ਅਸੀਂ ਪੰਜਾਬੀ ਕਿਰਤੀ ਹੋਈਏ
ਸਾਦੇ ਰਹਿਣੇ ਬਹਿਣੇ ਹੂ
ਛੰਦ ਸਿੱਠਣੀਆਂ, ਮਾਹੀਏ, ਢੋਲੇ
ਇਹ ਅਸਾਡੇ ਗਹਿਣੇ ਹੂ
ਸੁਹਾਗ, ਘੋੜੀਆਂ, ਦੋਹੇ, ਟੱਪੇ
ਰਲ਼ ਮਿਲ਼ ਕੇ ਗਾ ਲੈਣੇ ਹੂ
ਜਾਗੋ, ਜੁਗਨੀ, ਵਾਰਾਂ ਗਾਵਣ
ਕੀ ਉਨ੍ਹਾਂ ਦੇ ਕਹਿਣੇ ਹੂ
ਲੋਕ ਬੋਲੀਆਂ ਨਾਲ ਯੁੱਗਾਂ ਤੱਕ
ਗਿੱਧੇ ਭੰਗੜੇ ਪੈਣੇ ਹੂ
ਬੁੱਲ੍ਹਾ, ਬਾਹੂ, ਵਾਰਿਸ, ਫ਼ੌਜੀਆ
ਦਿਲ ਵਿੱਚ ਵਸਦੇ ਰਹਿਣੇ ਹੂ
ਔਰਤ ਦਾ ਸਤਿਕਾਰ ਕਰੇਂਦੇ
ਮੰਨ ਵੱਡਿਆਂ ਦੇ ਕਹਿਣੇ ਹੂ
ਕਾਮ ਕ੍ਰੋਧ ਹੰਕਾਰ ਨਾ ਸਾਨੂੰ
ਤਿੰਨੇ ਰੋਗ ਕੁਲਹਿਣੇ ਹੂ।
ਲਿਖਤ : ਅਮਰਜੀਤ ਸਿੰਘ ਫ਼ੌਜੀ
ਸੰਪਰਕ: 95011-27033