ਟੋਰਾਂਟੋ, (ਬਲਜਿੰਦਰ ਸੇਖਾ): ਕੈਨੇਡਾ ਭਰ ਵਿੱਚ ਵਰਕ ਪਰਮਿਟ ਵਾਸਤੇ ਲੋੜੀਂਦੀ ਸਰਕਾਰੀ ਇਜਾਜ਼ਤ, ਲ਼ੰੀਅ ਦੀ ਵਿੱਕਰੀ ਦਾ ਗੈਰਕਾਨੂੰਨੀ ਧੰਦਾ ਬੀਤੇ ਕਈ ਸਾਲਾਂ ਤੋਂ ਬਦਨਾਮ ਹੈ ਜਿਸ ਵਿਰੁੱਧ ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ 2016 ਤੋਂ ਲਗਾਤਾਰ ਆਵਾਜ ਉਠਾਈ ਅਤੇ ਕੈਨੇਡਾ ਸਰਕਾਰ ਨੂੰ ਆਪਣਾ ਨੁਕਸਦਾਰ ਸਿਸਟਮ ਠੀਕ ਕਰਨ ਲਈ ਸੁਚੇਤ ਕੀਤਾ। ਮੌਜੂਦਾ ਸਰਕਾਰ ਦੇ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਨਾਲ਼ 5 ਸਾਲਾਂ ਦੀ ਗੱਲਬਾਤ ਤੋਂ ਬਾਅਦ ਵੀ ਸਿਸਟਮ ਠੀਕ ਨਾ ਹੋਣ ਕਰਕੇ 2021 ਵਿੱਚ ਸਤਪਾਲ ਸਿੰਘ ਜੌਹਲ ਨੇ ਇਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਿੱਧਾ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ। ਇਹ ਵੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ ਸਾਲਾਂ ਦੌਰਾਨ ਦੇਸ਼ ੱਚ ਮੌਕੇ ਦੇ ਇਮੀਗ੍ਰੇਸ਼ਨ ਮੰਤਰੀਆਂ ਤੇ ਰੁਜ਼ਗਾਰ ਮੰਤਰਾਲੇ ਨਾਲ ਵੀ ਇਸ ਬਾਰੇ ਲਗਾਤਾਰ ਚਿੱਠੀ-ਪੱਤਰ ਕੀਤਾ ਜਾਂਦਾ ਰਿਹਾ। ਉਨ੍ਹਾਂ ਵਲੋਂ ਸ੍ਰੀ ਟਰੂਡੋ ਨੂੰ ਬੀਤੀ 17 ਜੁਲਾਈ ਨੂੰ ਵੀ ਇਕ ਯਾਦਪੱਤਰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਰੁਜ਼ਗਾਰ ਮੰਤਰਾਲੇ ਦੇ ਟੈਂਪਰੇਰੀ ਫਾਰਨ ਵਰਕਰਜ਼ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਬੀਤੀ 2 ਅਗਸਤ ਨੂੰ ਜਵਾਬ ਲਿਖ ਕੇ ਸ. ਜੌਹਲ ਨੂੰ ਭਰੋਸਾ ਦਿਵਾਇਆ ਕਿ ਲ਼ੰੀਅ ਸਿਸਟਮ ਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਸਿਸਟਮ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਟਰੱਕ ਕੰਪਨੀਆਂ ਵਾਸਤੇ ਲ਼ੰੀਅ ਦੇ ਗਿਣਤੀ ਨੂੰ ਨਿਯਮਤ ਕਰਨਾ ਸ਼ਾਮਿਲ ਹੈ। ਇਸੇ ਦੌਰਾਨ ਬੀਤੀ 6 ਅਗਸਤ ਨੂੰ ਰੋਜ਼ਗਾਰ ਮੰਤਰੀ ਰੈਂਡੀ ਬੋਸਨਾਲਟ ਨੇ ਆਪਣੇ ਐਲਾਨ ਵਿੱਚ ਲ਼ੰੀਅ ਦੀ ਵੱਡੇ ਪੱਧਰ ੱਤੇ ਹੋ ਰਹੀ ਦੁਰਵਰਤੋਂ ਨੂੰ ਮੰਨਿਆ ਅਤੇ ਕਿਹਾ ਕਿ ਸਰਕਾਰ ਆਪਣਾ ਸਿਸਟਮ ਠੀਕ ਕਰ ਰਹੀ ਹੈ ਅਤੇ ਇਸ ਧੋਖਾਧੜੀ ਨੂੰ ਬੰਦ ਕੀਤਾ ਜਾਵੇਗਾ। ਸਤਪਾਲ ਸਿੰਘ ਜੌਹਲ ਵਲੋਂ ਵਿਦੇਸ਼ਾਂ ਤੋਂ ਨਵੇਂ ਆ ਰਹੇ ਲੋਕਾਂ ਦੀ ਕੈਨੇਡਾ ਵਿੱਚ ਹੁੰਦੀ ਇਸ ਲੁੱਟ ਵਿਰੁੱਧ ਬੀਤੇ 8 ਸਾਲ ਝੰਡਾ ਬੁਲੰਦ ਰੱਖਿਆ ਅਤੇ ਆਖਿਰ ਸਰਕਾਰ ਨੇ ਅਸਰ ਕੀਤਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਲੋਕਹਿੱਤ ਵਿੱਚ ਸਹੀ ਦਿਸ਼ਾ ਵਿੱਚ ਯਤਨ ਕਰਦਿਆਂ ਇਕੱਲਾ ਬੰਦਾ ਵੀ ਵੱਡਾ ਫਰਕ ਪਾ ਸਕਦਾ ਹੈ ਅਤੇ ਸਮੱਸਿਆਵਾਂ ਹੱਲ ਕਰਨ ਲਈ ਜਾਰੀ ਰੱਖੇ ਜਾਂਦੇ ਆਪਣੇ ਯਤਨਾਂ ਦੇ ਚੰਗੇ ਸਿੱਟੇ ਸਮੇਂ ਸਮੇਂ ੱਤੇ ਸਾਹਮਣੇ ਆਉਂਦੇ ਰਹਿੰਦੇ ਹਨ।