Saturday, November 23, 2024
8.7 C
Vancouver

28ਵੇਂ  ਗਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐੱਮ.ਪੀ. ਸੁੱਖ ਧਾਲੀਵਾਲ ਤੇ ਬ੍ਰਿਟਿਸ਼  ਕੋਲੰਬੀਆ ਦੇ ਪ੍ਰੀਮੀਅਰ ਕੈਬਨਿਟ ਸਮੇਤ ਪੁੱਜੇ

ਸਰੀ : ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ  ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ ਕੈਨੇਡਾ ਵੱਲੋਂ ਇਸ ਸਾਲ ਦੇ 28ਵੇਂ  ਗਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐੱਮ. ਪੀ. ਸੁੱਖ ਧਾਲੀਵਾਲ, ਬੀ. ਸੀ. ਦੇ ਪ੍ਰੀਮੀਅਰ ਤੇ ਕੈਬਨਿਟ ਮੰਤਰੀ ਪੁੱਜੇ।

ਹਾਲੈਂਡ ਪਾਰਕ ਵਿਚ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਗਲਵੱਕੜੀ ਪਾ ਕੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ।  ਇਸ ਮੌਕੇ ਪ੍ਰਬੰਧਕ ਸਾਹਿਬ ਸਿੰਘ ਥਿੰਦ ਤੇ ਕਿਰਨਪਾਲ ਸਿੰਘ ਗਰੇਵਾਲ ਨੇ ਮੇਲੇ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

ਕੈਨੇਡਾ ਤੋਂ ਗੱਲਬਾਤ ਕਰਦਿਆਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ 28ਵਾਂ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਸਰੀ ਦੇ ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ ਕਰਵਾਇਆ ਗਿਆ ਜਿਸ ਵਿੱਚ ਰਿਕਾਰਡ ਤੋੜ  ਇਕੱਠ ਹੋਇਆ। ਇਸ ਮੇਲੇ ਵਿੱਚ ਦਾਖਲਾ ਬਿਲਕੁਲ ਮੁਫ਼ਤ ਰੱਖਿਆ ਗਿਆ ਸੀ।  ਮੇਲੇ ਵਿੱਚ ਮਿਸ ਪੂਜਾ, ਸੁਖਵਿੰਦਰ ਸੁੱਖੀ ਤੇ ਪਰਗਟ ਖਾਂ ਤੋਂ ਇਲਾਵਾ ਕਈ ਹੋਰ ਗਾਇਕ ਸ਼ਾਮਿਲ ਹੋਏ। ਸੰਸਥਾ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਸਬੰਧੀ ਰੀਕਾਰਡ ਸਹੀ ਕਰਨ ਲਈ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ।  ਕੇਂਦਰੀ ਮੰਤਰੀ ਸਰਦਾਰ  ਹਰਜੀਤ ਸਿੰਘ  ਸਜਣ ਵਿਦੇਸ਼  ਗਏ  ਹੋਣ ਕਰਕੇ ਮੇਲੇ ਵਿਚ  ਹਾਜ਼ਰੀ ਲਗਾਉਣ ਤੋਂઠਅਸਮਰੱਥઠઠਰਹੇ।

ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸ. ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਗਰਮੀ ਦੇ ਬਾਵਜੂਦ ਭਰਵਾਂ ਇਕੱਠ ਹੋਇਆ। ਮੇਲੇ ਵਿੱਚ ਸਤੀਸ਼ ਗੁਲਾਟੀ ਦੀ ਅਗਵਾਈ ਹੇਠ ਚੇਤਨਾ ਪ੍ਰਕਾਸ਼ਨ ਲੁਧਿਆਣਾ ૶ ਸਰੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲઠਵੀઠਲਗਾਏઠਗਏ।