Saturday, November 23, 2024
8.4 C
Vancouver

ਫ੍ਰੈਂਚ ਭਾਸ਼ਾ ਵਿਚ ਮੁਹਾਰਤ ਰੱਖਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਕੀਤੇ ਸੌਖੇ

ਸਰੀ, (ਏਕਜੋਤ ਸਿੰਘ): ਕੈਨੇਡਾ ਸਰਕਾਰ ਵਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਫ੍ਰੈਂਚ ਭਾਸ਼ਾ ਵਿੱਚ ਨਿਪੁੰਨਤਾ ਰੱਖਦੇ ਹਨ। ਇਹ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਛਲੇ ਦਿਨੀਂ ਕੀਤਾ ਗਿਆ ।
ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਮਿਲਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਵੱਖ-ਵੱਖ ਸਿੱਖਿਆਕ ਅਦਾਰਿਆਂ ਨਾਲ ਮਿਲ ਕੇ ਚਲਾਇਆ ਜਾਵੇਗਾ। ਇਹ ਪ੍ਰੋਗਰਾਮ ਖਾਸ ਤੌਰ ‘ਤੇ ਅਫ਼ਰੀਕਾ ਅਤੇ ਮਿਡਲ ਈਸਟ ਦੇ ਵਿਦਿਆਰਥੀਆਂ ਲਈ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਫ੍ਰੈਂਚ ਬੋਲਦੇ ਹਨ, ਪਰ ਇਨ੍ਹਾਂ ਮੁਲਕਾਂ ਦੇ ਿਿਵਦਆਰਥੀਆਂ ਦੀ ਪਿਛਲੇ ਸਮੇਂ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਦੀ ਦਰ ਘੱਟ ਰਹੀ ਹੈ। ਰਿਪੋਰਟ ਮੁਤਾਬਿਕ, 2015 ਤੋਂ 2021 ਤੱਕ ਕੈਨੇਡਾ ਨੂੰ 23,74,030 ਕੈਨੇਡਾ ਦੇ ਸਕੂਲਾਂ/ਯੂਨੀਵਰਸਟੀਆਂ ਦੇ ਸਟੱਡੀ ਵੀਜ਼ਾ ਲਈ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚੋਂ 791,343 ਤੋਂ ਵੱਧ ਦਾਖਲੇ ਲਈ ਅਰਜ਼ੀਆਂ ਵਿੱਚ ਭਾਰਤ ਤੋਂ ਸਨ।