ਇੱਕ ਲਾਹੁੰਦਾ ਇੱਕ ਫਿਰੇ ਪਾਉਂਦਾ,
ਬਦਲ ਬਦਲ ਕੇ ਵੇਖੇ ਰੰਗ ਬਾਬਾ।
ਤਣ ਪੱਤਣ ਨਾ ਅਜੇ ਤੱਕ ਲੱਗਾ
ਫਿਰੇ ਸਭ ਨੂੰ ਕਰਦਾ ਦੰਗ ਬਾਬਾ।
ਚੜ੍ਹਦੇ ਸੂਰਜ ਨੂੰ ਹੋਣ ਸਲਾਮ ਲੱਗੀ,
ਮੱਲੋ-ਮੱਲੀ ਫਸਾਵੇ ਟੰਗ ਬਾਬਾ।
ਫੜ੍ਹੀ ਬਾਂਹ ਨਾ ਜਦੋਂ ਕਿਸੇ ਵੀ,
ਪਿਆ ਫਿਰਦਾ ਲੰਗੇ ਡੰਗ ਬਾਬਾ।
ਏਥੇ ਓਥੇ ਨਾ ਕਿਤੇ ਹੋਰ ‘ਭਗਤਾ’,
ਜਦੋਂ ਕਿਸੇ ਨਾ ਰਲ਼ਾਇਆ ਸੰਗ ਬਾਬਾ।
ਬੋਤੀ ਆ ਜੂ ਮੁੜ-ਘੁੜ ਬੋਹੜ ਥੱਲੇ,
ਐਵੇਂ ਫਿਰਦਾ ਹੋਇਆ ਬਦਰੰਗ ਬਾਬਾ।
ਬੇੜੀ ਚੜ੍ਹੇਂਗਾ ਕੋਈ ਹੋਰ ਕਿਹੜੀ,
ਕਿਹੜੇ ਬੈਠੇਂਗਾ ਮਲਾਹ ਸੰਗ ਬਾਬਾ।
ਏਥੇ ਪੁੱਛ ਨਾ ਚੱਕਵੇਂ ਚੁੱਲ੍ਹਿਆਂ ਦੀ,
‘ਕੱਠੇ ਕਰਨੇ ਪੈਣਗੇ ਖੰਭ ਬਾਬਾ॥
ਲਿਖਤ : ਬਰਾੜ-ਭਗਤਾ ਭਾਈ ਕਾ
001-604-751-1113