ਛੋਟਾ ਹੁੰਦਾ,ਪਿੰਡ ਵਿੱਚ ਰਹਿੰਦਾ ਸੀ।ਉਹ ਪਿੰਡ ਦੀਆਂ ਖ਼ਬਰਾਂ ਕਾਗਜ਼ ਤੇ ਲਿਖ ਕੇ ‘ਦੁਵਰਕਾ’ ਮਿੱਤਰਾਂ ਦੋਸਤਾਂ ਵਿੱਚ ਵੰਡਿਆ ਕਰਦਾ ਸੀ।ਇਹ ਦੁਵਰਕਾ ‘ਪਿੰਡਾਂ ਦਾ ਅਖਬਾਰ’ ਹੀ ਹੁੰਦਾ ਸੀ।
ਆਪਣੇ ਕਾਲਮ ‘ਅੰਗਸੰਗ’ ਬਾਰੇ ਉਸ ਨੇ ਦੱਸਿਆ: ਉਸ ਸਮੇਂ ਪੰਜਾਬੀ ਟ੍ਰਿਬਿਊਨ ਲੋਕਾਂ ਵਿੱਚ ਕਾਫ਼ੀ ਮਕਬੂਲ ਸੀ,ਇਹ ਅਖਬਾਰ ਚੌਂਹਟ ਹਜ਼ਾਰ ਦੀ ਗਿਣਤੀ ਤੱਕ ਵੀ ਛਪ ਚੁੱਕਾ ਹੈ।ਪਾਠਕ ‘ਅੰਗ ਸੰਗ’ ਕਾਲਮ ਨੂੰ ਵੀ ਬੜਾ ਪਸੰਦ ਕਰਦੇ ਸਨ।ਇਹ ਕਾਲਮ ਪੰਜ ਸਾਲ ਨਵਾਂ ਜ਼ਮਾਨਾ ਅਖਬਾਰ ਵਿੱਚ ਵੀ ਛਪਦਾ ਰਿਹਾ ਹੈ।
ਵੱਖ ਵੱਖ ਦੇਸ਼ਾਂ ਵਿੱਚ ਆਯੋਜਿਤ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਟਿੱਪਣੀ ਕਰਦਿਆਂ ਸ਼ਾਮ ਸਿੰਘ ਨੇ ਕਿਹਾ: ਇਨ੍ਹਾਂ ਕਾਨਫਰੰਸਾਂ ਦੇ ਸਿੱਟੇ ਸਾਰਥਕ ਨਿਕਲਣੇ ਚਾਹੀਦੇ ਹਨ।ਮਾਂ ਬੋਲੀ ਦੇ ਬੁਲਾਰੇ ਵੱਖ ਵੱਖ ਦੇਸ਼ਾਂ ਦੇ ਅਨੁਭਵੀ ਸਾਹਿਤਕਾਰ ਬੁਲਾਉਣੇ ਚਾਹੀਦੇ ਹਨ।ਇਸ ਸੈਸ਼ਨ ਵਿੱਚ ਸਟੇਜ ਮੈਡਮ ਰਛਪਾਲ ਕੌਰ ਗਿੱਲ ਨੇ ਬਾਖੂਬੀ ਨਿਭਾਈ।ਇਸ ਸਮੇਂ ਦਲਵੀਰ ਸਿੰਘ ਕਥੂਰੀਆ ਨੇ ਆਪਣੇ ਸਹਿਯੋਗੀਆਂ ਨਾਲ ਉਨ੍ਹਾ ਵੱਲੋਂ ਅਗਲੇ ਮਹੀਨੇ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸਭ ਲੇਖਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਪ੍ਰੋਗਰਾਮ ਦੇ ਦੂਜੇ ਸ਼ੈਸ਼ਨ ਵਿੱਚ ਇੱਕ ਭਰਵੇਂ ਕਵੀ ਦਰਬਾਰ ਦੀ ਸ਼ੁਰੂਆਤ ਹਰਮੇਸ਼ ਜੀਂਦੋਵਾਲ ਦੇ ਤਰੰਨਮ ਵਿਚ ਗੀਤ- ਲੰਘ ਗਈਆਂ ਸਾਡੇ ਕੋਲ਼ੋਂ ਡਾਰਾਂ,ਨਾਲ ਹੋਈ।ਡਾ. ਮਹਿੰਦਰ ਸਿੰਘ ਗਿੱਲ ਨੇ ਇੱਕ ਨਜ਼ਮ ਪੜ੍ਹੀ। ਜਤਿੰਦਰ ਰੰਧਾਵਾ ਨੇ ‘ ਤੂੰ ਮਿਲੇਂ ਕਿਤੇ’,ਦੀਦਾਰ ਸਿੰਘ ਪ੍ਰਦੇ਼ਸੀ ਨੇ ਹਾਸਰਸ ਕਵਿਤਾ, ਜਸਵਿੰਦਰ ਸੰਧੂ ਨੇ ‘ ਮੈਂ ਤਾਂ ਸੱਚ ਹੀ ਬੋਲੂੰਗਾ’ ਨਜ਼ਮ,ਬਲਜਿੰਦਰ ਸੇਖੋਂ ਨੇ ਮਜ਼ਦੂਰ ਦਿਵਸ ਤੇ ਇੱਕ ਨਜ਼ਮ,ਗੁਰਬਚਨ ਸਿੰਘ ਚਿੰਤਕ ਨੇ ‘ਦੋਸਤੀ’ ਕਵਿਤਾ ਪੇਸ਼ ਕੀਤੀ।
ਪ੍ਰਿੰ. ਸਰਵਣ ਸਿੰਘ ਨੇ ‘ ਝਗੜਾ ਚਾਹ ਤੇ ਲੱਸੀ’ ਆਪਣੇ ਅੰਦਾਜ ਵਿੱਚ ਪੇਸ਼ ਕੀਤਾ।ਬਲਦੇਵ ਸਿੰਘ ਢੀਡਸਾ,ਹਰਦਿਆਲ ਸਿੰਘ ਝੀਤਾਂ ਨੇ ‘ਮੈਂ ਕੀ ਲੈਣਾ’, ਰਛਪਾਲ ਕੌਰ ਗਿੱਲ ਨੇ ਆਪਣੀ ਕਵਿਤਾ ‘ਪ੍ਰਦੇਸਣ’, ਨਿਰਮਲ ਜਸਵਾਲ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਕਵਿਤਾਵਾਂ ਪੜ੍ਹੀਆਂ।ਆਤਮਾ ਸਿੰਘ ਆਲਮਗੀਰ ਨੇ ਧਾਰਮਿਕ ਕਵਿਤਾ,ਪ੍ਰਭਜੋਤ ਸਿੰਘ ਕਠੋਰ ਨੇ ਸ਼ਿਵ ਕੁਮਾਰ ਦੀ ਕਵਿਤਾ ਗਾਕੇ ਸੁਣਾਈ।ਹਰੀ ਕ੍ਰਿਸ਼ਨ ਮਾਇਰ ਨੇ ਆਪਣੀ ਗੀਤ ‘ ਇੱਕ ਗੀਤ ਨਾਂ ਦੇਂਦਾ ਸੌਣ’ ਪੇਸ਼ ਕੀਤਾ।ਪੂਰਨ ਸਿੰਘ ਪਾਂਧੀ ਨੇ ਆਪਣੇ ਵਿਚਾਰ ਸਾਂਝੇ ਕੀਤੇ।ਪਿਆਰਾ ਸਿੰਘ ਕੁੱਦੋਵਾਲ ਨੇ ਇੱਕ ਗ਼ਜ਼ਲ ‘ ਮੇਰੇ ਮਨ ਵਿੱਚ ਚੜ੍ਹ ਗਿਆ ਸੂਰਜ’ ਤਰੰਨੁਮ ਵਿੱਚ ਸੁਣਾਈ।ਇਸ ਤੋਂ ਇਲਾਵਾ ਡਾ. ਗੁਰਚਰਨ ਸਿੰਘ ਤੂਰ.ਕਿਰਪਾਲ ਸਿੰਘ ਪੰਨੂੰ ,ਹਰਜਿੰਦਰ ਸਿੰਘ ਸਿੱਧੂ, ਸੁੱਚਾ ਸਿੰਘ ਮਾਂਗਟ,ਮਨਮੋਹਨ ਸਿੰਘ ਗੁਲਾਟੀ,ਅਜਮੇਰ ਸਿੰਘ ਪ੍ਰਦੇਸੀ,ਬਲਦੇਵ ਰਹਿਪਾ,ਸੁਰਜੀਤ ਸਿੰਘ ਸਰਾਂ , ਗੁਰਦੀਪ ਲਿੰਘ ਬਰਾੜ,ਡਾ. ਜਗਜੀਵਨ ਕੌਰ ਧਾਲੀਵਾਲ, ਜਸਪ੍ਰੀਤ ਸਿੰਘ,ਪ੍ਰਿੰਸਪਾਲ ਸਿੰਘ,ਪੀ .ਐਸ.ਭਾਟੀਆ,ਗੁਰਦੇਵ ਸਿੰਘ ਮਾਨ,ਚਰਨਜੀਤ ਕੌਰ ਗਿੱਲ,ਹੀਰਾ ਲਾਲ ਅਗਨੀਹੋਤਰੀ ਨੰ ਵੀ ਰਚਨਾਵਾਂ ਉੱਪਰ ਬਹਿਸ ਵਿੱਚ ਹਿੱਸਾ ਲਿਆ।ਦੂਜੇ ਸ਼ੈਸ਼ਨ ਵਿੱਚ
ਪਿਆਰਾ ਸਿੰਘ ਕੁੱਦੋਵਾਲ ਨੇ ਸਟੇਜ ਬਾਖੂਬੀ ਨਿਭਾਈ ਅਤੇ ਅੰਤ ਵਿੱਚ ਸ਼ਾਮ ਸਿੰਘ ਅਤੇ ਹਾਜ਼ਰ ਲੇਖਕਾਂ ਦੀ ਧੰਨਵਾਦ ਵੀ ਕੀਤਾ।